ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਤਿਗੁਰੂ ਸੰਤ ਕਬੀਰ ਦੀ ਕਲਿਆਣਕਾਰੀ ਬਾਣੀ ਨੇ ਸਭਨਾਂ ਨੂੰ ਸਦਉਪਦੇਸ਼ ਦਿੱਤਾ ਹੈ-ਸਵਾਮੀ ਚੇਤਨਾ ਨੰਦ ਭੂਰੀ ਵਾਲੇ

Ad Position 21
No active advertisement
ਅਜੀਤ ਡੈਸਕ 30-06-2026

ਨੂਰਪੁਰ ਬੇਦੀ, 29 ਜੂਨ ( ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੂਲ ਸਤਿਗੁਰੂ ਸੰਤ ਕਬੀਰ ਜੀ ਦੇ ਪ੍ਰਗਟ ਦਿਵਸ ਮੌਕੇ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਅੱਜ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸ੍ਰੀ ਸਵਾਮੀ ਚੇਤਨਾਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਸਮਾਪਤ ਹੋ ਗਿਆ। ਆਚਾਰੀਆ ਵੇਦਾਂਤ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਨੇ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦੇਸ਼ ਵਿਦੇਸ਼ ਤੋਂ ਵੱਡੀ ਤਦਾਦ ’ਚ ਪੁੱਜੀਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਸਵਾਮੀ ਚੇਤਨਾ ਨੰਦ ਨੇ ਕਿਹਾ ਕਿ ਸਤਿਗੁਰੂ ਸੰਤ ਕਬੀਰ ਦੇ ਸਦਉਪਦੇਸ਼ ਬਹੁਤ ਹੀ ਸਰਲ ਤੇ ਮਨੁੱਖਤਾ ਦੀ ਭਲਾਈ ਵਾਲੇ ਹਨ। ਆਚਾਰੀਆ ਜੀ ਨੇ ਨਿਰੰਕਰ ਤੇ ਸਾਕਾਰ ਮਹਿਮਾ ਦਾ ਵਰਨਣ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡਾ ਜੀਵਨ ਗੁਰੂਆਂ ਦੀ ਬਾਣੀ ਅਤੇ ਵੇਦ ਸ਼ਾਸਤਰਾਂ ’ਤੇ ਅਮਲ ਕਰਕੇ ਹੀ ਸਫਲ ਹੁੰਦਾ ਹੈ । ਇਸ ਲਈ ਜੀਵਨ ਨੂੰ ਸਫਲ ਕਰਨ ਲਈ ਨਿਸ਼ਕਾਮ ਸੇਵਾ ਸਿਮਰਨ ਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਪੰਜਾਬ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਚੌਧਰੀ ਸ਼ਿਆਮ ਸਿੰਘ ਮਾਜਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਚਾਰੀਆ ਜੀ ਵਲੋਂ ਜਿੱਥੇ ਨਾਮ ਬਾਣੀ ਦੇ ਪ੍ਰਚਾਰ ਕਰਕੇ ਸੰਗਤਾਂ ਨੂੰ ਅਧਿਆਤਮਕ ਨਾਲ ਜੋੜਿਆ ਗਿਆ ਹੈ, ਉਸਦੇ ਨਾਲ ਹੀ ਸਿੱਖਿਆ, ਸਿਹਤ, ਅਤੇ ਨਸ਼ਾ ਰਹਿਤ ਸਮਾਜ ਸਿਰਜਕੇ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ, ਸਵਾਮੀ ਕ੍ਰਿਸ਼ਨ ਸਰੂਪ, ਸਵਾਮੀ ਦਰਵੇਸ਼ਾ ਨੰਦ, ਡਾ: ਤਿਪ੍ਰਾਰੀ ਦਾਸ, ਆਚਾਰੀਆ ਸਵਾਮੀ ਸ਼ੰਕਰ ਪਰਬੱਤ ਪੱਦੀਮੱਠ, ਸਵਾਮੀ ਕ੍ਰਿਸ਼ਨਾ ਨੰਦ, ਸਵਾਮੀ ਨਿਤਿੱਆ ਨੰਦ, ਸਵਾਮੀ ਰਮਨਾ ਨੰਦ, ਸਵਾਮੀ ਸੋਹਮ ਪ੍ਰਕਾਸ਼, ਬਾਬਾ ਬਲਦੇਵ ਸਿੰਘ ਅਬਿਆਣਾ ਤੋਂ ਇਲਾਵਾ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇ ਡਾਇਰੈਕਟਰ ਕਮਲ ਚੌਹਾਨ ਟੇਡੇਵਾਲ, ਚੇਅਰਮੈਨ ਰਾਮ ਕੁਮਾਰ ਮੁਕਾਰੀ, ਅਜੇ ਕੁਮਾਰ ਮੰਗੂਪੁਰ ਪ੍ਰਧਾਨ, ਹਰਬੰਸ ਲਾਲ ਕਸਾਣਾ, ਡਾਕਟਰ ਕੁੰਦਨ ਲਾਲ ਆਜ਼ਮਪੁਰ, ਤੀਰਥ ਰਾਮ ਭੂੰਬਲਾਂ, ਸਿਰੀ ਰਾਮ, ਬਲਦੇਵ ਰਾਜ ਖੇਪੜ, ਇਸ਼ੂਪਾਲ ਚੌਧਰੀ, ਡਾ: ਯਸ਼ਪਾਲ, ਮਦਨ ਲਾਲ ਜੋਸ਼ੀ, ਠੇਕੇਦਾਰ ਸਤਪਾਲ ਭਾਟੀਆ, ਚੌਧਰੀ ਰਾਮ ਜੀ ਦਾਸ ਐਮ.ਆਰ. ਸਿਟੀ, ਬਾਬੂ ਕਸ਼ਮੀਰੀ ਲਾਲ, ਜੀਵਨ ਕੁਮਾਰ ਸੰਜੂ, ਅਸ਼ੋਕ ਬਜਾੜ, ਬਲਵੀਰ ਚੇਚੀ, ਨਸੀਬ ਚੰਦ ਪਲਾਟਾ, ਸਰਪੰਚ ਲੇਖ ਰਾਮ ਬਾਲੇਵਾਲ, ਸੁਰਿੰਦਰ ਕੁਮਾਰ ਟਿੱਬਾ ਨੰਗਲ, ਕ੍ਰਿਸ਼ਨ ਲਾਲ ਚੌਹਾਨ, ਅਵਤਾਰ ਦਹੀਰਪੁਰ, ਮਾਸਟਰ ਰਾਮ ਪਾਲ, ਗੁਰਦੀਪ ਬਟਾਰਲਾ, ਧਰਮ ਚੰਦ ਭਾਟੀਆ, ਸਰਪੰਚ ਸੰਜੀਵ ਕੁਮਾਰ, ਗੋਪਾਲ ਚੰਦ, ਸਹਿਤ ਵੱਡੀ ਤਦਾਦ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ ਅਗਲੀ ਖ਼ਬਰ ਏ. ਡੀ. ਸੀ. ਡਾ. ਨਿਧੀ ਕੁਮਦ ਬੰਬਾਹ ਵਲੋਂ ਸਿਟਰਸ ਅਸਟੇਟ ਭੂੰਗਾ ਦਾ ਦੌਰਾ
Ad Position 24
No active advertisement