13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬੰਦ ਪਈ ਹੱਡਾਰੋੜੀ ਦੇ ਬਾਹਰ ਸੜਕ ’ਤੇ ਪਏ ਮਰੇ ਪਸ਼ੂਆਂ ਕਾਰਨ ਲੰਘਣਾ ਹੋਇਆ ਔਖਾ

ਕੋਟਫ਼ਤੂਹੀ , 12 ਅਗਸਤ ( ਅਵਤਾਰ ਸਿੰਘ ਅਟਵਾਲ )- ਪਿਛਲੇ ਲੰਬੇ ਸਮੇਂ ਤੋ ਮੰਨਣਹਾਨਾ ਦੀ ਬੰਦ ਪਈ ਹੱਡਾਰੋੜੀ ਦੇ ਬਾਹਰ ਸੜਕ ਤੇ ਆਸ - ਪਾਸ ਪਿੰਡਾਂ ਦੇ ਲੋਕ ਦੇਰ ਸਵੇਰ ਆਪਣੇ ਮਰੇ ਹੋਏ ਪਸ਼ੂ ਸੁੱਟ ਜਾਂਦੇ ਹਨ , ਬਰਸਾਤ ਦਾ ਮੌਸਮ ਹੋਣ ਕਰ ਕੇ ਪਸ਼ੂਆਂ ਦਾ ਸਰੀਰ ਗਲਣ ਤੇ ਸੜਨ ਨਾਲ ਆ ਰਹੀ ਬਦਬੂ ਕਾਰਨ ਇਸ ਸੜਕ ਉੱਪਰ ਆਮ ਵਿਅਕਤੀ ਦਾ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੈ । ਜਾਣਕਾਰੀ ਅਨੁਸਾਰ ਬਹਿਰਾਮ - ਮਾਹਿਲਪੁਰ ਮੁੱਖ ਮਾਰਗ ਤੋਂ ਪਿੰਡ ਮੰਨਣਹਾਨਾ ਨੂੰ ਜਾਣ ਵਾਲੀ ਸੜਕ ਉੱਪਰ ਪੈਂਦੀ ਇਹ ਹੱਡਾਰੋੜੀ ਪਿਛਲੇ ਕਈ ਸਾਲਾਂ ਤੋ ਬੰਦ ਹੈ ਪਰ ਫਿਰ ਵੀ ਕੋਟਫ਼ਤੂਹੀ ਦੇ ਆਸ - ਪਾਸ ਪਿੰਡਾਂ ਦੇ ਲੋਕ ਆਪਣੇ ਮਰੇ ਹੋਏ ਪਸ਼ੂ ਰਾਤ ਦੇ ਹਨੇਰੇ ਵਿਚ ਇਸ ਹੱਡਾਰੋੜੀ ਦੇ ਬਾਹਰ ਮੁੱਖ ਸੜਕ ਉੱਪਰ ਸੁੱਟ ਕੇ ਚੱਲਦੇ ਬਣਦੇ ਹਨ ।

Ad Position 21
No active advertisement
ਅਜੀਤ ਡੈਸਕ 13-08-2026
ਕੋਟਫ਼ਤੂਹੀ , 12 ਅਗਸਤ ( ਅਵਤਾਰ ਸਿੰਘ ਅਟਵਾਲ )- ਪਿਛਲੇ ਲੰਬੇ ਸਮੇਂ ਤੋ ਮੰਨਣਹਾਨਾ ਦੀ ਬੰਦ ਪਈ ਹੱਡਾਰੋੜੀ ਦੇ ਬਾਹਰ ਸੜਕ ਤੇ ਆਸ - ਪਾਸ ਪਿੰਡਾਂ ਦੇ ਲੋਕ ਦੇਰ ਸਵੇਰ ਆਪਣੇ ਮਰੇ ਹੋਏ ਪਸ਼ੂ ਸੁੱਟ ਜਾਂਦੇ ਹਨ , ਬਰਸਾਤ ਦਾ ਮੌਸਮ ਹੋਣ ਕਰ ਕੇ ਪਸ਼ੂਆਂ ਦਾ ਸਰੀਰ ਗਲਣ ਤੇ ਸੜਨ ਨਾਲ ਆ ਰਹੀ ਬਦਬੂ ਕਾਰਨ ਇਸ ਸੜਕ ਉੱਪਰ ਆਮ ਵਿਅਕਤੀ ਦਾ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੈ । ਜਾਣਕਾਰੀ ਅਨੁਸਾਰ ਬਹਿਰਾਮ - ਮਾਹਿਲਪੁਰ ਮੁੱਖ ਮਾਰਗ ਤੋਂ ਪਿੰਡ ਮੰਨਣਹਾਨਾ ਨੂੰ ਜਾਣ ਵਾਲੀ ਸੜਕ ਉੱਪਰ ਪੈਂਦੀ ਇਹ ਹੱਡਾਰੋੜੀ ਪਿਛਲੇ ਕਈ ਸਾਲਾਂ ਤੋ ਬੰਦ ਹੈ ਪਰ ਫਿਰ ਵੀ ਕੋਟਫ਼ਤੂਹੀ ਦੇ ਆਸ - ਪਾਸ ਪਿੰਡਾਂ ਦੇ ਲੋਕ ਆਪਣੇ ਮਰੇ ਹੋਏ ਪਸ਼ੂ ਰਾਤ ਦੇ ਹਨੇਰੇ ਵਿਚ ਇਸ ਹੱਡਾਰੋੜੀ ਦੇ ਬਾਹਰ ਮੁੱਖ ਸੜਕ ਉੱਪਰ ਸੁੱਟ ਕੇ ਚੱਲਦੇ ਬਣਦੇ ਹਨ । ਬਰਸਾਤ ਦਾ ਮੌਸਮ ਹੋਣ ਕਰਕੇ ਇੱਥੇ ਪਏ ਮ੍ਰਿਤਕ ਪਸ਼ੂਆਂ ਦੇ ਸਰੀਰ ਕਈ ਕਈ ਦਿਨ ਸੜਨ ਕਰ ਕੇ ਉਸ ਦੀ ਆ ਰਹੀ ਬੇ - ਹਿਸਾਬ ਬਦਬੂ ਨਾਲ ਜਿੱਥੇ ਸੜਕ ਉੱਪਰ ਲੰਘਣ ਵਾਲੇ ਰਾਹਗੀਰਾਂ ਦਾ ਮੰਦਾ ਹਾਲ ਹੈ । ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪਈ ਹੱਡਾਰੋੜੀ ਦੇ ਬਾਹਰ ਸੜਕ ਉੱਪਰ ਮਰੇ ਪਸ਼ੂ ਸੁੱਟਣ ਵਾਲਿਆ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਬੇਰੁਖ਼ੀ ਵਿਰੁੱਧ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵਲੋਂ ਸੰਗਰੂਰ ’ਚ ਰੋਸ ਰੈਲੀ 16 ਨੂੰ ਅਗਲੀ ਖ਼ਬਰ ਪੋਂਗ ਡੈਮ ਦੇ ਇੰਜੀਨੀਅਰਾਂ ਲਈ ਇਕ ਦਿਨਾ ਤਕਨੀਕੀ ਕਾਰਜਸ਼ਾਲਾ ਲਗਾਈ
Ad Position 24