08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗੰਧੋਵਾਲ ਦੇ ਵਾਸੀਆਂ ਵਲੋਂ ਸੂਇਆਂ ਤੋਂ ਖੇਤਾਂ ਨੂੰ ਪਾਣੀ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-06-2026

ਮਾਹਿਲਪੁਰ, 27 ਜੂਨ (ਰਜਿੰਦਰ ਸਿੰਘ)-ਝੋਨੇ ਦੇ ਸੀਜ਼ਨ ਦੌਰਾਨ ਪਿੰਡ ਗੰਧੋਵਾਲ ਵਿਖੇ ਕੰਢੀ ਕਨਾਲ ਨਹਿਰ ਤੋਂ ਬਣਾਏ ਸੂਏ ਰਾਹੀ ਪਾਈਪ ਲਾਈਨ ‘ਚ ਪਾਣੀ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਨਹਿਰ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਪਿੰਡ ਦੇ ਸਰਪੰਚ ਸੁਰਜੀਤ ਕੌਰ, ਨੰਬਰਦਾਰ ਸਾਹਿਬ ਸਿੰਘ, ਲਖਵਿੰਦਰ ਸਿੰਘ ਲੱਕੀ, ਬਲਵਿੰਦਰ ਸਿੰਘ, ਸੁਖਵੀਰ ਸਿੰਘ, ਮੋਹਣਜੀਤ ਸਿੰਘ, ਕਰਮਜੀਤ ਸਿੰਘ, ਹਰਦੀਪ ਸਿੰਘ, ਸੰਤੋਖ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੀ 90 ਏਕੜ ਦੇ ਕਰੀਬ ਜ਼ਮੀਨ ਦੀ ਸਿੰਜਾਈ ਕੰਢੀ ਨਹਿਰ ਦੇ ਪਾਣੀ ਉੱਪਰ ਨਿਰਭਰ ਹੈ। ਉਨ੍ਹਾਂ ਦੱਸਿਆ ਕਿ ਪਿੰਡ ਜ਼ਿਆਦਾ ਮੋਘੇ ਬੰਦ ਪਏ ਹਨ ਤੇ ਜੇਕਰ ਕੋਈ ਚਲਦਾ ਹੈ ਤਾਂ ਉਸ ‘ਚ ਨਾ ਮਾਤਰ ਦੇ ਪਾਣੀ ਆ ਰਿਹਾ ਹੈ। ਉਨ੍ਹਾਂ ਦੱਸਿਆ ਖੇਤਾਂ ‘ਚ ਝੋਨਾ ਲਾਉਣਾ ਤਾਂ ਇਕ ਪਾਸੇ ਇਥੇ ਪਸ਼ੂਆਂ ਵਾਸਤੇ ਪੱਠੇ ਉਗਾਉਣੇ ਮੁਸ਼ਕਿਲ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਇਹੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਾਣੀ ਨਾ ਮਿਲਿਆ ਤਾਂ ਉਹ ਵੱਡੀਆਂ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਸੰਘਰਸ਼ ਕਰਨਗੇ। ਇਸ ਸੰਬੰਧੀ ਜੇ. ਈ. ਵਰਿੰਦਰ ਸਿੰਘ ਦੱਸਿਆ ਕਿ ਨਹਿਰ ‘ਚ ਪਾਣੀ ਪੂਰਾ ਆ ਰਿਹਾ ਤੇ ਥਾਵਾਂ ‘ਤੇ ਮੋਘੇ ਬੰਦ ਪਏ ਤੇ ਕੁੱਝ ਥਾਵਾਂ ‘ਤੇ ਨਾਜਾਇਜ਼ ‘ਤੇ ਪਾਣੀ ਵਰਤਿਆਂ ਜਾ ਰਿਹਾ। ਉਨ੍ਹਾਂ ਨੇ ਕਿਹਾ ਉਹ ਅੱਜ ਆਪਣੀ ਟੀਮ ਨਾਲ ਪੂਰੀ ਨਹਿਰ ਦੀ ਚੈਕਿੰਗ ਕਰ ਰਹੇ ਤੇ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ ਹੈ, ਉਥੇ ਉਹ ਹਰ ਹਾਲਤ ‘ਚ ਪਾਣੀ ਜਲਦ ਪਹੁੰਚਾਉਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 431ਵੇਂ ਪ੍ਰਕਾਸ਼ ਪੁਰਬ ਸੰਬੰਧੀ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ-ਭਾਈ ਹਰਪ੍ਰੀਤ ਸਿੰਘ ਅਗਲੀ ਖ਼ਬਰ ਮਾਸਟਰ ਸੋਹਨ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
Ad Position 24