19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਬਟਾਲਾ ਤੇ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 22-06-2026

ਬਟਾਲਾ, 21 ਜੂਨ (ਸਤਿੰਦਰ ਸਿੰਘ)-ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਡਾ.ਰਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਕੋਰਟ ਕੰਪਲੈਕਸ ਬਟਾਲਾ ਵਿਖੇ ਯੋਗਾ ਕੈਂਪ ਲਗਾਇਆ ਗਿਆ ਜਿਸ ਵਿਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਯੋਗਾ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡਾ. ਮੰਜੂ, ਆਯੁਰਵੈਦਿਕ ਮੈਡੀਕਲ ਅਫ਼ਸਰ, ਨੇ ਕਿਹਾ ਕਿ ਨਿਯਮਿਤ ਤੌਰ ’ਤੇ ਯੋਗਾ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਤੇ ਤਣਾਅ ਮੁਕਤ ਜੀਵਨ ਜਿਊਣ ’ਚ ਮਦਦ ਮਿਲਦੀ ਹੈ। ਦਵਿੰਦਰ ਸਿੰਘ (ਜੇ.ਐੱਮ.ਆਈ.ਸੀ.,ਬਟਾਲਾ) ਅਤੇ ਸ੍ਰੀਮਤੀ ਸ਼ਿਵਾਨੀ (ਜੇ.ਐੱਮ.ਆਈ.ਸੀ., ਬਟਾਲਾ) ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ ਤੇ ਯੋਗਾ ਨੂੰ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ। ਡਾ. ਪ੍ਰਨੀਤ ਆਯੁਰਵੈਦਿਕ ਮੈਡੀਕਲ ਅਫ਼ਸਰ , ਯੋਗਾ ਮਾਹਿਰ ਅਰਸ਼ਦੀਪ ਸਿੰਘ ਅਤੇ ਗੁਨੀਤ ਕੌਰ ਨੇ ਹਾਜ਼ਰ ਕਰਮਚਾਰੀਆਂ ਨੂੰ ਵੱਖ-ਵੱਖ ਯੋਗ ਆਸਨਾਂ ਤੇ ਪ੍ਰਾਣਾਯਾਮ ਦੀਆਂ ਕ੍ਰਿਆਵਾਂ ਦਾ ਅਭਿਆਸ ਕਰਵਾਇਆ।

ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਬਟਾਲਾ, (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਐੱਨ.ਐੱਸ.ਐੱਸ. ਅਤੇ ਐੱਨ.ਸੀ.ਸੀ. ਯੂਨਿਟ ਦੇ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਯੋਗ ਆਸਨ ਤੇ ਯੋਗ ਕਿਰਿਆਵਾਂ ਕੀਤੀਆਂ। ਵਿਦਿਆਰਥਣਾਂ ਮਨਜੋਤ ਕੌਰ ਤੇ ਰਿਧਿਮਾ ਨੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੋਗ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਵਿਚ ਸਹਾਇਕ ਹੁੰਦਾ ਹੈ। ਸਕੂਲ ਦੇ ਡਾਇਰੈਕਟਰ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਐਮ.ਐੱਲ. ਸ਼ਰਮਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ 21 ਜੂਨ ਨੂੰ ਯੋਗ ਦਿਵਸ ਵਜੋਂ ਮਨਾਉਣ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਵਿਸ਼ਵ ਭਰ ’ਚ ਸਵੀਕਾਰ ਕੀਤਾ ਗਿਆ। ਸਕੂਲ ਦੀ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਤੇ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਸਰੀਰਕ, ਮਾਨਸਿਕ ਤੇ ਆਤਮਿਕ ਸਿਹਤ ਨੂੰ ਸੰਤੁਲਿਤ ਰੱਖਣ ਲਈ ਯੋਗ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਯੋਗ ਇਕ ਪ੍ਰਾਚੀਨ ਭਾਰਤੀ ਵਿਗਿਆਨ ਹੈ, ਜੋ ਮਨੁੱਖ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰਿੰਸੀਪਲ ਕੋਮਲ ਅਗਰਵਾਲ ਤੇ ਉਪ-ਪ੍ਰਿੰਸੀਪਲ ਕਪਿਲ ਸ਼ਰਮਾ ਨੇ ਕਿਹਾ ਕਿ ਆਧੁਨਿਕ ਜੀਵਨਸ਼ੈਲੀ ਵਿਚ ਵਧਦੇ ਤਣਾਅ ਨੂੰ ਦੂਰ ਕਰਨ ਲਈ ਯੋਗ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਇਹ ਸਾਰਾ ਸਮਾਗਮ ਐਨ.ਐੱਸ.ਐੱਸ. ਇੰਚਾਰਜ ਜੋਤੀ ਭਾਟੀਆ ਤੇ ਐੱਨ.ਸੀ.ਸੀ. ਇੰਚਾਰਜ ਫਰਹਾਨਾ ਇਰਮ ਦੀ ਦੇਖ-ਰੇਖ ਹੇਠ ਸਫ਼ਲਤਾ ਪੂਰਵਕ ਸਮਾਪਤ ਹੋਇਆ।
ਪਤੰਜਲੀ ਯੋਗ ਸੰਮਤੀ ਬਟਾਲਾ ਵਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਬਟਾਲਾ, (ਸਤਿੰਦਰ ਸਿੰਘ)-ਅੱਜ ਬਟਾਲਾ ਵਿਖੇ ਵੀਰ ਹਕੀਕਤ ਰਾਏ ਸਮਾਧ ਪਾਰਕ ਵਿਚ ਪਤੰਜਲੀ ਯੋਗ ਸੰਮਤੀ ਵਲੋਂ ਡਾਕਟਰਾਂ ਦੀ ਨੈਸ਼ਨਲ ਇੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ (ਪੰਜਾਬ) ਬਟਾਲਾ ਸ਼ਾਖ਼ਾ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਮਨਾਇਆ ਗਿਆ। ਭੈਣ ਰਕੇਸ਼ ਪ੍ਰਭਾ ਸ਼ਰਮਾ, ਗੁਰਦਰਸ਼ਨ ਸਿੰਘ ਧਾਮੀ ਅਤੇ ਆਦਰਸ਼ ਸਰੀਨ ਨੇ ਵੱਖ-ਵੱਖ ਯੋਗ ਆਸਣ ਤੇ ਪ੍ਰਾਣਾਯਾਮ ਕਰਾ ਕੇ ਸਾਧਕਾਂ ਨੂੰ ਨਿਹਾਲ ਕੀਤਾ ਅਤੇ ‘ਕਰੋ ਯੋਗ, ਰਹੋ ਨਿਰੋਗ ਤੇ ਕਰੋ ਰੋਜ਼ ਦਾ ਨਾਅਰਾ ਦਿੱਤਾ। ਡਾ. ਗੁਰਦੇਵ ਸਿੰਘ ਰੰਧਾਵਾ ਪ੍ਰਧਾਨ ਨੈਸ਼ਨਲ ਇੰਨਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਨੇ ਸਾਧਕਾਂ ਨੂੰ ਯੋਗ ਦੇ ਸਰੀਰ ’ਤੇ ਪੈਣ ਵਾਲੇ ਚੰਗੇ ਪ੍ਰਭਾਵ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਜਤਿੰਦਰ ਸ਼ਰਮਾ ਸੈਕਟਰੀ ਅਤੇ ਸਮੂਹ ਡਾਕਟਰ ਵਜਿੰਦਰ ਸ਼ਰਮਾ, ਯੋਗੇਸ਼ ਅਰੋੜਾ, ਅਰਮਨਜੀਤ ਸਿੰਘ, ਅਮਿਤ ਲੇਖੀ, ਰਾਜੀਵ ਸ਼ਰਮਾ ਤੋਂ ਇਲਾਵਾ ਯੋਗ ਸੰਮਤੀ ਮੈਂਬਰ ਜਰਨੈਲ ਸਿੰਘ ਬਾਠ, ਜੰਗਲਾਤ ਅਫ਼ਸਰ, ਹਰਬੰਸ ਸਿੰਘ ਢਿੱਲੋਂ, ਰਮਨ ਕੁਮਾਰ, ਜਤਿੰਦਰ ਕੁਮਾਰ, ਪਵਨ ਕੁਮਾਰ, ਰਜਿੰਦਰ ਸਿੰਘ ਗਿੱਲ, ਰਾਜੂ ਜੁਲਕਾ, ਸੁਖਰਾਜ ਮਸੀਹ ਹੈੱਡ ਮਾਸਟਰ ਤੇ ਹੋਰ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਕਾਦੀਆਂ ਸ਼ਹਿਰ ’ਚ ਵੱਖ-ਵੱਖ ਸੰਸਥਾਵਾਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਕਾਦੀਆਂ, (ਕੁਲਵਿੰਦਰ ਸਿੰਘ)-ਅੱਜ ਕਸਬਾ ਕਾਦੀਆਂ ’ਚ ਸਵੇਰ ਸਮੇਂ ਅੰਤਰਰਾਸ਼ਟਰੀ ਯੋਗ ਦਿਵਸ ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹੀਦ ਪੰਡਿਤ ਲੇਖ ਰਾਮ ਆਰੀਆ ਸਮਾਜ ਸਮਾਰਕ ਕਾਦੀਆਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਹਿਰ ਸ੍ਰੀ ਨਰੇਸ਼ ਚੋਪੜਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਲੋਕਾਂ ਵਲੋਂ ਯੋਗ ਆਸਨ ਕੀਤੇ ਗਏ ਤੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਲਈ। ਸ੍ਰੀ ਨਰੇਸ਼ ਚੋਪੜਾ ਨੇ ਕਿਹਾ ਕਿ ਜੇਕਰ ਅਸੀਂ ਯੋਗ ਨੂੰ ਜੀਵਨ ’ਚ ਰੋਜ਼ਾਨਾ ਅਪਨਾ ਲਈਏ ਤਾਂ ਚੰਗੀ ਸਿਹਤ ਪ੍ਰਾਪਤ ਕਰ ਸਕਦੇ ਹਾਂ। ਇਸ ਮੌਕੇ ਜੁਗਲ ਕਿਸ਼ੋਰ ਨਈਅਰ, ਵਰਿੰਦਰ ਪ੍ਰਭਾਕਰ, ਡਾ. ਕਮਲ ਜੋਤੀ ਸ਼ਰਮਾ, ਅਰੁਣ ਭਾਟੀਆ (ਵਿਲੀਅਮ), ਦਰਸ਼ਨ ਸਿੰਘ ਭਾਟੀਆ, ਹਰਜਿੰਦਰ ਸਿੰਘ, ਕੌਂਸਲਰ ਜੋਗਿੰਦਰ ਕੁਮਾਰ ਨੰਦੂ, ਜੋਗਿੰਦਰ ਪਾਲ ਭੁੱਟੋ, ਗੁਲਸ਼ਨ ਵਰਮਾ, ਪ੍ਰਵੀਨ ਸਹਿਗਲ, ਵਿਪਨ ਪਰਾਸ਼ਰ, ਪ੍ਰਦੀਪ ਸਹਿਗਲ, ਅਸ਼ਵਨੀ ਵਰਮਾ, ਸੰਦੀਪ ਕੁਮਾਰ ਆਦਿ ਇਲਾਕਾ ਵਾਸੀ ਹਾਜ਼ਰ ਸਨ।
12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਕਰਵਾਇਆ
ਗੁਰਦਾਸਪੁਰ, (ਚੱਕਰਾਜਾ)-12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਡਾਇਰੈਕਟੋਰੇਟ ਆਫ ਆਯੂਰਵੈਦਾਂ ਪੰਜਾਬ ਵਲੋਂ ਆਯੂਸ਼ ਮੰਤਰਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਕੁਲਦੀਪ ਚੰਦ, ਐੱਸ.ਡੀ.ਐੱਮ. ਗੁਰਦਾਸਪੁਰ ਅਸ਼ੋਕ ਕੁਮਾਰ, ਐਸ.ਡੀ.ਐਮ. ਬਟਾਲਾ ਸਾਰੰਗਪ੍ਰੀਤ ਸਿੰਘ ਅਤੇ ਨੋਡਲ ਅਫਸਰ ਆਯੁਰਵੈਦਿਕ ਵਿਭਾਗ ਗੁਰਦਾਸਪੁਰ ਡਾ: ਸੀਮਾ ਗਰੇਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਖਿਡਾਰੀ ਅਤੇ ਗੁਰਦਾਸਪੁਰ ਦੇ ਵਸਨੀਕ ਸ਼ਾਮਿਲ ਹੋਏ। ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ ਨੇ ਗੁਰਦਾਸਪੁਰ ਵਾਸੀਆਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਯੋਗ ਸਿਰਫ਼ ਕਸਰਤ ਨਹੀਂ, ਸਿਹਤਮੰਦ ਤੇ ਸੰਤੁਲਿਤ ਜੀਵਨ ਦਾ ਰਾਹ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਯੋਗਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਸੀ.ਐਮ. ਦੀ ਯੋਗਸ਼ਾਲਾ ਤਹਿਤ ਹਰ ਮੁਹੱਲੇ ਤੇ ਪਿੰਡ-ਪਿੰਡ ਯੋਗਾ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਲਈ ਸਰਕਾਰ ਵਲੋਂ ਮਾਹਿਰ ਯੋਗਾ ਟਰੇਨਰ ਭਰਤੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਹਜ਼ਾਰਾਂ ਲੋਕ ਰੋਜ਼ਾਨਾ ਇਨ੍ਹਾਂ ਯੋਗਾ ਕਲਾਸਾਂ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਕਰਵਾਏ ਵਿਸ਼ੇਸ਼ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ। ਇਸੇ ਦੌਰਾਨ ਕੌਮਾਂਤਰੀ ਯੋਗ ਦਿਵਸ ਦੀ ਮਹੱਤਤਾ ਦੱਸਦਿਆਂ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਕੁਲਦੀਪ ਚੰਦ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਸ਼ਹਿਰ ਦੇ ਮੁਹੱਲਾ ਵਾਸੀ ਆਪਣੇ ਇਲਾਕੇ ਵਿਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ 7669400500 ਉੱਪਰ ਮਿਸ ਕਾਲ ਕਰ ਸਕਦੇ ਹਨ। ਯੋਗ ਦਿਵਸ ਸਮਾਗਮ ਜ਼ਿਲ੍ਹਾ ਗੁਰਦਾਸਪੁਰ ਅਧੀਨ ਗਠਿਤ ਤਿੰਨ ਮੈਂਬਰੀ ਟੀਮ ਸਮੇਤ ਨੋਡਲ ਅਫਸਰ ਤੇ ਯੋਗਾ ਇੰਚਾਰਜ ਡਾ: ਸੀਮਾ ਗਰੇਵਾਲ ਸੀਨੀਅਰ ਆਯੂਰਵੇਦਿਕ ਫਿਜ਼ੀਸ਼ੀਅਨ, ਡਾ: ਨਵਨੀਤ ਸਿੰਘ ਏ.ਐਮ.ਓ. ਡਾ: ਰਮਨ ਸਗੋਤਰਾ ਏ.ਐਮ.ਓ. ਦੇ ਆਪਸੀ ਸਹਿਯੋਗ ਨਾਲ ਸਫਲਤਾ ਪੂਰਵਕ ਨੇਪਰੇ ਚੜਿਆ। ਸਮਾਗਮ ਦਾ ਯੂ ਟਿਊਬ ਚੈਨਲ ਰਾਹੀਂ ਲਾਈਵ-ਪ੍ਰਸਾਰਨ ਕੀਤਾ ਗਿਆ ਤੇ ਲਗਭਗ 350 ਪਾਰਟੀਸੀਪੇਟ ਹਾਜ਼ਰ ਸਨ। ਜ਼ਿਲ੍ਹਾ ਗੁਰਦਾਸਪੁਰ ਅਧੀਨ 12 ਅੰਤਰਰਾਸ਼ਟਰੀ ਯੋਗਾ ਸਮਾਗਮ ਤੇ ਯੋਗਾ ਅਭਿਆਸ ਸਫਲਤਾ ਪੂਰਵਕ ਕਰਵਾਏ ਗਏ। ਸਮਾਗਮ ਤੋਂ ਬਾਅਦ ਆਏ ਹੋਏ ਪਤਵੰਤਿਆਂ ਲਈ ਰਿਫਰੈਂਸਮੈਂਟ ਦਾ ਪ੍ਰਬੰਧ ਕੀਤਾ ਗਿਆ ਅਤੇ ਬੂਟੇ ਦੇ ਕੇ ਸਨਮਾਨ ਕੀਤਾ ਗਿਆ। ਆਯੁਰਵੈਦਿਕ ਡਾ: ਨਵਨੀਤ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਕੈਂਪ ਵਿਚ ਹਾਜ਼ਰ ਵਿਅਕਤੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਦੱਸਿਆ ਗਿਆ । 

ਇਸ ਮੌਕੇ ਰਘਬੀਰ ਸਿੰਘ ਖਾਲਸਾ ਮੈਂਬਰ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ, ਹਿਤੇਸ਼ ਮਹਾਜਨ ਮੈਂਬਰ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ, ਰਾਜਿੰਦਰ ਨੰਦਾ ਚੇਅਰਮੈਨ ਟਰੇਡ ਵਿੰਗ ਹਲਕਾ ਗੁਰਦਾਸਪੁਰ, ਰਾਜਿੰਦਰ ਨਈਅਰ ਸਮਾਜ ਸੇਵੀ ,ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੁਜ਼ਗਾਰ ਅਫਸਰ, ਡਾ: ਰਮੇਸ਼ ਅੱਤਰੀ, ਰਾਜੀਵ ਠਾਕੁਰ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਕੰਵਰਜੀਤ ਰੱਤੜਾ ਐਸ.ਡੀ.ਓ., ਵਿਜੇ ਕੁਮਾਰ ਸੁਪਰਡੈਂਟ, ਸਰਵਣ ਸਿੰਘ, ਡਾ: ਅਮਿਤ ਕੁਮਾਰ, ਵਿਜੈ ਕੁਮਾਰ ਡੀ.ਡੀ.ਐਮ.ਓ. ਜ਼ਿਲ੍ਹਾ ਮੰਡੀ ਬੋਰਡ, ਪਵਨ ਕੁਮਾਰ ਸੈਕਟਰੀ ਮਾਕਿਟ ਕਮੇਟੀ ਆਦਿ ਹਾਜ਼ਰ ਹੋਏ।
ਹਿੰਦੂ ਕੰਨਿਆ ਮਹਾਵਿਦਿਆਲਿਆ ਧਾਰੀਵਾਲ ਵਿਚ ਯੋਗਾ ਦਿਵਸ ਮਨਾਇਆ
ਧਾਰੀਵਾਲ, (ਸਵਰਨ ਸਿੰਘ)-ਸਥਾਕ ਹਿੰਦੂ ਕੰਨਿਆ ਮਹਾਵਿਦਿਆਲਿਆ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਐਨ.ਡੀ. ਆਨੰਦ, ਸਕੱਤਰ ਸ੍ਰੀ ਰਾਮੇਸ਼ ਕੋਹਲੀ ਅਤੇ ਪਿ੍ਰੰਸੀਪਲ ਡਾ. ਰਜਵਿੰਦਰ ਕੌਰ ਦੀ ਅਗਵਾਈ ਹੇਠ ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬ ਵਲੋਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਯੋਗ ਦਿਵਸ ਦਾ ਵਿਸ਼ਵ ਥੀਮ “ਨਿਰੋਗ ਸਿਹਤ ਲਈ ਯੋਗ’’ ਰਾਹੀਂ ਸੰਦੇਸ਼ ਦਿੱਤਾ ਕਿ ਯੋਗ ਸਿਰਫ ਵਿਅਕਤੀਗਤ ਸਿਹਤ ਨਹੀਂ, ਸਗੋਂ ਪੂਰੇ ਗ੍ਰਹਿ ਦੀ ਸਮੁੱਚੀ ਤੰਦਰੁਸਤੀ ਲਈ ਇਕ ਮਾਰਗ ਹੈ। ਕਾਲਜ ਕੈਂਪਸ ਵਿਚ ਸ੍ਰੀਮਤੀ ਕਿਰਨ ਮਹਾਜਨ ਜ਼ਿਲ੍ਹਾ ਪਰਭਾਰੀ ਅਤੇ ਸ੍ਰੀਮਤੀ ਰਜਨੀ ਸ਼ਰਮਾ ਤਹਿਸੀਲ ਪਰਭਾਰੀ ਪਤੰਜਲੀ ਯੋਗ ਮਾਹਿਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਖ-ਵੱਖ ਯੋਗ ਆਸਣ ਕਰਵਾਏ ਤੇ ਵਿਦਿਆਰਥੀਆਂ ਨੂੰ ਖੁਦ ਰੋਜ਼ਾਨਾ ਯੋਗ ਕਰਨ ਤੇ ਆਪਣੇ ਮਾਪਿਆਂ ਨੂੰ ਯੋਗ ਕਰਵਾਉਣ ਲਈ ਪ੍ਰੇਰਿਤ ਕੀਤਾ। ਪਤੰਜਲੀ ਯੋਗ ਮੈਂਬਰ ਸ੍ਰੀਮਤੀ ਲਵਲੀ ਸੈਣੀ, ਅਮਨ ਵਰਮਾ, ਪ੍ਰੀਤੀ ਸ਼ਰਮਾ ਨੇ ਦੱਸਿਆ ਕਿ ਯੋਗ ਸਾਨੂੰ ਤੰਦਰੁਸਤ ਰੱਖਣ ਵਿਚ ਮੁੱਖ ਰੋਲ ਅਦਾ ਕਰਦੇ ਹਨ। ਅੰਤ ’ਚ ਪਿ੍ੰਸੀਪਲ ਡਾ. ਰਜਵਿੰਦਰ ਕੌਰ ਨੇ ਮਨੁੱਖੀ ਜੀਵਨ ਵਿਚ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਯੋਗ ਨੂੰ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਤੇ ਯੋਗ ਅਭਿਆਸ ਕਰਾਉਣ ਆਈ ਸਮੁੱਚੀ ਯੋਗਾ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ, ਸਟਾਫ਼ ਸ੍ਰੀਮਤੀ ਹਰਜਿੰਦਰ ਕੌਰ, ਮਨਜਿੰਦਰ ਕੌਰ, ਰੇਖਾ, ਮੀਨਾਕਸੀ, ਸਸੀ ਬਾਲਾ, ਰਾਜਬੀਰ, ਪ੍ਰੀਤੀ ਆਦਿ ਅਤੇ ਪਤੰਜਲੀ ਯੋਗ ਮੈਂਬਰ ਹਾਜ਼ਰ ਸਨ।
ਜਾਗੋਵਾਲ ਬਾਂਗਰ ਵਲੋਂ ਮਨਾਇਆ ਅੰਤਰ ਰਾਸ਼ਟਰੀ ਯੋਗ ਦਿਵਸ
ਕਾਹਨੂੰਵਾਨ, (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਸਰਪੰਚ ਤਰਨਜੀਤ ਕੌਰ ਦੀ ਅਗਵਾਈ ਹੇਠ ਯੋਗ ਸੈਸ਼ਨ ਵਿਚ ਭਾਗ ਲੈ ਕੇ ਪਿੰਡ ਵਾਸੀਆਂ ਵਲੋਂ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਤੇ ਧਿਆਨ ਕਿਰਿਆਵਾਂ ਦਾ ਅਭਿਆਸ ਕੀਤਾ। ਯੋਗਾ ਅਧਿਆਪਕ ਏਕਤਾ ਨੇ ਦੱਸਿਆ ਕਿ ਯੋਗ ਮਨੁੱਖ ਨੂੰ ਤਣਾਅ ਤੋਂ ਮੁਕਤੀ ਦਿਵਾਉਣ, ਮਨੁੱਖ ਅੰਦਰ ਸਕਾਰਾਤਮਕ ਸੋਚ ਵਿਕਸਿਤ ਕਰਨ ਅਤੇ ਕੁਦਰਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਕਮਲਜੀਤ ਕੌਰ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਰਾਜਵਿੰਦਰ, ਕਰਮਜੀਤ ਕੌਰ, ਰਾਜਨਦੀਪ ਕੌਰ, ਜਸਵਿੰਦਰ ਕੌਰ, ਰਣਜੀਤ ਕੌਰ, ਤਰਸੇਮ ਕੌਰ, ਅਮਰਜੀਤ ਕੌਰ, ਕੁਲਵੰਤ ਕੌਰ, ਗੁਰਦੀਪ ਕੌਰ, ਸਿਮਰਜੀਤ ਕੌਰ ਅਤੇ ਬਲਵਿੰਦਰ ਕੌਰ ਵਲੋਂ ਭਾਗ ਲਿਆ ਗਿਆ।
ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਕੈਂਪ ਲਗਾਇਆ
ਦੀਨਾਨਗਰ, (ਸੋਢੀ/ਘੁੰਮਣ/ਸ਼ਰਮਾ)-7 ਪੰਜਾਬ ਐਨ.ਸੀ.ਸੀ. ਬਟਾਲੀਅਨ ਗੁਰਦਾਸਪੁਰ ਦੇ ਕਮਾਂਡਿੰਗ ਅਫਸਰ ਕਰਨਲ ਅਜੈ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਤੇ ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ: ਆਰ.ਕੇ. ਤੁਲੀ ਦੀ ਪ੍ਰਧਾਨਗੀ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਵਿਚ ਯੋਗ ਕੈਂਪ ਲਗਾਇਆ ਗਿਆ। ਜਿਸ ’ਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਲਗਭਗ 217 ਐਨ.ਸੀ.ਸੀ. ਕੈਡਿਟਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ: ਆਰ.ਕੇ. ਤੁਲੀ ਨੇ ਕਿਹਾ, ਯੋਗਾ ਸਿਰਫ਼ ਕਸਰਤ ਨਹੀਂ ਹੈ, ਸਗੋਂ ਇਕ ਸਿਹਤਮੰਦ ਸਰੀਰ, ਸ਼ਾਂਤ ਮਨ ਤੇ ਇਕ ਸਕਾਰਾਤਮਿਕ ਜੀਵਨ ਦੀ ਨੀਂਹ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਤੇ ਕੈਡਿਟਾਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਸਿੱਧ ਯੋਗਾ ਇੰਸਟ੍ਰੱਕਟਰ ਜਤਿੰਦਰ ਕੁਮਾਰ ਸ਼ਾਸਤਰੀ ਨੇ ਵੱਖ-ਵੱਖ ਯੋਗਾ ਆਸਣਾਂ, ਪ੍ਰਾਣਾਯਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਯੋਗਾ ਦੇ ਵਿਗਿਆਨਕ ਮਹੱਤਵ ਨੂੰ ਉਜਾਗਰ ਕਰਦਿਆਂ ਸਰੀਰਕ ਸਿਹਤ, ਮਾਨਸਿਕ ਸੰਤੁਲਨ ਅਤੇ ਅਧਿਆਤਮਿਕ ਤਰੱਕੀ ਲਈ ਨਿਯਮਿਤ ਯੋਗਾ ਅਭਿਆਸ ਕਰਨ ਸਬੰਧੀ ਜਾਣਕਾਰੀ ਦਿੱਤੀ। ਸੂਬੇਦਾਰ ਮੇਜਰ ਸੁਨਾਮ ਬਖਸ਼ ਅਤੇ ਹਵਲਦਾਰ ਹਰਪ੍ਰੀਤ ਸਿੰਘ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਐਨ.ਸੀ.ਸੀ. ਅਧਿਕਾਰੀ ਅਮਿਤ ਕੁਮਾਰ, ਸੂਰਜ ਸਿੰਘ, ਸੰਜੀਵ ਕੁਮਾਰ, ਪ੍ਰੋਫੈਸਰ ਰਾਜਨ ਹਾਂਡਾ, ਪ੍ਰੋਫੈਸਰ ਸੁਸ਼ਮਾ, ਪ੍ਰੋਫੈਸਰ ਸੁਬੀਰ, ਪ੍ਰੋਫੈਸਰ ਰਜਤ, ਪ੍ਰੋਫੈਸਰ ਸਾਜਨ, ਪ੍ਰੋਫੈਸਰ ਸ਼ਿੰਦਰ ਕੌਰ, ਪ੍ਰੋਫੈਸਰ ਰਮਣੀਕ ਤੁਲੀ, ਪ੍ਰੋਫੈਸਰ ਹਰਸ਼ਿਤ, ਪ੍ਰੋਫੈਸਰ ਪੁਨੀਤ ਓਹਰੀ ਅਤੇ ਪ੍ਰੋਫੈਸਰ ਪ੍ਰਿਆ ਵੀ ਮੌਜੂਦ ਸਨ।
ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ
ਬਟਾਲਾ, 21 ਜੂਨ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ, ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਯੋਗਾ ਦੇ ਮਹੱਤਵ ਤੇ ਇਸ ਦੇ ਸਿਹਤ ਨੂੰ ਹੋਣ ਵਾਲੇ ਅਣਗਿਣਤ ਫਾਇਦਿਆਂ ਬਾਰੇ ਜਾਗਰੂਕ ਕਰਨਾ ਸੀ। ਯੋਗਾ ਦਿਵਸ ਦੀ ਸ਼ੁਰੂਆਤ ਸਵੇਰ ਦੀ ਵਿਸ਼ੇਸ਼ ਸਭਾ ਨਾਲ ਹੋਈ, ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੇ ਭਾਗ ਲਿਆ। ਸਕੂਲ ਦੇ ਸਰੀਰਕ ਸਿੱਖਿਆ ਦੇ ਮਾਹਿਰਾਂ ਦੀ ਦੇਖ-ਰੇਖ ਹੇਠ ਸਾਰਿਆਂ ਨੇ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ (ਸਾਹ ਲੈਣ ਦੀਆਂ ਕਿਰਿਆਵਾਂ) ਅਤੇ ਧਿਆਨ ਲਗਾਉਣਾ ਦਾ ਅਭਿਆਸ ਕੀਤਾ। ਵਿਦਿਆਰਥੀਆਂ ਨੇ ਬੜੀ ਨਿਪੁੰਨਤਾ ਅਤੇ ਅਨੁਸ਼ਾਸਨ ਨਾਲ ਸਾਰੇ ਆਸਣ ਕੀਤੇ। ਇਸ ਮੌਕੇ ਸਕੂਲ ਦੇ ਮਾਨਯੋਗ ਪ੍ਰਿੰਸੀਪਲ ਡਾ. ਉਪਮਾ ਮਹਾਜਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੋਗਾ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੇ ਅੰਤ ਵਿਚ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇਹ ਪ੍ਰਣ ਲਿਆ ਕਿ ਉਹ ਯੋਗਾ ਨੂੰ ਕੇਵਲ ਇਕ ਦਿਨ ਲਈ ਨਹੀਂ, ਬਲਕਿ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਗੇ। ਸਕੂਲ ਦਾ ਪੂਰਾ ਕੈਂਪਸ ਸਾਕਾਰਾਤਮਕ ਊਰਜਾ ਅਤੇ ਸ਼ਾਂਤੀ ਦੇ ਮਾਹੌਲ ਨਾਲ ਭਰ ਉੱਠਿਆ। ਇਸ ਮੌਕੇ ਸਕੂਲ ਚੇਅਰਮੈਨ ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪ੍ਰਿੰਸੀਪਲ ਡਾ. ਉਪਮਾ ਮਹਾਜਨ ਨੇ ਇਸ ਸਫ਼ਲ ਸਮਾਗਮ ਲਈ ਸਾਰੇ ਅਧਿਆਪਕਾਂ ਅਤੇ ਬੱਚਿਆਂ ਦੀ ਸ਼ਾਲਾਘਾ ਕੀਤੀ।
ਵੁੱਡਸਟਾਕ ਪਬਲਿਕ ਸਕੂਲ ’ਚ ‘ਅੰਤਰਰਾਸ਼ਟਰੀ ਯੋਗਾ ਦਿਵਸ’ ਮਨਾਇਆ
ਬਟਾਲਾ, (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਚੇਅਰਪਰਸਨ ਡਾ. ਸਤਿੰਦਰਜੀਤ ਨਿੱਜਰ, ਪ੍ਰਿੰਸੀਪਲ ਡਾ. ਐਨਸੀ, ਵਿੱਦਿਅਕ ਡਾਇਰੈਕਟਰ ਸ੍ਰੀਮਤੀ ਵਸੂਧਾ ਸ਼ਰਮਾ ਦੀ ਯੋਗ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਾਜ਼ਰ ਹੋ ਕੇ ਯੋਗਾ ਕੀਤੀ ਤੇ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਸਾਰਿਆਂ ਨੂੰ ਆਪਣੇ ਜੀਵਨ ਵਿਚ ਥੋੜਾ ਸਮਾਂ ਕਸਰਤ, ਯੋਗਾ ਤੇ ਧਿਆਨ ਨੂੰ ਦੇਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ, ਕਿਉਂਕਿ ਜੇਕਰ ਅਸੀਂ ਇਕ ਤੰਦਰੁਸਤ ਅਤੇ ਸਿਹਤਮੰਦ ਜੀਵਨ ਜਿਉਣਾ ਹੈ ਤਾਂ ਯੋਗਾ ਨੂੰ ਜੀਵਨ ਵਿਚ ਸਥਾਨ ਦੇਣਾ ਪਵੇਗਾ। ਇਸ ਬਾਰੇ ਅੱਜ ਦੀ ਨੌਜਵਾਨ ਪੀੜੀ ਨੂੰ ਪ੍ਰੇਰਿਤ ਕੀਤਾ।

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਜੀਵਨੀ ਸ਼ਰਨਮ ’ਚ ਯੋਗ ਅਭਿਆਸ ਕਰਵਾਇਆ ਅਗਲੀ ਖ਼ਬਰ ਸ੍ਰੀ ਹੇਮਕੁੰਟ ਦੀ ਯਾਤਰਾ ’ਤੇ ਗਏ ਨੌਜਵਾਨਾਂ ਨਾਲ ਕੁੱਟਮਾਰ ਕਰਨਾ ਮੰਦਭਾਗਾ- ਦੇਵੀਦਾਸ
Ad Position 24