08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਰਪੰਚ ਠਾਕੁਰ ਰਮਨਦੀਪ ਕੰਵਰ ਵਾਈਸ ਪ੍ਰਧਾਨ ਰੈਸਲਿੰਗ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਨਿਯੁਕਤ

Ad Position 21
No active advertisement
ਅਜੀਤ ਡੈਸਕ 11-07-2026
ਤਲਵਾੜਾ, 10 ਜੁਲਾਈ (ਮਹਿਤਾ)- ਸਰਪੰਚ ਦੁਮੋਆਲ ਠਾਕੁਰੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ ਨੂੰ ਜਲੰਧਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਰਮਨ ਬਖ਼ਸ਼ੀ ਪੰਜਾਬ ਪ੍ਰਧਾਨ ਰੈਸਲਿੰਗ ਐਸੋਸੀਏਸ਼ਨ ਨੇ ਜ਼ਿਲ੍ਹਾ ਹੁਸ਼ਿਆਰਪੁਰ ਰੈਸਲਿੰਗ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ। ਪੰਜਾਬ ਪ੍ਰਧਾਨ ਸ੍ਰੀ ਰਮਨ ਬਖ਼ਸ਼ੀ ਨੇ ਸਰਪੰਚ ਦੁਮੋਆਲ ਠਾਕੁਰੁਰ ਰਮਨਦੀਪ ਸਿੰਘ ਨੂੰ ਨਿਯੁਕਤੀ ਪੱਤਰ ਤੇ ਸਮਰਿਤੀ ਚਿੰਨ੍ਹ ਭੇਟ ਕੀਤਾ। ਸਰਪੰਚ ਠਾਕੁਰ ਰਮਨਦੀਪ ਸਿੰਘ ਦੀ ਇਸ ਅਹਿਮ ਨਿਯੁਕਤੀ ਤੇ ਦਾਤਾਰਪੁਰ ਖੇਤਰ ਦੇ ਸਮੂਹ ਪਿੰਡਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਨਿਵਾਸ ਸਥਾਨ ਦੁਮੋਆਲ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸਰਪੰਚ ਠਾਕੁਰ ਰਮਨਦੀਪ ਸਿੰਘ ਕੰਵਰ ਨੇ ਆਪਣੀ ਇਸ ਨਿਯੁਕਤੀ ਲਈ ਹਲਕਾ ਦਸੂਹਾ ਦੇ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਅਤੇ ਰਮਨ ਬਖ਼ਸ਼ੀ ਪੰਜਾਬ ਪ੍ਰਧਾਨ ਰੈਸਲਿੰਗ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜ਼ਿਲ੍ਹਾ ਵਾਈਸ ਪ੍ਰਧਾਨ ਰੈਸਲਿੰਗ ਐਸੋਸੀਏਸ਼ਨ ਸਰਪੰਚ ਠਾਕੁਰ ਰਮਨਦੀਪ ਸਿੰਘ ਕੰਵਰ ਦੀ ਨਿਯੁਕਤੀ ਤੇ ਚੇਅਰਮੈਨ ਬੋਬੀ ਕੌਸ਼ਲ, ਆਪ ਨੇਤਾ ਅਰੁਣ ਕਸ਼ਯਪ, ਸਰਪੰਚ ਨਾਰਨੋਲ ਸੰਯੋਗਿਤਾ ਦੇਵੀ, ਸਰਪੰਚ ਗੱਗੜ ਮਾਨ ਸਿੰਘ ਪਠਾਕੁਰੀਆ, ਸਰਪੰਚ ਦੇਪੁਰ ਪ੍ਰਵੀਨ ਮਹੰਤ, ਸਰਪੰਚ ਦੇਪੁਰ ਸੁਮਨਾ ਦੇਵੀ, ਬਾਲ ਕ੍ਰਿਸ਼ਨ ਸ਼ਾਸਤਰੀ, ਰਾਮੇਸ਼ਵਰ ਮਹੰਤ, ਪ੍ਰੇਮ ਫ਼ੌਜੀ, ਸੂਬੇਦਾਰ ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ, ਮੈਂਬਰ ਪੰਚਾਇਤ ਰਮੇਸ਼ ਸਿੰਘ, ਮੈਂਬਰ ਪੰਚਾਇਤ ਰੀਨੂੰ ਰਾਣੀ, ਮੈਂਬਰ ਪੰਚਾਇਤ ਊਸ਼ਾ ਰਾਣੀ, ਪੰਚਾਇਤ ਮੈਂਬਰ ਵਿਜੈ ਸਿੰਘ, ਬਹਾਦਰ ਸਿੰਘ, ਕੈਲਾਸ਼ ਭੂਸ਼ਣ, ਪੰਡਿਤ ਘਣਸ਼ਾਪ ਸ਼ਰਮਾ ਆਦਿ ਨੇ ਸਰਪੰਚ ਠਾਕੁਰੁਰ ਰਮਨਦੀਪ ਸਿੰਘ ਨੂੰ ਮੁਬਾਰਕਬਾਦ ਭੇਟ ਕੀਤੀਆਂ ਹਨ ਤੇ ਨਿਯੁਕਤੀ ਲਈ ਸਮੂਹ ਹਾਈਕਮਾਨ ਦਾ ਕੋਟਿਨ ਕੋਟ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਕਰਮਚਾਰੀ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਟੀ.ਬੀ. ਮੁਕਤ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ
Ad Position 24