ਮਾਹਿਲਪੁਰ, 19 ਜੁਲਾਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ 18 ਬੋਤਲਾਂ ਨਜਾਇਜ਼ ਸ਼ਰਾਬ ਸੰਬੰਧਿਤ ਦੋ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਐੱਸ.ਆਈ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮਾਹਿਲਪੁਰ ਤੋਂ ਸੈਲਾ ਖ਼ੁਰਦ ਸਾਈਡ ਨੂੰ ਆ ਰਹੇ ਸਨ ਤਾਂ ਜੱਦੋ ਪੁਲਿਸ ਪਾਰਟੀ ਪਿੰਡ ਨਰਿਆਲਾ ਦੇ ਮੋੜ ਪਾਸ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਜਦੋਂ ਦੋਵੇਂ ਨੌਜਵਾਨਾ ਦੇ ਨਾਮ, ਪਤਾ ਪੁੱਛਣ ਲੱਗੇ ਤਾਂ ਮੋਟਰ ਸਾਈਕਲ ਚਾਲਕ ਇੱਕ ਪਲਾਸਟਿਕ ਦੇ ਬੈਗ ਵਿਚ ਪਾਈ ਹੋਈ ਸ਼ਰਾਬ ਤੇ ਦੂਜੇ ਵਿਅਕਤੀ ਨੂੰ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਕਾਬੂ ਕੀਤੇ ਨੌਜਵਾਨ ਨੇ ਆਪਣਾ ਨਾਮ ਇੰਦਰਜੀਤ ਸਿੰਘ ਉਰਫ਼ ਇੰਦਰ ਪੁੱਤਰ ਪਾਖਰ ਸਿੰਘ ਵਾਸੀ ਮੇਘੋਵਾਲ ਥਾਣਾ ਮਾਹਿਲਪੁਰ ਦੱਸਿਆ ਜਿਸ ਨੇ ਦੱਸਿਆ ਕਿ ਜੋ ਮੋਟਰ ਸਾਈਕਲ ਚਾਲਕ ਮੇਰਾ ਸਕਾ ਭਰਾ ਹੈ, ਜਿਸਦਾ ਨਾਮ ਸੁਖਵਿੰਦਰ ਸਿੰਘ ਉਰਫ਼ ਮੰਨਾ ਹੈ ਅਤੇ ਮੌਕੇ ’ਤੇ ਡਿੱਗੇ ਹੋਏ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਮਾਰਕਾ ਪੰਜਾਬ ਕਲੱਬ ਵਿਸਕੀ ਕੁੱਲ 13500 ਐਮ. ਐਲ. ਬਰਾਮਦ ਹੋਈ ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ।
18 ਬੋਤਲਾਂ ਨਾਜਾਇਜ਼ ਸ਼ਰਾਬ ਸੰਬੰਧੀ ਦੋ ਵਿਅਕਤੀਆਂ ’ਤੇ ਮਾਮਲਾ ਦਰਜ
ਅਜੀਤ ਡੈਸਕ
20-07-2026