ਚੋਰੀ ਦੀਆਂ ਵਾਰਦਾਤ ਤੋਂ 8 ਦਿਨ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ
ਬੀਣੇਵਾਲ, 13 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਅੱਡਾ ਝੁੰਗੀਆਂ ’ਚ 5 ਤੇ 6 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਚੌਕੀ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਚੋਰਾਂ ਵਲੋਂ ਨਿਸ਼ਾਨਾ ਬਣਾ ਕੇ ਲੁੱਟੀਆਂ ਗਈਆਂ ਦੁਕਾਨਾਂ ਦੀ ਵਾਰਦਾਤ ਹੋਈ ਨੂੰ ਹਫ਼ਤੇ ਤੋਂ ਵਧ ਦਾ ਸਮਾਂ ਹੋ ਚੁੱਕਿਆ ਹੈ ਪਰ ਹੈਰਾਨੀ ਦੀ ਗਲ ਹੈ ਕਿ ਘਟਨਾ ਮੌਕੇ ਦੀ ਸੀ. ਸੀ.
ਬੀਣੇਵਾਲ, 13 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਅੱਡਾ ਝੁੰਗੀਆਂ ’ਚ 5 ਤੇ 6 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਚੌਕੀ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਚੋਰਾਂ ਵਲੋਂ ਨਿਸ਼ਾਨਾ ਬਣਾ ਕੇ ਲੁੱਟੀਆਂ ਗਈਆਂ ਦੁਕਾਨਾਂ ਦੀ ਵਾਰਦਾਤ ਹੋਈ ਨੂੰ ਹਫ਼ਤੇ ਤੋਂ ਵਧ ਦਾ ਸਮਾਂ ਹੋ ਚੁੱਕਿਆ ਹੈ ਪਰ ਹੈਰਾਨੀ ਦੀ ਗਲ ਹੈ ਕਿ ਘਟਨਾ ਮੌਕੇ ਦੀ ਸੀ. ਸੀ. ਟੀ. ਵੀ. ਤਸਵੀਰਾਂ ਸਾਹਮਣੇ ਆਉਣ ਦੇ ਬਾਵਜੂਦ ਪੁਲਿਸ ਦੇ ਹੱਥ ਖ਼ਾਲੀ ਹਨ। ਜ਼ਿਕਰਯੋਗ ਹੈ ਕਿ ਰਾਤ ਵੇਲੇ ਤਿੰਨ ਨਕਾਬਪੋਸ਼ ਚੋਰਾਂ ਵਲੋਂ ਕਟਰ ਨਾਲ ਦੁਕਾਨਾਂ ਦੇ ਤਾਲੇ ਕੱਟ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਦੁਕਾਨਦਾਰ ਪੂਜਾ ਦੇ ਪਤੀ ਬਲਵੀਰ ਕੁਮਾਰ ਭਵਾਨੀਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਕਰੀਬ ਡੇਢ ਲੱਖ ਰੁਪਏ ਦੇ ਕੱਪੜੇ ਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਰੀਬ 35 ਹਜ਼ਾਰ ਰੁਪਏ ਦਾ ਸਾਮਾਨ ਤਾਂ ਉਸੇ ਦਿਨ ਸਨਿਚਰਵਾਰ ਨੂੰ ਲਿਆਂਦਾ ਸੀ। ਇਸ ਤੋਂ ਇਲਾਵਾ ਡੱਲੇਵਾਲ ਨਿਵਾਸੀ ਅੰਕੁਸ਼ ਰਾਣਾ ਦੀ ਨਾਲ ਲੱਗਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ 50 ਹਜ਼ਾਰ ਰੁਪਏ ਮੁੱਲ ਦੇ ਰੈਡੀਮੇਡ ਕੱਪੜੇ ਲੈ ਗਏ ਅਤੇ ਨਾਲ ਲੱਗਦੀ ਬੁਟੀਕ ਦੀ ਦੁਕਾਨ ਤੋਂ ਚੋਰ ਪ੍ਰੈੱਸ ਲੈ ਗਏ। ਵਾਰਦਾਤ ਤੋਂ ਅੱਠ ਦਿਨਾਂ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ ਹਨ। ਸੰਪਰਕ ਕਰਨ ’ਤੇ ਸੈਰੀਨ ਚੇਚੀ ਸਬ ਇੰਸਪੈਕਟਰ ਚੌਕੀ ਇੰਚਾਰਜ ਬੀਣੇਵਾਲ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਤਸਵੀਰਾਂ ਸਾਫ਼ ਨਾ ਹੋਣ ਕਾਰਨ ਚੋਰਾਂ ਦੀ ਪਹਿਚਾਣ ਕਰਨ ਵਿਚ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾਂ ਚੋਰਾਂ ਨੂੰ ਫੜਨ ਵਾਰੇ ਬੱਸ ਇਹੀ ਕਿਹਾ ਕਿ ਪੁਲਿਸ ਤੇਜ਼ੀ ਨਾਲ ਤਫ਼ਤੀਸ਼ ਕਰ ਰਹੀ ਹੈ ਅਤੇ ਚੋਰ ਜਲਦੀ ਫੜੇ ਜਾਣਗੇ।