ਥਾਰ ਗੱਡੀ ’ਤੇ ਪਹਾੜੀ ਤੋਂ ਪੱਥਰ ਡਿਗਣ ਨਾਲ ਨੌਜਵਾਨ ਦੀ ਮੌਤ
ਗੜ੍ਹਦੀਵਾਲਾ, 6 ਅਗਸਤ (ਚੱਗਰ)- ਪਿੰਡ ਮੱਲ੍ਹੀਆਂ ਨੰਗਲ ਦੇ ਇੱਕ ਨੌਜਵਾਨ ਦੀ ਮਨੀ ਮਹੇਸ਼ ਯਾਤਰਾ ਦੌਰਾਨ ਥਾਰ ਗੱਡੀ ‘ਤੇ ਪਹਾੜੀ ਤੋਂ ਪੱਥਰ ਡਿੱਗ ਨਾਲ ਮੌਕੇ ‘ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲ੍ਹੀਆਂ ਨੰਗਲ ਦਾ ਨੌਜਵਾਨ ਮੱਖਣ ਸਿੰਘ (42) ਪੁੱਤਰ ਸਰਵਣ ਸਿੰਘ ਜੋਕਿ ਸੰਤਰਿਆਂ ਦੇ ਬਾਗ ਖ਼ਰੀਦਣ ਦਾ ਕੰਮ ਕਰਦਾ ਸੀ।
ਗੜ੍ਹਦੀਵਾਲਾ, 6 ਅਗਸਤ (ਚੱਗਰ)- ਪਿੰਡ ਮੱਲ੍ਹੀਆਂ ਨੰਗਲ ਦੇ ਇੱਕ ਨੌਜਵਾਨ ਦੀ ਮਨੀ ਮਹੇਸ਼ ਯਾਤਰਾ ਦੌਰਾਨ ਥਾਰ ਗੱਡੀ ‘ਤੇ ਪਹਾੜੀ ਤੋਂ ਪੱਥਰ ਡਿੱਗ ਨਾਲ ਮੌਕੇ ‘ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲ੍ਹੀਆਂ ਨੰਗਲ ਦਾ ਨੌਜਵਾਨ ਮੱਖਣ ਸਿੰਘ (42) ਪੁੱਤਰ ਸਰਵਣ ਸਿੰਘ ਜੋਕਿ ਸੰਤਰਿਆਂ ਦੇ ਬਾਗ ਖ਼ਰੀਦਣ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਚੰਬਾ ਦੇ ਸੰਤਰੇ ਦੇ ਵਪਾਰੀ ਸਾਥੀਆਂ ਨਾਲ ਥਾਰ ਗੱਡੀ ਵਿਚ ਸਵਾਰ ਹੋਕੇ ਮਨੀ ਮਹੇਸ਼ ਯਾਤਰਾ ‘ਤੇ ਗਿਆ ਸੀ। ਜਦੋਂ ਉਨ੍ਹਾਂ ਦੀ ਥਾਰ ਗੱਡੀ ਚੰਬਾ ਜ਼ਿਲ੍ਹੇ ਦੇ ਬਕਾਨੀ ਪੁਲ ‘ਤੇ ਪਹੁੰਚੀ ਤਾਂ ਪਹਾੜੀ ਤੋਂ ਇੱਕ ਵੱਡਾ ਪੱਥਰ ਉਨ੍ਹਾਂ ਦੀ ਥਾਰ ਗੱਡੀ ‘ਤੇ ਆ ਡਿੱਗਿਆ। ਇਸ ਹਾਦਸੇ ਦੌਰਾਨ ਗੱਡੀ ‘ਚ ਸਵਾਰ ਮੱਖਣ ਸਿੰਘ ਦੇ ਸਿਰ ‘ਤੇ ਗੰਭੀਰ ਸੱਟ ਵੱਜਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਥਾਰ ਗੱਡੀ ‘ਚ ਸਵਾਰ 4 ਹੋਰ ਵਿਅਕਤੀ ਵਾਲ-ਵਾਲ ਬਚ ਗਏ। ਮੱਖਣ ਸਿੰਘ ਦਾ ਮ੍ਰਿਤਕ ਸਰੀਰ ਅੱਜ ਉਨ੍ਹਾਂ ਦੇ ਪਿੰਡ ਮੱਲ੍ਹੀਆਂ ਨੰਗਲ ਵਿਖੇ ਲਿਆਂਦਾ ਗਿਆ ਜਿੱਥੇ ਕਿ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।