ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ)- ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਲੈਂਡ ਪੁਲਿੰਗ ਪਾਲਿਸੀ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਲਈ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਵਾਰੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਅਤੇ ਸਮੁੱਚੀ ਜ਼ਿਲ੍ਹਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪੁਰਾਣੀ ਪਾਲਿਸੀ ‘ਚ ਸੋਧਾਂ ਦਾ ਭਰਮ ਭੁਲੇਖਾ ਪਾ ਕੇ ਲਾਲਚ ਦੇ ਵਾਧੇ ਨਾਲ ਲੈਂਡ ਪੁਲਿੰਗ ਪਾਲਿਸੀ ਅਧੀਨ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਫ਼ੈਸਲਾ ਕਰ ਲਿਆ ਹੈ, ਜਿਸ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਡਟ ਕੇ ਵਿਰੋਧ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪਾਲਿਸੀ ਵਾਰੇ ਨਾਂ ਤਾਂ ਕਿਸੇ ਕਿਸਾਨ ਜਥੇਬੰਦੀ ਨਾਲ, ਨਾ ਹੀ ਖੇਤੀ ਮਾਹਿਰਾਂ ਨਾਲ ਅਤੇ ਨਾ ਹੀ ਜ਼ਮੀਨਾਂ ਦੇ ਮਾਲਕਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਡਡਿਆਣਾ, ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ ਧਾਲੀਵਾਲ, ਮੁੱਖ ਸਲਾਹਕਾਰ ਕੁਲਬੀਰ ਸਿੰਘ ਬੈਂਸ, ਮੀਤ ਪ੍ਰਧਾਨ ਤਰਲੋਕ ਸਿੰਘ ਮਨੀ, ਸਲਾਹਕਾਰ ਸਰਨਾਗਰ ਸਿੰਘ ਜੰਡਿਆਲਾ, ਸਕੱਤਰ ਹਰਦੀਪ ਸਿੰਘ ਸਰਪੰਚ, ਇਕਾਈ ਪ੍ਰਧਾਨ ਸੁਖਪ੍ਰੀਤ ਸਿੰਘ ਗੜ੍ਹੀ, ਲੰਬੜਦਾਰ ਬਲਵਿੰਦਰ ਸਿੰਘ ਬਿੱਟੂ ਮੀਤ ਪ੍ਰਧਾਨ ਬਲਾਕ 1, ਪ੍ਰਿਥੀਪਾਲ ਸਿੰਘ ਸ਼ੇਰਪੁਰ ਖਾਮ ਕਰਮ ਸਿੰਘ ਸਰਪੰਚ ਤਾਜਪੁਰ, ਤਜਿੰਦਰ ਸਿੰਘ ਅਸਲ ਪੁਰ, ਬਬਨਦੀਪ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਕਡਿਆਣਾ, ਲਵਜੋਤ ਸਿੰਘ ਮੂੰਡੀਆ, ਮੰਗਾਂ ਲੇਹਲ, ਲੰਬੜਦਾਰ ਮਲਕੀਤ ਸਿੰਘ ਤਾਜਪੁਰ, ਸੋਢੀ ਆਲੋਵਾਲ, ਬਲਜਿੰਦਰ ਸਿੰਘ ਕੋਟਲਾ ਨੋਧ ਸਿੰਘ, ਅਵਤਾਰ ਸਿੰਘ ਗੜ੍ਹੀ, ਵੀਰਾਂ ਕਡਿਆਣਾ, ਸਿਮਰਨ ਸਿੰਘ ਫ਼ਤਿਹਪੁਰ, ਦਲਜੀਤ ਸਿੰਘ ਪੈਟੋਂ ਪੰਡੋਰੀ ਫੰਗੋੜੇ ਆਦਿ ਹਾਜ਼ਰ ਸਨ।