15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਬਾਬਾ ਹਰੀ ਸਿੰਘ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ’ਚ ਐੱਮ.ਬੀ.ਏ. ਦੇ ਨਵੇਂ ਬੈਚ ਦਾ ਸ਼ੁੱਭ ਆਰੰਭ

ਮਾਹਿਲਪੁਰ, 14 ਅਗਸਤ (ਰਜਿੰਦਰ ਸਿੰਘ)- ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿਚ ਏ. ਆਈ.

Ad Position 21
No active advertisement
ਅਜੀਤ ਡੈਸਕ 15-08-2026
ਮਾਹਿਲਪੁਰ, 14 ਅਗਸਤ (ਰਜਿੰਦਰ ਸਿੰਘ)- ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿਚ ਏ.ਆਈ.ਸੀ.ਟੀ.ਈ ਅਧੀਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਮਿਲੀ ਮਾਨਤਾ ਅਧੀਨ ਆਰੰਭ ਹੋਏ ਸੰਤ ਬਾਬਾ ਹਰੀ ਸਿੰਘ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ਵਿਚ ਅੱਜ ਐੱਮ.ਬੀ.ਏ. ਕਲਾਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਲਈ ਸਵਾਗਤੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਅਰਜੁਨ ਐਵਾਰਡੀ ਐਥਲੀਟ ਮਾਧੁਰੀ ਅਮਨਦੀਪ ਸਿੰਘ, ਯੂਨੀਅਨ ਬੈਂਕ ਆਫ਼ ਇੰਡੀਆ ਦੇ ਬ੍ਰਾਂਚ ਮੈਨੇਜਰ ਅਲੋਕ ਸਿੰਘ ਅਤੇ ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ. ਬਿਮਲਾ ਜਸਵਾਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਐੱਮ.ਬੀ.ਏ. ਦੇ ਵਿਦਿਆਰਥੀਆਂ ਨੂੰ ਇਸ ਸੰਸਥਾ ਦੀ ਚੋਣ ਕਰਨ ‘ਤੇ ਮੁਬਾਰਕਬਾਦ ਦਿੱਤੀ। ਮੁੱਖ ਮਹਿਮਾਨ ਅਰਜੁਨ ਐਵਾਰਡੀ ਮਾਧੁਰੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਇੰਸਟੀਚਿਊਟ ਦੇ ਆਰੰਭ ਹੋਣ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਤੇ ਤਕਨਾਲੋਜੀ ਨਾਲ ਜੁੜੇ ਨਵੇਂ ਕੋਰਸਾਂ ਵਿਚ ਦਾਖ਼ਲ ਹੋਣ ਦਾ ਮੌਕਾ ਮਿਲੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਨਵੇਂ ਰੁਜ਼ਗਾਰਾਂ ਨਾਲ ਜੁੜਨਗੇ। ਮੈਨੇਜਰ ਅਲੋਕ ਸਿੰਘ ਨੇ ਇੰਸਟੀਚਿਊਟ ਖੋਲ੍ਹਣ ‘ਤੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਗੁਰਦਿਆਲ ਸਿੰਘ ਕਹਾਰਪੁਰ, ਪ੍ਰੋ. ਕੁਲਜੀਤ ਕੌਰ, ਪ੍ਰੋ. ਰਾਜ ਕੁਮਾਰ ਸਮੇਤ ਸੰਸਥਾ ਦੇ ਵਿਦਿਆ ਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਜੀਪੁਰ ਤੋਂ ਪਿੰਡ ਅਜਮੇਰਾ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ’ਚ ਵਰਤੀ ਜਾ ਰਹੀ ਘਟੀਆ ਸਮਗਰੀ - ਅਮਰਜੀਤ ਸਿੰਘ ਢਾਡੇ... ਅਗਲੀ ਖ਼ਬਰ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ‘ਚ ਰੈੱਡ ਰਨ ਮੈਰਾਥਨ ਕਰਵਾਈ
Ad Position 24