14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਉਪ ਕੁਲਪਤੀ ਡਾ: ਗੋਸਲ ਨੂੰ ਦਿੱਤੀ ਜਾਵੇ ਚਾਰ ਸਾਲ ਦੀ ਐਕਸਟੈਨਸ਼ਨ-ਪ੍ਰਧਾਨ ਬਲਦੇਵ ਸਿੰਘ ਵਾਲੀਆ

ਲੁਧਿਆਣਾ, 13 ਅਗਸਤ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਸਤਿਬੀਰ ਸਿੰਘ ਗੋਸਲ ਦੀ ਚਾਰ ਸਾਲ ਦੀ ਟਰਮ ਮਿਤੀ 18. 8.

Ad Position 21
No active advertisement
ਅਜੀਤ ਡੈਸਕ 14-08-2026
ਲੁਧਿਆਣਾ, 13 ਅਗਸਤ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਸਤਿਬੀਰ ਸਿੰਘ ਗੋਸਲ ਦੀ ਚਾਰ ਸਾਲ ਦੀ ਟਰਮ ਮਿਤੀ 18.8.2026 ਨੂੰ ਖ਼ਤਮ ਹੋਣ ਜਾ ਰਹੀ ਹੈ। ਪੀ.ਏ.ਯੂ. ਦੇ ਮੁਲਾਜ਼ਮਾਂ ਨੂੰ ਇਹ ਉਮੀਦ ਸੀ ਕਿ ਡਾ: ਸਤਿਬੀਰ ਸਿੰਘ ਗੋਸਲ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਗਲੇ ਚਾਰ ਸਾਲਾਂ ਲਈ ਹੋਰ ਐਕਸਟੈਨਸ਼ਨ ਦਿੱਤੀ ਜਾਵੇਗੀ, ਪ੍ਰੰਤੂ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਹਾਲੇ ਤੱਕ ਐਕਸਟੈਨਸ਼ਨ ਨਹੀਂ ਦਿੱਤੀ ਗਈ। ਇਸ ਸਬੰਧ ਵਿਚ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨਾਲ ਨੇ ਦੱਸਿਆ ਕਿ ਡਾ: ਸਤਿਬੀਰ ਸਿੰਘ ਗੋਸਲ ਨੇ ਚਾਰ ਸਾਲਾਂ ਵਿਚ ਬਹੁਤ ਵਧੀਆਂ ਕੰਮ ਕੀਤਾ। ਉਨ੍ਹਾਂ ਵਲੋਂ ਹਮੇਸ਼ਾ ਇਮਾਨਦਾਰੀ ਅਤੇ ਨੇਕ ਨੀਤੀ ਨਾਲ ਯੂਨੀਵਰਸਿਟੀ ਨੂੰ ਬੁਲੰਦੀਆਂ ‘ਤੇ ਲੈ ਕੇ ਗਏ। ਉਨ੍ਹਾਂ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਗਿਆ ਅਤੇ ਮੁਲਾਜ਼ਮਾਂ ਦੀਆਂ ਤਰੱਕੀਆਂ ਹਮੇਸ਼ਾ ਸਮੇਂ ਸਿਰ ਕੀਤੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕਈ ਕੱਚੇ ਮੁਲਾਜ਼ਮ ਸੀਨੀਅਰਤਾ ਦੇ ਆਧਾਰ ਇਮਾਨਦਾਰੀ ਨਾਲ ਪੱਕੇ ਕੀਤੇ ਗਏ। ਪ੍ਰਧਾਨ ਵਾਲੀਆ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ, ਮਾਣ-ਯੋਗ ਰਾਜਪਾਲ ਪੰਜਾਬ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਬੇਨਤੀ ਕੀਤੀ ਹੈ ਕਿ ਕਿ ਡਾ: ਸਤਿਬੀਰ ਸਿੰਘ ਗੋਸਲ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਗਲੇ ਚਾਰ ਸਾਲਾਂ ਲਈ ਹੋਰ ਐਕਸਟੈਨਸ਼ਨ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ‘ਹਰ ਘਰ ਤਿਰੰਗਾ, ਹਰ ਘਰ ਸਵੱਛਤਾ’ ਮੁਹਿੰਮ ਕੀਤੀ ਸ਼ੁਰੂ ਅਗਲੀ ਖ਼ਬਰ ਲੁਧਿਆਣਾ ਦੀ ਡਰਾਫਟ ਵੋਟਰ ਸੂਚੀ ਜਾਰੀ, 22, ਲੱਖ 67 ਹਜ਼ਾਰ, 911 ਵੋਟਰ ਦਰਜ
Ad Position 24