ਸੰਤ ਨਿਰੰਕਾਰੀ ਭਵਨ ਟੇਰਕਿਆਣਾ ਵਿਖੇ ਮੈਗਾ ਖ਼ੂਨਦਾਨ ਕੈਂਪ ਦਾ ਆਯੋਜਨ
ਦਸੂਹਾ, 13 ਸਤੰਬਰ (ਭੁੱਲਰ)-ਸੰਤ ਨਿਰੰਕਾਰੀ ਭਵਨ ਟੇਰਕਿਆਣਾ ਵਿਖੇ ਮੈਗਾ ਖ਼ੂਨਦਾਨ ਕੈਂਪ ਸਾਬਕਾ ਜ਼ੋਨਲ ਇੰਚਾਰਜ ਪਠਾਨਕੋਟ ਐਮ. ਐਲ.
ਦਸੂਹਾ, 13 ਸਤੰਬਰ (ਭੁੱਲਰ)-ਸੰਤ ਨਿਰੰਕਾਰੀ ਭਵਨ ਟੇਰਕਿਆਣਾ ਵਿਖੇ ਮੈਗਾ ਖ਼ੂਨਦਾਨ ਕੈਂਪ ਸਾਬਕਾ ਜ਼ੋਨਲ ਇੰਚਾਰਜ ਪਠਾਨਕੋਟ ਐਮ. ਐਲ. ਸ਼ਰਮਾ, ਮੁਖੀ ਮਹਾਤਮਾ ਸੋਹਨ ਸਿੰਘ ਦੀ ਅਗਵਾਈ ਹੇਠ ਲਗਾਇਆ, ਜਿਸ ਵਿਚ ਖ਼ੂਨ ਦਾਨੀਆਂ ਵਲੋਂ 245 ਯੂਨਿਟ ਖ਼ੂਨਦਾਨ ਕੀਤਾ ਅਤੇ ਸਿਵਲ ਹਸਪਤਾਲ ਦਸੂਹਾ, ਸਿਵਲ ਹਸਪਤਾਲ ਮੁਕੇਰੀਆਂ ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀਆਂ ਬਲੱਡ ਟੀਮਾਂ ਵਲੋਂ ਇਕੱਤਰ ਕੀਤਾ। ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਵਿਧਾਇਕ ਦਸੂਹਾ ਨੇ ਕਿਹਾ ਨਿਰੰਕਾਰੀ ਮਿਸ਼ਨ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਹੈ ਤੇ ਵੱਡੇ ਪੱਧਰ ’ਤੇ ਖ਼ੂਨਦਾਨ ਕੈਂਪਾਂ ਦਾ ਆਯੋਜਨ ਕਰਨਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਖੇਤਰੀ ਸੰਚਾਲਕ ਦਲਜੀਤ ਕੁਮਾਰ, ਸੇਵਾ ਦਲ ਸੰਚਾਲਕ ਦਸੂਹਾ ਪ੍ਰਕਾਸ਼ ਸਿੰਘ, ਸ਼ਿਕਸਕ ਸੇਵਾਦਲ ਦਸੂਹਾ ਉਂਕਾਰ ਸਿੰਘ, ਮਨੋਜ ਕੁਮਾਰ ਸੇਵਾਦਲ ਸੰਚਾਲਕ ਟੇਰਕਿਆਣਾ, ਸੁਰਜੀਤ ਸਿੰਘ ਡੇਰਾ, ਮਲਕੀਤ ਸਿੰਘ ਲੇਖਾਕਾਰ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।