ਹਰਿਆਣਾ, 19 ਜੁਲਾਈ (ਹਰਮੇਲ ਸਿੰਘ ਖੱਖ)- ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਹੁਸ਼ਿਆਰਪੁਰ ਦੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਹੋਈ ਜਿਸ ਵਿਚ ਸੂਬਾ ਪ੍ਰਧਾਨ ਪ.ਸ.ਸ.ਫ਼ ਸਤੀਸ਼ ਰਾਣਾ, ਸੁਰਜੀਤ ਮੁਹਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪਿਛਲੇ ਸੰਘਰਸ਼ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਦੀ ਰਣਨੀਤੀ ਉਲੀਕੀ ਗਈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜ ਕਾਲ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਜ਼,ਬੇਰੁਜ਼ਗਾਰਾਂ ਤੇ ਵੱਖ ਵੱਖ ਵਿਭਾਗਾਂ ਵਿਚ ਮਾਣ ਭੱਤੇ ਉੱਤੇ ਕੰਮ ਕਰਨ ਵਾਲੇ ਕਾਮੇਆ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨ ਲੈਣ ਵਾਲੇ ਲੋਕਾਂ ਦੇ ਮਨਾਂ ਵਿਚ ਆਪ ਸਰਕਾਰ ਪ੍ਰਤੀ ਕਾਫ਼ੀ ਗ਼ੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ 7 ਅਗਸਤ ਨੂੰ ਚੰਡੀਗੜ੍ਹ ਦਾਣਾ ਮੰਡੀ ਸੈਕਟਰ 39 ਵਿਖੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਲਾ-ਮਿਸਾਲ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ 23 ਅਗਸਤ ਨੂੰ ਮੁੱਖ ਮੰਤਰੀ ਦੇ ਪਿੰਡ ਸਤੋਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ ਭਰਵੀਂ ਰੈਲੀ ਕੀਤੀ ਜਾਵੇਗੀ। ਇਸ ਮੌਕੇ ਸੰਜੀਵ ਧੂਤ, ਰਜਤ ਮਹਾਜਨ, ਅਮਰ ਸਿੰਘ, ਵਰਿੰਦਰ ਵਿਕੀ, ਪ੍ਰਿੰਸ ਪਲਿਆਲ ਗੜ੍ਹਦੀਵਾਲ, ਉਮੇਸ਼ ਕੁਮਾਰ, ਜਸਵਿੰਦਰ ਬੁੱਲ੍ਹੋਵਾਲ, ਨਰਿੰਦਰ ਅਜਨੋਹਾ, ਸਰਬਜੀਤ ਸਿੰਘ, ਸਚਿਨ ਕੁਮਾਰ, ਪ੍ਰਿੰਸੀਪਲ ਹਰਜੀਤ ਸਿੰਘ, ਕਮਲਦੀਪ ਸਿੰਘ, ਮਨੋਜ ਰਤਨ, ਹਰਜਿੰਦਰ ਸਿੰਘ ਹਰਿਆਣਾ, ਅਸ਼ਵਨੀ ਰਾਣਾ, ਰਵਿੰਦਰ ਪੱਪੀ, ਵਰਿੰਦਰ ਵਿਕੀ ਮੋਹਾਲੀ, ਅਨਿਲ ਚੌਧਰੀ, ਸੁਸ਼ੀਲ ਪਠਾਨੀਆ, ਮਨਵੀਰ ਸਿੰਘ, ਮਨੋਜ ਕੁਮਾਰ, ਅਨੁਪਮ ਰਤਨ, ਰਜਿੰਦਰ ਟੱਪਾ, ਸੰਜੇ ਕੁਮਾਰ, ਗੁਰਚਰਨ ਸਿੰਘ ਹਾਜ਼ਰ ਸਨ।
ਕਸਬਾ ਹਰਿਆਣਾ ਵਿਖੇ ਜੀ.ਟੀ.ਯੂ. ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
ਅਜੀਤ ਡੈਸਕ
20-07-2026