21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਹਲਕਾ ਸ਼ਾਮਚੁਰਾਸੀ ’ਚ ਹੋਵੇਗਾ ਸਵਾਗਤ-ਭਾਗੋਵਾਲੀਆ

ਸ਼ਾਮਚੁਰਾਸੀ, 19 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਦਿਹਾੜੇ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਹਲਕਾ ਸ਼ਾਮਚੁਰਾਸੀ ਦੇ ਵੱਖ-ਵੱਖ ਪਿੰਡਾਂ ’ਚ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਪੀ.

Ad Position 21
No active advertisement
ਅਜੀਤ ਡੈਸਕ 20-09-2026
ਸ਼ਾਮਚੁਰਾਸੀ, 19 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਦਿਹਾੜੇ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਹਲਕਾ ਸ਼ਾਮਚੁਰਾਸੀ ਦੇ ਵੱਖ-ਵੱਖ ਪਿੰਡਾਂ ’ਚ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਪੀ. ਏ. ਸੀ. ਮੈਂਬਰ ਅਮਰੀਕ ਸਿੰਘ ਭਾਗੋਵਾਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ 20 ਸਤੰਬਰ ਨੂੰ ਸ਼ਰਧਾ ਨਾਲ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਹਲਕਾ ਸ਼ਾਮਚੁਰਾਸੀ ਦੇ ਬਡਾਲਾ ਮਾਹੀ, ਸ਼ਾਮਚੁਰਾਸੀ, ਵਾਹਿਦ, ਧਾਮੀਆਂ, ਅੱਡਾ ਕਾਲਕੱਟ, ਅੱਡਾ ਕਡਿਆਣਾ, ਚੱਕੋਵਾਲ ਬ੍ਰਾਹਮਣਾ, ਅੱਡਾ ਸੰਧਰਾਂ ਸੋਢੀਆਂ, ਢੱਡੇ ਫ਼ਤਿਹ ਸਿੰਘ, ਅੱਡਾ ਦੁਸੜਕਾਂ, ਆਲੋਵਾਲ, ਬੁੱਲ੍ਹੋਵਾਲ, ਖਡਿਆਲਾ ਸੈਣੀਆਂ, ਅੱਡਾ ਬੂਰੇ ਜੱਟਾਂ, ਅੱਡਾ ਸੀਕਰੀ ਵਿਖੇ ਪਹੁੰਚੇਗਾ। ਸੰਗਤਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਪੜਾਵਾਂ ’ਤੇ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਾਰੀਆਂ ਪੰਥਕ ਧਿਰਾਂ ਦਾ ਇਕ ਪਲੇਟਫ਼ਾਰਮ ’ਤੇ ਇਕੱਠਿਆਂ ਹੋਣਾ ਸਮੇਂ ਦੀ ਲੋੜ-ਮਾ. ਕੁਲਦੀਪ ਸਿੰਘ ਮਸੀਤੀ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਅੱਸੂ ਦਾ ਸਮਾਗਮ ਅੱਜ
Ad Position 24