ਆਯੁਰਵੈਦਿਕ ਡਿਸਪੈਂਸਰੀ ਰੋੜ ਮਜਾਰਾ ਵਿਖੇ ਮੁਫ਼ਤ ਆਯੁਸ਼ ਕੈਂਪ ਲਗਾਇਆ
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸੁਰਿੰਦਰ ਪਾਲ ਕੌਰ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ.
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸੁਰਿੰਦਰ ਪਾਲ ਕੌਰ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਰੋੜ ਮਜਾਰਾ ਵਿਖੇ ਮੁਫ਼ਤ ਆਯੁਸ਼ ਕੈਂਪ ਡਾ. ਮੁਕੇਸ਼ ਧੀਮਾਨ ਦੀ ਦੇਖ-ਰੇਖ ਹੇਠ ਲਗਾਇਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਸੁਰਿੰਦਰ ਪਾਲ ਕੌਰ ਅਤੇ ਪੰਚਾਇਤ ਮੈਂਬਰਾਂ ਵਲੋਂ ਕੀਤਾ। ਕੈਂਪ ਵਿਚ ਆਯੁਰਵੈਦਿਕ ਵਿਭਾਗ ਦੇ ਡਾ. ਕਾਮਿਨੀ ਤੇ ਡਾ. ਸਰਬਜੀਤ ਸਿੰਘ ਨੇ 426 ਅਤੇ ਹੋਮਿਉਪੈਥੀ ਵਿਭਾਗ ਦੇ ਡਾ. ਉਂਕਾਰ ਸਿੰਘ ਤੇ ਡਾ. ਗੁਰਦਰਸ਼ਨ ਸਿੰਘ ਨੇ 367 ਮਰੀਜ਼ਾਂ ਦੀ ਜਾਂਚ ਕੀਤੀ। ਜਾਂਚ ਉਪਰੰਤ ਆਯੁਰਵੇਦਾ ਉਪਵੈਦ ਅਮਨਜੋਤ ਕੌਰ ਤੇ ਪ੍ਰੀਤੀ ਸ਼ਰਮਾ, ਹੋਮਿਉਪੈਥੀ ਡਿਸਪੈਂਸਰ ਡਾ. ਉਂਕਾਰ ਸਿੰਘ ਤੇ ਪਵਨ ਕੁਮਾਰ ਵਲੋਂ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ। ਆਯੁਰਵੈਦਿਕ ਵਿਭਾਗ ਦੇ ਸੁਰਿੰਦਰ ਪਾਲ ਤੇ ਸੰਦੀਪ ਕੁਮਾਰ, ਹੋਮਿਓਪੈਥਿਕ ਵਿਭਾਗ ਦੇ ਦਰਜਾ ਚਾਰ ਕੁਲਵੀਰ ਸਿੰਘ ਨੇ ਕੈਂਪ ਲਈ ਸੇਵਾਵਾਂ ਦਿੱਤੀਆਂ। ਇਸ ਮੌਕੇ ਪਿੰਡ ਦੇ ਸਮੂਹ ਪੰਚਾਇਤ ਮੈਂਬਰਾਂ ਤੇ ਨਗਰ ਨਿਵਾਸੀਆਂ ਨੇ ਸਹਿਯੋਗ ਦਿੱਤਾ। ਕੈਂਪ ਇੰਚਾਰਜ ਡਾ. ਮੁਕੇਸ਼ ਧੀਮਾਨ ਨੇ ਲੋਕਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਆਹਾਰ ਵਿਹਾਰ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ।