650 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਪਿੰਡ ਭੰਮੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਐੱਨ. ਆਰ.
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਪਿੰਡ ਭੰਮੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਐੱਨ. ਆਰ. ਆਈ., ਸਮੂਹ ਨੌਜਵਾਨਾਂ ਤੇ ਨਗਰ ਵਾਸੀਆਂ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਕੀਤਾ। ਕੈਂਪ ਵਿਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ 560 ਮਰੀਜ਼ਾਂ ਨੇ ਆਪਣੀ ਡਾਕਟਰੀ ਜਾਂਚ ਤੇ ਟੈੱਸਟ ਕਰਵਾਏ। ਕੈਂਪ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਰਾਜਿੰਦਰ ਸਿੰਘ ਸ਼ੂਕਾ, ਇੰਦਰਜੀਤ ਸਿੰਘ ਬਰਿਆਣਾ, ਲਖਵਿੰਦਰ ਸਿੰਘ ਲੱਖੀ ਸਿਕੰਦਰਪੁਰ , ਸਰਪੰਚ ਤਰਸੇਮ ਭੰਮੀਆਂ, ਜੁਗਵੀਰ ਸਿੰਘ, ਹਰਦੀਪ ਸਿੰਘ ਸਰਪੰਚ ਲੱਲੀਆਂ, ਬਲਵਿੰਦਰ ਬੁੱਗਾ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕਾਂ ’ਚ ਪ੍ਰਧਾਨ ਤਜਿੰਦਰ ਕੁਮਾਰ, ਪ੍ਰਿੰਸੀਪਲ ਸਤਪਾਲ, ਬਿਕਰਮ ਸਿੰਘ ਪੰਚ, ਜੈ ਰਾਮ ਪੰਚ, ਗੇਜ ਚੰਦ ਨੰਬਰਦਾਰ, ਬਲਵਿੰਦਰ ਰਾਮ ਪੰਚ, ਹੈਪੀ ਪ੍ਰਧਾਨ, ਸਾਧੂ ਸਿੰਘ ਪੰਚ, ਮਾ. ਵਿਜੇ ਕੁਮਾਰ ਹਾਜ਼ਰ ਹੋਏ।