ਆਯੁਸ਼ ਕੈਂਪ ਵਿਚ 581 ਮਰੀਜ਼ਾਂ ਦਾ ਚੈੱਕਅਪ
ਅੱਡਾ ਸਰਾਂ, 13 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ. ਰਮਨ ਖੰਨਾ ਤੇ ਡਾਇਰੈਕਟਰ ਹੋਮਿਉਪੈਥੀ ਡਾ.
ਅੱਡਾ ਸਰਾਂ, 13 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ. ਰਮਨ ਖੰਨਾ ਤੇ ਡਾਇਰੈਕਟਰ ਹੋਮਿਉਪੈਥੀ ਡਾ. ਹਰਿੰਦਰ ਪਾਲ ਸਿੰਘ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡਿਸਟ੍ਰਿਕਟ ਆਯੁਸ਼ ਸੁਸਾਇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਡਾ ਸਰਾਂ ਹੌਲਾ ਮੁਹੱਲਾ ਲੰਗਰ ਹਾਲ ਟਾਂਡਾ ਬਲਾਕ ਵਿਖੇ ਆਯੁਸ਼ ਕੈਂਪ ਡਾ. ਮੀਨਾਕਸ਼ੀ ਸੈਣੀ ਐੱਚ. ਐੱਮ. ਓ. ਤੇ ਡਾ. ਹਰੀਸ਼ ਭਾਟੀਆ ਏ. ਐੱਮ. ਓ. ਵਲੋਂ ਲਗਾਇਆ। ਕੈਂਪ ਦਾ ਉਦਘਾਟਨ ਲੰਗਰ ਹਾਲ ਕਮੇਟੀ ਪ੍ਰਧਾਨ ਨੇ ਕੀਤਾ। ਕੈਂਪ ਵਿਚ ਹੋਮਿਉਪੈਥੀ ਵਿਭਾਗ ਦੇ ਡਾ. ਮੀਨਾਕਸ਼ੀ ਸੈਣੀ, ਡਾ. ਸੀਮਾ ਭਾਰਦਵਾਜ, ਡਾ. ਰਾਜੀਵ ਲਖਨਪਾਲ, ਡਾ. ਕਰਮਜੀਤ ਸਿੰਘ ਤੇ ਆਯੁਰਵੈਦਿਕ ਵਿਭਾਗ ਦੇ ਡਾ. ਹਰੀਸ਼ ਭਾਟੀਆ, ਡਾ. ਰੁਪਿੰਦਰ ਪ੍ਰੀਤ ਸਿੰਘ, ਡਾ. ਸੀਮਾ ਬੱਗਾ ਨੇ ਕੁੱਲ 581 ਮਰੀਜ਼ਾਂ ਦਾ ਚੈੱਕਅਪ ਕੀਤਾ । ਜਾਂਚ ਉਪਰੰਤ ਹੋਮਿਉਪੈਥੀ ਡਿਸਪੈਂਸਰ ਪਵਨ ਕੁਮਾਰ, ਰਾਕੇਸ਼ ਕੁਮਾਰ ਤੇ ਆਯੁਰਵੈਦਿਕ ਉਪਵੈਦ ਜਸਵੀਰ ਠਾਕੁਰ, ਸੁਨੀਤਾ ਰਾਣੀ ਵਲੋਂ ਆਯੁਰਵੈਦਿਕ ਤੇ ਹੋਮਿਉਪੈਥੀ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ। ਆਯੁਰਵੈਦਿਕ ਵਿਭਾਗ ਦੇ ਅਟੈਂਡੈਂਟ ਰਾਜ ਕੁਮਾਰ ਤੇ ਹੋਮਿਉਪੈਥਿਕ ਵਿਭਾਗ ਦੇ ਦਰਜਾ ਚਾਰ ਕੁਲਵੀਰ ਸਿੰਘ ਵਲੋਂ ਕੈਂਪ ਵਿਚ ਸੇਵਾਵਾਂ ਦਿੱਤੀਆਂ ਗਈਆਂ।