25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

6 ਮਹੀਨਿਆਂ ਤੋਂ ਬਿਜਲੀ ਮੀਟਰਾਂ ਦੀ ਰੀਡਿੰਗ ਨਾ ਲਏ ਜਾਣ ਕਾਰਨ ਲੋਕਾਂ ਦੀ ਨੀਂਦ ਉੱਡੀ

ਨਸਰਾਲਾ, 23 ਅਗਸਤ (ਸਤਵੰਤ ਸਿੰਘ ਥਿਆੜਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀਆਂ ਵਲੋਂ ਪਿੰਡਾਂ ਵਿਚ ਪਿਛਲੇ 6 ਮਹੀਨਿਆਂ ਤੋਂ ਬਿਜਲੀ ਮੀਟਰ ਚੈੱਕ ਕੀਤੇ ਬਿਨਾਂ ਹੀ ਖਪਤਕਾਰਾਂ ਨੂੰ ਅੰਦਾਜ਼ਨ ਬਿੱਲ ਪਾਏ ਜਾ ਰਹੇ ਹਨ ਤੇ ਘੱਟ, ਵੱਧ ਆ ਰਹੇ ਬਿਜਲੀ ਦੇ ਬਿੱਲਾਂ ਨੇ ਲੋਕਾਂ ਨੂੰ ਬਹੁਤ ਵੱਡੇ ਭੰਬਲਭੂਸੇ ਵਿਚ ਪਾਇਆ ਹੋਇਆ ਹੈ ਕਿਉਂਕਿ 1 ਕਿੱਲੋਵਾਟ ਜਾਂ ਇਸ ਤੋਂ ਵੀ ਘੱਟ ਲੋਡ ਵਾਲਿਆਂ ਦਾ ਬਿੱਲ ਹਜ਼ਾਰਾਂ ਵਿਚ ਬਣ ਕੇ ਆ ਰਿਹਾ ਹੈ ਤੇ ਦੂਜੇ ਪਾਸੇ ਵੱਧ ਲੋਡ ਵਾਲਿਆਂ ਦੇ ਜ਼ੀਰੋ ਬਿੱਲ ਜਾਂ ਥੋੜ੍ਹੀ ਜਿਹੀ ਰਾਸ਼ੀ ਦੇ ਆ ਰਹੇ ਹਨ। ਹੁਣ ਜੇਕਰ ਦੇਖਿਆ ਜਾਵੇ ਤਾਂ 6 ਮਹੀਨਿਆਂ ਦੇ ਲਗਭਗ 180 ਦਿਨ ਬਣਦੇ ਹਨ ਤੇ ਲੋਕਾਂ ਦੇ ਘਰਾਂ ਨੂੰ ਕਿਹੜੇ ਫ਼ਾਰਮੂਲੇ ਤਹਿਤ ਪੈਸੇ ਪਾਏ ਗਏ, ਇਸ ਦੀ ਜਾਣਕਾਰੀ ਕੌਣ ਦੇਵੇਗਾ ?

Ad Position 21
No active advertisement
ਅਜੀਤ ਡੈਸਕ 24-08-2026
ਨਸਰਾਲਾ, 23 ਅਗਸਤ (ਸਤਵੰਤ ਸਿੰਘ ਥਿਆੜਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਰਮਚਾਰੀਆਂ ਵਲੋਂ ਪਿੰਡਾਂ ਵਿਚ ਪਿਛਲੇ 6 ਮਹੀਨਿਆਂ ਤੋਂ ਬਿਜਲੀ ਮੀਟਰ ਚੈੱਕ ਕੀਤੇ ਬਿਨਾਂ ਹੀ ਖਪਤਕਾਰਾਂ ਨੂੰ ਅੰਦਾਜ਼ਨ ਬਿੱਲ ਪਾਏ ਜਾ ਰਹੇ ਹਨ ਤੇ ਘੱਟ, ਵੱਧ ਆ ਰਹੇ ਬਿਜਲੀ ਦੇ ਬਿੱਲਾਂ ਨੇ ਲੋਕਾਂ ਨੂੰ ਬਹੁਤ ਵੱਡੇ ਭੰਬਲਭੂਸੇ ਵਿਚ ਪਾਇਆ ਹੋਇਆ ਹੈ ਕਿਉਂਕਿ 1 ਕਿੱਲੋਵਾਟ ਜਾਂ ਇਸ ਤੋਂ ਵੀ ਘੱਟ ਲੋਡ ਵਾਲਿਆਂ ਦਾ ਬਿੱਲ ਹਜ਼ਾਰਾਂ ਵਿਚ ਬਣ ਕੇ ਆ ਰਿਹਾ ਹੈ ਤੇ ਦੂਜੇ ਪਾਸੇ ਵੱਧ ਲੋਡ ਵਾਲਿਆਂ ਦੇ ਜ਼ੀਰੋ ਬਿੱਲ ਜਾਂ ਥੋੜ੍ਹੀ ਜਿਹੀ ਰਾਸ਼ੀ ਦੇ ਆ ਰਹੇ ਹਨ। ਹੁਣ ਜੇਕਰ ਦੇਖਿਆ ਜਾਵੇ ਤਾਂ 6 ਮਹੀਨਿਆਂ ਦੇ ਲਗਭਗ 180 ਦਿਨ ਬਣਦੇ ਹਨ ਤੇ ਲੋਕਾਂ ਦੇ ਘਰਾਂ ਨੂੰ ਕਿਹੜੇ ਫ਼ਾਰਮੂਲੇ ਤਹਿਤ ਪੈਸੇ ਪਾਏ ਗਏ, ਇਸ ਦੀ ਜਾਣਕਾਰੀ ਕੌਣ ਦੇਵੇਗਾ ? ਇਨ੍ਹਾਂ ਬਿੱਲਾਂ ਵਿਚ ਕਿੰਨੀਆਂ ਯੂਨਿਟਾਂ ਦੇ ਕਿੰਨੇ ਪੈਸੇ ਬਣੇ ਕਿੱਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਤੇ 20, 25 ਹਜ਼ਾਰ ਦੇ ਕਰੀਬ ਘਰਾਂ ਦੇ ਬਿੱਲ ਪਾ ਦਿੱਤੇ ਗਏ ਤੇ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਭਰ ਗਰਮੀ ਵਿਚ ਉਨ੍ਹਾਂ ਦੇ ਘਰਾਂ ਦਾ ਬਿਜਲੀ ਦਾ ਲੋਡ ਕੂਲਰ, ਪੱਖੇ ਤੇ ਏਅਰਕੰਡੀਸ਼ਨ ਚੱਲਣ ਕਰਕੇ ਵੱਧ ਜਾਂਦਾ ਹੈ ਤੇ ਜਿੱਥੇ ਉਨ੍ਹਾਂ ਨੂੰ ਇਨ੍ਹਾਂ ਮਹੀਨਿਆਂ ਵਿਚ 5 ਤੋਂ 7 ਹਜ਼ਾਰ ਦੇ ਕਰੀਬ ਬਿੱਲ ਆਉਂਦਾ ਸੀ, ਹੁਣ ਉਨ੍ਹਾਂ ਦਾ ਜ਼ੀਰੋ ਬਿੱਲ ਕਿਸ ਹਿਸਾਬ ਦੇ ਨਾਲ ਆ ਰਿਹਾ ਹੈ। ਲੋਕ ਆਪਣੇ ਮਨਾਂ ਵਿਚ ਡਰ ਵਸਾਈ ਬੈਠੇ ਹਨ ਕਿ ਕਿੱਤੇ ਮਹਿਕਮਾ 600 ਯੂਨਿਟ ਵਾਲਾ ਮਸਲਾ ਬਦਲ ਨਾ ਦੇਵੇ ਤੇ ਬਾਅਦ ਵਿਚ ਪੂਰੀਆਂ ਯੂਨਿਟਾਂ ਦੇ ਹਿਸਾਬ ਨਾਲ ਇਕੱਠਾ ਬਿਲ ਨਾ ਪਾ ਦੇਵੇ, ਜਿਸ ਦਾ ਜਨਤਾ ਨੂੰ ਭੁਗਤਾਨ ਕਰਨਾ ਔਖਾ ਹੋ ਜਾਵੇਗਾ। ਪਾਵਰਕਾਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਮੀਟਰ ਰੀਡਿੰਗ ਕਰਨ ਵਾਲੇ ਕਰਮਚਾਰੀਆਂ ਦੀ ਆਪਣੀ ਤਨਖ਼ਾਹ ਨੂੰ ਲੈ ਕੇ ਹੜਤਾਲ ਚੱਲਦੀ ਸੀ ਜੋ ਕਿ ਲੰਮਾ ਸਮਾਂ ਚੱਲ ਗਈ। ਉਸ ਤੋਂ ਬਾਅਦ ਮਹਿਕਮੇ ਨੂੰ ਇੱਕ ਨਵੀਂ ਐਪ ਦਿੱਤੀ ਗਈ ਜੋ ਕਿ ਅਜੇ ਸਹੀ ਤਰੀਕੇ ਦੇ ਨਾਲ ਚੱਲ ਨਹੀਂ ਰਹੀ, ਇਨ੍ਹਾਂ ਕਾਰਨਾਂ ਕਰਕੇ ਇਸ ਸਮੱਸਿਆ ਆ ਰਹੀ ਹੈ। ਜੇਕਰ ਘਟ ਬਿਜਲੀ ਫੂਕਣ ਵਾਲੇ ਖਪਤਕਾਰ ਜ਼ਿਆਦਾ ਬਿੱਲ ਆਉਣ ਤੇ ਦਫ਼ਤਰਾਂ ਦੇ ਚੱਕਰ ਕੱਟਣ ਤੇ ਸੰਪਰਕ ਕਰਨ ਵਾਲਿਆਂ ਨੂੰ ਉੱਚ ਅਧਿਕਾਰੀਆਂ ਐਕਸੀਅਨ ਅਤੇ ਹੋਰਾਂ ਵਲੋਂ ਧੀਰਜ, ਸਬਰ ਬਣਾਏ ਰੱਖਣ ਦੀਆਂ ਅਪੀਲਾਂ ਦਲੀਲਾਂ ਦੇ ਕੇ ਕੰਮ ਸਾਰਿਆ ਜਾ ਰਿਹਾ ਹੈ ਤੇ ਕਿਹਾ ਜਾ ਕੋਈ ਇਸ ਵਾਰ ਜ਼ਿਆਦਾ ਆਇਆ ਬਿੱਲ ਅਗਲੇ ਬਿੱਲ ਵਿਚ ਐਡਜਸਟ ਕਰ ਦਿੱਤਾ ਜਾਵੇਗਾ। ਲੋਕਾਂ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਖਪਤਕਾਰਾਂ ਦੇ ਹਿਤ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਮੀਟਰਾਂ ਦੀ ਰੀਡਿੰਗ ਲੈ ਕੇ ਬਿੱਨ ਨਿਯਮਤ ਤੌਰ ’ਤੇ ਜਾਰੀ ਕੀਤੇ ਜਾਣ ਤੇ 6 ਮਹੀਨਿਆਂ ਤੋਂ ਇਕੱਠੇ ਆਏ ਬਿੱਲਾਂ ਤੋਂ ਰਾਹਤ ਦਿਵਾਉਣ ਲਈ ਕਿਸ਼ਤਾਂ ਵਿਚ ਭੁਗਤਾਨ ਜਾਂ ਹੋਰ ਉਚਿੱਤ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਦਾ ਰੋਸ ਹੋਰ ਨਾ ਵੱਧ ਸਕੇ।
Ad Position 22
No active advertisement
ਪਿਛਲੀ ਖ਼ਬਰ ਚੋਰ ਗਰੋਹ ਵਲੋਂ ਪਿੰਡ ਚੱਕਨੂਰ ਅਲੀ ਵਿਖੇ ਦੋ ਟਰਾਂਸਫ਼ਾਰਮਰ ਚੋਰੀ ਅਗਲੀ ਖ਼ਬਰ ਦੋ ਮਹੀਨੇ ਪਹਿਲਾਂ ਬਣੀ ਟਾਂਡਾ-ਗੜ੍ਹਦੀਵਾਲ ਸੜਕ ਥਾਂ-ਥਾਂ ਤੋਂ ਟੁੱਟੀ, ਮਟੀਰੀਅਲ ਦੀ ਗੁਣਵੱਤਾ ’ਤੇ ਉੱਠੇ ਸਵਾਲ
Ad Position 24