02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਹੁਸ਼ਿਆਰਪੁਰ ਰਿਟਾਇਰਡ ਮਿਊਂਸੀਪਲ ਕਰਮਚਾਰੀ ਯੂਨੀਅਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 31-07-2026
ਹੁਸ਼ਿਆਰਪੁਰ, 30 ਜੁਲਾਈ (ਹਰਪ੍ਰੀਤ ਕੌਰ)- ਹੁਸ਼ਿਆਰਪੁਰ ਰਿਟਾਇਰਡ ਮਿਊਂਸੀਪਲ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਨਗਰ ਕੌਂਸਲਰ ਚੌਧਰੀ ਮੁਖੀ ਰਾਮ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਚੌਧਰੀ ਮੁਖੀ ਰਾਮ ਨੂੰ ਕੌਂਸਲਰ ਬਣਨ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪਤਨੀ ਗੁਰਬਖਸ਼ ਕੌਰ ਵੀ ਉਨ੍ਹਾਂ ਦੇ ਨਾਲ ਸਨ। ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਸੇਠੀ ਨੇ ਦੱਸਿਆ ਕਿ ਚੌਧਰੀ ਮੁਖੀ ਰਾਮ ਲੰਬੇ ਸਮੇਂ ਤੋਂ ਆਪਣੇ ਵਾਸੀਆਂ ਦੀ ਸੇਵਾ ਕਰਦੇ ਰਹੇ ਹਨ ਜਿਸ ਨੂੰ ਦੇਖਦਿਆਂ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਦੂਜੀ ਵਾਰ ਕੌਂਸਲਰ ਬਣਨ ਦਾ ਮੌਕਾ ਦਿੱਤਾ ਹੈ। ਚੌਧਰੀ ਮੁਖੀ ਰਾਮ ਨੇ ਯੂਨੀਅਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਮੰਗਤ ਰਾਜ, ਮੀਤ ਪ੍ਰਧਾਨ ਵਿਜੇ ਕੁਮਾਰ, ਪ੍ਰੇਮ ਕੁਮਾਰ ਢੀਂਗਰਾ, ਚਮਨ ਸਿੰਘ, ਓਮ ਪ੍ਰਕਾਸ਼, ਕਸ਼ਮੀਰੀ ਲਾਲ, ਮੁਕਲ ਕੇਸਰ, ਰਮੇਸ਼ਵਰ ਸਿੰਘ, ਬਲਵੀਰ ਸਿੰਘ, ਰਵਿੰਦਰ ਦੱਤ, ਚੈਨ ਸਿੰਘ, ਰਿਖੀ ਰਾਮ, ਅਰੁਣ ਸੈਣੀ, ਸੋਹਣ ਲਾਲ, ਹੰਸ ਰਾਜ, ਬਲਦੇਵ ਸਿੰਘ, ਤੀਰਥ ਰਾਮ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਪੰਜਾਬ ਬੰਦ ਦੌਰਾਨ ਤਰਨ ਤਾਰਨ ਸ਼ਹਿਰ ਪੂਰਨ ਤੌਰ ’ਤੇ ਰਿਹਾ ਬੰਦ ਅਗਲੀ ਖ਼ਬਰ ਪਿੰਡ ਦੇਹਰੀਵਾਲ ਵਿਚ ਸਾਬਕਾ ਮੰਤਰੀ ਗਿਲਜੀਆਂ ਨੇ ਕੀਤਾ ਵਾਸੀਆਂ ਨੂੰ ਲਾਮਬੰਦ
Ad Position 24
No active advertisement