ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਸੁਧਾਰ ਟਰੱਸਟ ਦੀ ਵੱਡੀ ਕਾਰਵਾਈ
20 ਸਾਲ ਪੁਰਾਣੇ ਦੋ ਪਲਾਟ ਕਰਵਾਏ ਕਬਜ਼ਾ-ਮੁਕਤ
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਟਰੱਸਟ ਦਫ਼ਤਰ ਵਲੋਂ ਸਰਕਾਰੀ ਜਾਇਦਾਦਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕਾਰਵਾਈ ਤਹਿਤ ਟਰੱਸਟ ਦੀ ਸਕੀਮ ਨੰਬਰ-10 (ਡਾ.
ਨ
ਨਗਰ ਸੁਧਾਰ ਟਰੱਸਟ ਵਲੋਂ ਕਬਜ਼ਾ-ਮੁਕਤ ਕਰਵਾਏ ਪਲਾਟ। ਤਸਵੀਰ : ਹਰਪ੍ਰੀਤ ਕੌਰ
13-08-2026
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਟਰੱਸਟ ਦਫ਼ਤਰ ਵਲੋਂ ਸਰਕਾਰੀ ਜਾਇਦਾਦਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕਾਰਵਾਈ ਤਹਿਤ ਟਰੱਸਟ ਦੀ ਸਕੀਮ ਨੰਬਰ-10 (ਡਾ. ਅੰਬੇਡਕਰ ਨਗਰ), ਹੁਸ਼ਿਆਰਪੁਰ ‘ਚ ਪਿਛਲੇ ਕਰੀਬ 20 ਸਾਲਾਂ ਤੋਂ ਕਬਜ਼ੇ ਹੇਠ ਰਹੇ ਦੋ ਪਲਾਟਾਂ ਨੂੰ ਕਬਜ਼ਾ-ਮੁਕਤ ਕਰਵਾਇਆ ਗਿਆ ਹੈ। ਚੇਅਰਮੈਨ ਨੇ ਦੱਸਿਆ ਕਿ ਸਕੀਮ ਨੰਬਰ-10 ਵਿਚ ਪਲਾਟ ਨੰਬਰ 369-ਬੀ, ਜਿਸ ਦਾ ਰਕਬਾ ਕਰੀਬ 214 ਵਰਗ ਗਜ਼ (ਲਗਭਗ 10 ਮਰਲੇ) ਹੈ, ‘ਤੇ ਕਬਜ਼ਾਧਾਰਕਾਂ ਵਲੋਂ ਚਾਰਦੀਵਾਰੀ ਕਰਕੇ ਗੇਟ ਲਗਾਇਆ ਗਿਆ ਸੀ। ਟਰੱਸਟ ਦਫ਼ਤਰ ਦੀ ਟੀਮ ਨੇ ਮੌਕੇ ‘ਤੇ ਕਾਰਵਾਈ ਕਰਦਿਆਂ ਕਬਜ਼ਾ ਆਪਣੇ ਅਧੀਨ ਲੈ ਲਿਆ ਤੇ ਗੇਟ ਨੂੰ ਤਾਲਾ ਲਗਾ ਦਿੱਤਾ। ਇਸੇ ਤਰ੍ਹਾਂ ਪਲਾਟ ਨੰਬਰ 400-ਏ, ਜਿਸ ਦਾ ਰਕਬਾ ਕਰੀਬ 370 ਵਰਗ ਗਜ਼ (ਲਗਭਗ 16 ਮਰਲੇ) ਹੈ ‘ਤੇ ਵੀ ਕਬਜ਼ਾਧਾਰਕਾਂ ਵੱਲੋਂ ਸੜਕ ਬਣਾ ਕੇ ਆਪਣੇ ਨਿਵਾਸ ਲਈ ਰਸਤਾ ਦਿੱਤਾ ਗਿਆ ਸੀ ਤੇ ਪਲਾਟ ਦੇ ਸਾਹਮਣੇ ਵੱਡਾ ਗੇਟ ਲਗਾਇਆ ਗਿਆ ਸੀ। ਟਰੱਸਟ ਦਫ਼ਤਰ ਦੀ ਕਾਰਵਾਈ ਦੌਰਾਨ ਗੇਟ ਹਟਾ ਕੇ ਪਲਾਟ ਦਾ ਕਬਜ਼ਾ ਵਾਪਸ ਲੈ ਲਿਆ ਗਿਆ ਤੇ ਮੌਕੇ ‘ਤੇ ਟਰੱਸਟ ਦੀ ਜਾਇਦਾਦ ਸਬੰਧੀ ਬੋਰਡ ਲਗਾ ਦਿੱਤਾ ਗਿਆ। ਪਾਬਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਨ੍ਹਾਂ ਦੋਵਾਂ ਪਲਾਟਾਂ ਨੂੰ ਟਰੱਸਟ ਦਫ਼ਤਰ ਵੱਲੋਂ ਈ-ਆਕਸ਼ਨ ਰਾਹੀਂ ਵੇਚਿਆ ਜਾਵੇਗਾ। ਇਸ ਨਾਲ ਟਰੱਸਟ ਨੂੰ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ, ਜਿਸ ਨੂੰ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਟਰੱਸਟ ਦੀ ਸਕੀਮ ਨੰਬਰ-2 (ਰਾਜੀਵ ਗਾਂਧੀ ਐਵੇਨਿਊ) ‘ਚ ਹੈਲਥ ਸੈਂਟਰ ਲਈ 3292 ਵਰਗ ਗਜ਼ ਤੇ ਪ੍ਰਾਇਮਰੀ ਸਕੂਲ ਲਈ 6248 ਵਰਗ ਗਜ਼ ਜ਼ਮੀਨ ਹੈ। ਟਰੱਸਟ ਦਫ਼ਤਰ ਵੱਲੋਂ ਸਾਲ 2025-26 ਦੀ ਨਿਲਾਮੀ ਵਿਚ ਇਨ੍ਹਾਂ ਦੀ ਕੀਮਤ 30,435 ਰੁਪਏ ਪ੍ਰਤੀ ਵਰਗ ਗਜ਼ (7 ਲੱਖ ਰੁਪਏ ਪ੍ਰਤੀ ਮਰਲਾ) ਨਿਰਧਾਰਿਤ ਕੀਤੀ ਗਈ ਸੀ। ਇਸ ਨਿਲਾਮੀ ਵਿਚ ਇਨ੍ਹਾਂ ਦੋਵਾਂ ਜਾਇਦਾਦਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਕੋਈ ਬੋਲੀਕਾਰ ਨਹੀਂ ਆਇਆ ਸੀ। ਇਸ ਨੂੰ ਦੇਖਦਿਆਂ ਸਰਕਾਰ ਵੱਲੋਂ ਨਿਰਧਾਰਿਤ ਪ੍ਰਾਈਜ਼ ਐਂਡ ਰੈਂਟ ਫਿਕਸੇਸ਼ਨ ਕਮੇਟੀ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਕੀਤੀ ਜਾਂਦੀ ਹੈ, ਨੇ ਸਾਲ 2025-26 ਦੇ ਰੇਟਾਂ ਵਿਚ 25 ਫ਼ੀਸਦੀ ਕਟੌਤੀ ਕਰਦਿਆਂ ਇਨ੍ਹਾਂ ਦੋਵਾਂ ਜਾਇਦਾਦਾਂ ਦੀ ਕੀਮਤ 22,826 ਰੁਪਏ ਪ੍ਰਤੀ ਵਰਗ ਗਜ਼ ਜਾਂ 5 ਲੱਖ 25 ਹਜ਼ਾਰ ਰੁਪਏ ਪ੍ਰਤੀ ਮਰਲਾ ਕਰ ਦਿੱਤੀ ਹੈ। ਇਸ ਨਾਲ ਇਨ੍ਹਾਂ ਦੋਵਾਂ ਜਾਇਦਾਦਾਂ ਨੂੰ ਵੇਚਣ ’ਚ ਆਸਾਨੀ ਹੋਵੇਗੀ। ਚੇਅਰਮੈਨ ਪਾਬਲਾ ਨੇ ਦੱਸਿਆ ਕਿ ਇਸੇ ਤਰ੍ਹਾਂ ਟਰੱਸਟ ਦਫ਼ਤਰ ਦੀਆਂ ਹੋਰ ਪਈਆਂ ਪੁਰਾਣੀਆਂ ਜਾਇਦਾਦਾਂ ਨੂੰ ਵੀ ਜਲਦ ਹੀ ਈ-ਆਕਸ਼ਨ ਰਾਹੀਂ ਵੇਚਣ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੱਸਟ ਦਫ਼ਤਰ ਦੀ ਸਕੀਮ ਨੰਬਰ-2 (ਰਾਜੀਵ ਗਾਂਧੀ ਐਵੇਨਿਊ) ਵਿਚ 7.72 ਏਕੜ ਦੇ ਪਾਕੇਟ ਵਿੱਚ ਵੱਖ-ਵੱਖ ਰਕਬਿਆਂ ਵਾਲੇ 120 ਪਲਾਟ ਵਰਕ ਆਊਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੱਖ-ਵੱਖ ਰਕਬਿਆਂ ਵਾਲੇ 58 ਪਲਾਟਾਂ ਦਾ ਡਰਾਅ ਜਲਦ ਹੀ ਕੱਢਿਆ ਜਾਣਾ ਹੈ। ਇਸ ਪਾਕੇਟ ਦੇ ਵਿਕਾਸ ਕਾਰਜਾਂ ਸਬੰਧੀ ਸਰਕਾਰ ਵੱਲੋਂ ਟੈਂਡਰ ਪ੍ਰਕਿਰਿਆ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਤੇ ਜਲਦ ਹੀ ਮੌਕੇ ‘ਤੇ ਕੰਮ ਸ਼ੁਰੂ ਹੋ ਜਾਣਗੇ।