ਸ਼ਾਮਚੁਰਾਸੀ ’ਚ ਬਾਬਾ ਸ਼ਾਮੀ ਸ਼ਾਹ ਦਾ ਮੇਲਾ ਖੁੱਲ੍ਹੇ ਅਖਾੜੇ ਦੀ ਦੇਰ ਰਾਤ ਗਾਇਕੀ ਨਾਲ ਸਮਾਪਤ
ਸ਼ਾਮਚੁਰਾਸੀ, 13 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਸ਼ਾਮੀ ਸ਼ਾਹ ਦੇ 301 ਸਾਲਾ ਚਾਰ ਦਿਨਾਂ ਮੇਲਾ ਚੌਥੇ ਤੇ ਆਖ਼ਰੀ ਦਿਨ ਵਿਚ ਵੱਖ-ਵੱਖ ਪੰਜਾਬੀ ਗਾਇਕਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਦੇਰ ਰਾਤ ਤੱਕ ਜੋੜ ਰੱਖਿਆ। ਮੇਲੇ ਦੇ ਪ੍ਰਧਾਨ ਪ੍ਰਧਾਨ ਤੇ ਮੁੱਖ ਮੇਲਾ ਪ੍ਰਬੰਧਕ ਬਾਬਾ ਪਿ੍ਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਲਾਲ ਚੰਦ ਵਿਰਦੀ, ਨੰਬਰਦਾਰ ਜਰਨੈਲ ਸਿੰਘ, ਬਲਵਿੰਦਰ ਸਿੰਘ ਸੋਹਲ, ਮੰਗਤ ਰਾਮ ਗੁਪਤਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ ਦੇਖ ਵਿਚ ਹੋ ਰਹੇ ਮੇਲੇ ਦੀ ਪਹਿਲੀ ਸਭਾ ਦਾ ਆਗਾਜ਼ ਧਾਰਮਿਕ ਗੀਤ ਨਾਲ ਹੋਇਆ।
ਸ਼ਾਮਚੁਰਾਸੀ, 13 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਸ਼ਾਮੀ ਸ਼ਾਹ ਦੇ 301 ਸਾਲਾ ਚਾਰ ਦਿਨਾਂ ਮੇਲਾ ਚੌਥੇ ਤੇ ਆਖ਼ਰੀ ਦਿਨ ਵਿਚ ਵੱਖ-ਵੱਖ ਪੰਜਾਬੀ ਗਾਇਕਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਦੇਰ ਰਾਤ ਤੱਕ ਜੋੜ ਰੱਖਿਆ। ਮੇਲੇ ਦੇ ਪ੍ਰਧਾਨ ਪ੍ਰਧਾਨ ਤੇ ਮੁੱਖ ਮੇਲਾ ਪ੍ਰਬੰਧਕ ਬਾਬਾ ਪਿ੍ਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਲਾਲ ਚੰਦ ਵਿਰਦੀ, ਨੰਬਰਦਾਰ ਜਰਨੈਲ ਸਿੰਘ, ਬਲਵਿੰਦਰ ਸਿੰਘ ਸੋਹਲ, ਮੰਗਤ ਰਾਮ ਗੁਪਤਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ ਦੇਖ ਵਿਚ ਹੋ ਰਹੇ ਮੇਲੇ ਦੀ ਪਹਿਲੀ ਸਭਾ ਦਾ ਆਗਾਜ਼ ਧਾਰਮਿਕ ਗੀਤ ਨਾਲ ਹੋਇਆ। ਉਪਰੰਤ ਪੰਜਾਬ ਦੇ ਸਿਰਮੌਰ ਗਾਇਕ ਹੁਸਨ ਮਾਣਕ, ਮੋਹਨ ਦਿਲਵਰ, ਬੰਦਨਾ ਰਾਣੀ, ਪਰਮਵੀਰ ਪਾਰਸ, ਰਣਜੀਤ ਰਾਣਾ, ਰਾਜਨ ਗਿੱਲ, ਕਾਦਰੀ ਬ੍ਰਦਰਜ਼, ਕੁਲਵਿੰਦਰ ਕਿੰਦਾ, ਸੁਰਿੰਦਰ ਬੰਗਾ ਤੇ ਹੋਰਾਂ ਨੇ ਸਾਫ਼ ਸੁਥਰੀ ਸਭਿਆਚਾਰਕ ਗਾਇਕੀ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਤੇ ਹਲਕਾ ਸ਼ਾਮਚੁਰਾਸੀ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਨਿਰਮਲ ਕੁਮਾਰ ਸ਼ਾਮਚੁਰਾਸੀ, ਕੌਂਸਲਰ ਦਲਜਿੰਦਰ ਸੋਹਲ, ਬਲਵਿੰਦਰ ਸੋਹਲ, ਸਤਨਾਮ ਸਿੰਘ ਥਿੰਦ, ਨਿਰਮਲ ਕੁਮਾਰ, ਵਿਕੀ ਵਿਰਦੀ, ਸੋਨੂੰ ਵਿਰਦੀ, ਮੀਤ ਪ੍ਰਧਾਨ ਨੰਬਰਦਾਰ ਗੁਰਮੀਤ ਸਿੱਧੂ, ਸਾਬਕਾ ਡੀ. ਈ. ਓ. ਰੌਣਕੀ ਰਾਮ ਬੱਧਣ, ਗੀਤਕਾਰ ਸੁਖਜੀਤ ਝਾਸਾਵਾਲਾ, ਬਾਬਾ ਗੁਰਬਜਨ ਦਾਸ, ਨਸੀਬ ਚੰਦ ਜੱਸੀ, ਕਪਿਲ ਦੇਵ ਬਹਿਲ, ਰਜਨੀਸ਼ ਬਹਿਲ, ਮਨੋਹਰ ਲਾਲ, ਅਮਰਜੀਤ ਕੌਰ ਬਾਲੀ, ਮੰਜੂ ਬਾਲੀ, ਜਗਦੀਸ਼ ਸਿੰਘ ਮੰਝਪੁਰ, ਬਾਬਾ ਰਾਮ ਜੀ ਦਾਸ, ਗੁਰਕ੍ਰਿਪਾਲ ਸਿੰਘ, ਪਰਵੀਨ ਸਿੰਘ ਮਾਂਗਟ, ਜਤਿੰਦਰ ਬਹਿਲ, ਦਲਜੀਤ ਬਿੱਟੂ, ਬਲਵਿੰਦਰ ਸਿੰਘ ਵੀ ਸ਼ਾਮਿਲ ਸਨ।