14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਾਬਕਾ ਫ਼ੌਜੀਆਂ ਨੇ ਬਰਦੀ ਦਿਵਸ ਮਨਾਇਆ

ਮੁਕੇਰੀਆਂ, 13 ਸਤੰਬਰ (ਰਾਮਗੜ੍ਹੀਆ)-16 ਪੰਜਾਬ ਸੈਕੰਡ ਪਟਿਆਲ ਰਜਮੈਂਟ ਦੇ ਸਾਬਕਾ ਫ਼ੌਜੀਆਂ ਕੈਪਟਨ ਹਰੀ ਗੋਪਾਲ, ਕੈਪਟਨ ਆਰ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮੁਕੇਰੀਆਂ, 13 ਸਤੰਬਰ (ਰਾਮਗੜ੍ਹੀਆ)-16 ਪੰਜਾਬ ਸੈਕੰਡ ਪਟਿਆਲ ਰਜਮੈਂਟ ਦੇ ਸਾਬਕਾ ਫ਼ੌਜੀਆਂ ਕੈਪਟਨ ਹਰੀ ਗੋਪਾਲ, ਕੈਪਟਨ ਆਰ. ਕੇ. ਮਿਨਹਾਸ, ਕੈਪਟਨ ਉਮ ਸਿੰਘ, ਕੈਪਟਨ ਪਰਵੀਨ ਕੁਮਾਰ, ਕੈਪਟਨ ਪਲਵਿੰਦਰ ਸਿੰਘ, ਕੈਪਟਨ ਵਿਕਰਮ ਸਲਾਰੀਆ, ਕੈਪਟਨ ਸਤਪਾਲ, ਸੂਬੇਦਾਰ ਬੀਰ ਸਿੰਘ, ਸੂਬੇਦਾਰ ਹਰੀ ਲਾਲ ਸ਼ਰਮਾ, ਕੈਪਟਨ ਸੁਰਿੰਦਰ ਸਿੰਘ, ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਮਹਿੰਦਰ ਸਿੰਘ, ਹੌਲਦਾਰ ਸਰਕਾਰਾ ਸਿੰਘ, ਹੌਲਦਾਰ ਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਮੁਸਾਹਿਬਪੁਰ (ਮੁਕੇਰੀਆਂ) ਵਿਖੇ ਬਰਦੀ ਦਿਵਸ ਮਨਾਇਆ, ਜਿਸ ’ਚ ਕੈਪਟਨ ਸੇਵਾ ਸਿੰਘ ਬਡਿਆਲ ਮੁੱਖ ਮਹਿਮਾਨ ਤੋਂ ਇਲਾਵਾ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ 150 ਸਾਬਕਾ ਫ਼ੌਜੀ ਸ਼ਾਮਿਲ ਹੋਏ। ਇਸ ਮੌਕੇ ਕੈਪਟਨ ਵਿਕਰਮ ਸਲਾਰੀਆ ਤੇ ਹੌਲਦਾਰ ਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ 1965 ਦੀ ਲੜਾਈ ’ਚ 16 ਪੰਜਾਬ ਸੈਕੰਡ ਪਟਿਆਲਾ ਨੇ ਲਾਹੌਰ ਦੇ ਨੇੜੇ ਬਰਦੀ ਪਿੰਡ ’ਤੇ ਕਬਜ਼ਾ ਕੀਤਾ। ਉਨ੍ਹਾਂ ਹੱਥਿਆਂ ਨੂੰ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੇ ਸੈਨਿਕਾਂ ਨੂੰ ਬੰਦੀ ਬਣਾਇਆ ਅਤੇ ਲੜਾਈ ਦੇ ਦੌਰਾਨ ਸਾਡੇ ਵੀ ਕਈ ਸੈਨਿਕ ਸ਼ਹੀਦ ਹੋਏ। ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਸਭ ਤੋਂ ਪਹਿਲਾਂ ਪਿੰਡ ਮਹਿਉਲਦੀਨਪੁਰ ਗਾਜੀ (ਲੰਡੇ) ਦੇ ਮੰਦਰ, ਗੁਰਦੁਆਰੇ ਵਿਚ ਸ਼ਹੀਦਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਸ਼ਹੀਦਾਂ ਨੂੰ ਫ਼ੁਲ ਭੇਟ ਕਰਕੇ ਯਾਦ ਵਿਚ ਦੋ ਮਿੰਟ ਦਾ ਮੋਣ ਧਾਰ ਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੱਸਿਆ ਕਿ 16 ਪੰਜਾਬ ਸੈਕੰਡ ਪਟਿਆਲਾ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਭਵਨ ਟੇਰਕਿਆਣਾ ਵਿਖੇ ਮੈਗਾ ਖ਼ੂਨਦਾਨ ਕੈਂਪ ਦਾ ਆਯੋਜਨ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸਤਿਕਾਰ ਸਖ਼ੀਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਕਦਮ-ਨੱਥੂਪੁਰ
Ad Position 24