14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਲੁਧਿਆਣਾ ਦੇ ਕੌਮੀ ਮਾਰਗ ‘ਤੇ ਇਸ਼ਤਿਹਾਰਬਾਜ਼ੀ ਅਤੇ ਕੰਕਰੀਟਕਰਨ ਦਾ ਮਾਮਲਾ ਗਰਮਾਇਆ

ਲੁਧਿਆਣਾ, 13 ਅਗਸਤ (ਭੁਪਿੰਦਰ ਸਿੰਘ ਬੈਂਸ)-ਕੌਮੀ ਮਾਰਗ-05 ਦੇ ਲੁਧਿਆਣਾ ਹਿੱਸੇ ਵਿਚ ਮੁੱਖ ਸੜਕੀ ਮਾਰਗ ਅਤੇ ਸਰਵਿਸ ਲੇਨ ਵਿਚਕਾਰਲੇ ਹਿੱਸੇ ਵਿਚ ਇਸ਼ਤਿਹਾਰੀ ਬੋਰਡ ਲਗਾਉਣ ਅਤੇ ਵੱਡੇ ਪੱਧਰ ’ਤੇ ਕੰਕਰੀਟਕਰਨ ਨਾਲ ਸਬੰਧਿਤ ਮਾਮਲਾ ਐਨ. ਜੀ.

Ad Position 21
No active advertisement
ਲੁਧਿਆਣਾ ਦੇ ਕੌਮੀ ਮਾਰਗ ‘ਤੇ ਇਸ਼ਤਿਹਾਰਬਾਜ਼ੀ ਅਤੇ ਕੰਕਰੀਟਕਰਨ ਦਾ ਮਾਮਲਾ ਗਰਮਾਇਆ ਕੌਮੀ ਮਾਰਗ-05 ਦੇ ਲੁਧਿਆਣਾ ਹਿੱਸੇ ਵਿਚ ਮੁੱਖ ਸੜਕੀ ਮਾਰਗ ਅਤੇ ਸਰਵਿਸ ਲੇਨ ਵਿਚਕਾਰਲੇ ਹਿੱਸੇ ਵਿਚ ਕੀਤੀ ਗਈ ਇਸ਼ਤਿਹਾਰਬਾਜ਼ੀ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 14-08-2026
ਲੁਧਿਆਣਾ, 13 ਅਗਸਤ (ਭੁਪਿੰਦਰ ਸਿੰਘ ਬੈਂਸ)-ਕੌਮੀ ਮਾਰਗ-05 ਦੇ ਲੁਧਿਆਣਾ ਹਿੱਸੇ ਵਿਚ ਮੁੱਖ ਸੜਕੀ ਮਾਰਗ ਅਤੇ ਸਰਵਿਸ ਲੇਨ ਵਿਚਕਾਰਲੇ ਹਿੱਸੇ ਵਿਚ ਇਸ਼ਤਿਹਾਰੀ ਬੋਰਡ ਲਗਾਉਣ ਅਤੇ ਵੱਡੇ ਪੱਧਰ ’ਤੇ ਕੰਕਰੀਟਕਰਨ ਨਾਲ ਸਬੰਧਿਤ ਮਾਮਲਾ ਐਨ.ਜੀ.ਟੀ. ਤਕ ਪੁੱਜ ਗਿਆ ਹੈ। ਮਾਮਲੇ ’ਚ ਹਰੇ ਕੌਮੀ ਮਾਰਗ ਨੀਤੀ ਅਤੇ ਨਿਰਧਾਰਿਤ ਕਥਿਤ ਕਾਰਜ ਵਿਧੀ ਦੀ ਕਥਿਤ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਮਾਮਲੇ ’ਚ ਦੋਸ਼ ਲਗਾਉਣ ਵਾਲੇ ਧਿਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਕਤ ਹਿੱਸੇ ਵਿਚ 17 ਨਿੱਜੀ ਕੰਪਨੀਆਂ ਨਾਲ ਸਬੰਧਿਤ ਇਸ਼ਤਿਹਾਰੀ ਬੋਰਡ ਲਗਾਏ ਗਏ ਅਤੇ ਵੱਡੇ ਪੱਧਰ ’ਤੇ ਕੰਕਰੀਟਕਰਨ ਕੀਤਾ ਗਿਆ। ਇਸਦੇ ਨਾਲ ਹੀ ਲੁਧਿਆਣਾ ਵਿਖੇ ਤੈਨਾਤ ਐਨ.ਐਚ.ਏ.ਆਈ ਦੇ ਪ੍ਰੋਜੈਕਟ ਨਿਰਦੇਸ਼ਕ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਵੀ ਲਗਾਏ ਗਏ ਹਨ। ਮਾਮਲੇ ਦੀ ਸੁਣਵਾਈ ਦੌਰਾਨ ਐਨ.ਜੀ.ਟੀ. ਵਲੋਂ ਸੜਕ ਆਵਾਜਾਈ ਅਤੇ ਕੌਮੀ ਮਾਰਗ ਮੰਤਰਾਲੇ, ਐਨ.ਐਚ.ਏ.ਆਈ. ਅਤੇ ਸਬੰਧਿਤ ਨਿੱਜੀ ਕੰਪਨੀਆਂ ਸਮੇਤ ਜਵਾਬਦੇਹ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਸਬੰਧੀ ਜਵਾਬ ਮੰਗਿਆ ਗਿਆ ਹੈ। ਹੁਣ ਸਬੰਧਿਤ ਧਿਰਾਂ ਵਲੋਂ ਆਪਣੇ ਪੱਖ ਅਤੇ ਜਵਾਬ ਐਨ.ਜੀ.ਟੀ. ਅੱਗੇ ਪੇਸ਼ ਕੀਤੇ ਜਾਣੇ ਹਨ। ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ, 2026 ਨੂੰ ਹੋਵੇਗੀ। ਇਸ ਦੌਰਾਨ ਸਬੰਧਿਤ ਧਿਰਾਂ ਦੇ ਜਵਾਬ ਅਤੇ ਮਾਮਲੇ ਨਾਲ ਜੁੜੇ ਤੱਥ ਰਿਕਾਰਡ ਦੇ ਆਉਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੀ ਡਰਾਫਟ ਵੋਟਰ ਸੂਚੀ ਜਾਰੀ, 22, ਲੱਖ 67 ਹਜ਼ਾਰ, 911 ਵੋਟਰ ਦਰਜ ਅਗਲੀ ਖ਼ਬਰ ਨੋਵਲਟੀ ਵੀਲਜ਼ ਮਹਿੰਦਰਾ ਵਲੋਂ ਲੁਧਿਆਣਾ ’ਚ ਸਕੋਰਪੀਓ-ਐਨ ਦੀ ਸ਼ਾਨਦਾਰ ਲਾਂਚਿੰਗ
Ad Position 24