21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਖੰਨਾ ਵਲੋਂ ਚੁੱਕੇ ਕੁਆਂਟਮ ਮਿੱਲ ਦੇ ਪ੍ਰਦੂਸ਼ਣ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਵਾਈ

ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਸੰਸਦ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਵਲੋਂ ਸੈਲਾ ਖ਼ੁਰਦ ਤਹਿਸੀਲ ਗੜ੍ਹਸ਼ੰਕਰ ’ਚ ਸਥਿਤ ਕੁਆਂਟਮ ਪੇਪਰ ਮਿਲ ’ਚ ਕਥਿਤ ਤੌਰ ’ਤੇ ਫੈਲ ਰਹੀ ਬਦਬੂ, ਹਵਾ ਪ੍ਰਦੂਸ਼ਣ ਅਤੇ ਧਰਤੀ ਦੇ ਪਾਣੀ ਪ੍ਰਦੂਸ਼ਣ ਦਾ ਮਾਮਲਾ ਪੰਜਾਬ ਮਨੁੱਖ ਅਧਿਕਾਰ ਕਮਿਸ਼ਨ ਦੇ ਸਾਹਮਣੇ ਚੁੱਕਣ ਦੇ ਬਾਅਦ ਕਮਿਸ਼ਨ ਨੇ ਮਾਮਲੇ ’ਤੇ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਦੇ ਵਾਤਾਵਰਨ ਇੰਜੀਨੀਅਰ ਕੋਲੋਂ 1 ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ। ਖੰਨਾ ਦੇ ਦਫ਼ਤਰ ਸਕੱਤਰ ਜੋਤੀ ਕੁਮਾਰ ਜੌਲੀ ਨੇ ਦੱਸਿਆ ਕਿ ਬੀਤੇ ਦਿਨੀਂ ਇਸ ਮਾਮਲੇ ਸੰਬੰਧੀ ਮਨੁੱਖੀ ਅਧਿਕਾਰ ਸੰਗਠਨ, ਸੈਲਾ ਖ਼ੁਰਦ ਦੇ ਅਹੁਦੇਦਾਰਾਂ ਸੰਜੀਵ ਕੁਮਾਰ ਬੌਬੀ, ਰਿੰਕੂ ਚਾਂਦਪੁਰੀ, ਸਰਪੰਚ ਗੋਲਡੀ ਸਿੰਘ, ਮੋਹਿਤ ਗੁਪਤਾ, ਰਾਜੇਸ਼ ਕੁਮਾਰ, ਕਰਨਵੀਰ ਸਿੰਘ ਆਦਿ ਨੇ ਕੁਆਂਟਮ ਮਿਲ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਸੰਬੰਧੀ ਇਕ ਸ਼ਿਕਾਇਤ ਅਵਿਨਾਸ਼ ਰਾਏ ਖੰਨਾ ਨੂੰ ਸੌਂਪੀ ਸੀ ਅਤੇ ਖੰਨਾ ਵਲੋਂ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਕਮਿਸ਼ਨ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਦੇ ਵਾਤਾਵਰਨ ਇੰਜੀਨੀਅਰ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਦੇ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਤੈਅ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 20-09-2026
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਸੰਸਦ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਵਲੋਂ ਸੈਲਾ ਖ਼ੁਰਦ ਤਹਿਸੀਲ ਗੜ੍ਹਸ਼ੰਕਰ ’ਚ ਸਥਿਤ ਕੁਆਂਟਮ ਪੇਪਰ ਮਿਲ ’ਚ ਕਥਿਤ ਤੌਰ ’ਤੇ ਫੈਲ ਰਹੀ ਬਦਬੂ, ਹਵਾ ਪ੍ਰਦੂਸ਼ਣ ਅਤੇ ਧਰਤੀ ਦੇ ਪਾਣੀ ਪ੍ਰਦੂਸ਼ਣ ਦਾ ਮਾਮਲਾ ਪੰਜਾਬ ਮਨੁੱਖ ਅਧਿਕਾਰ ਕਮਿਸ਼ਨ ਦੇ ਸਾਹਮਣੇ ਚੁੱਕਣ ਦੇ ਬਾਅਦ ਕਮਿਸ਼ਨ ਨੇ ਮਾਮਲੇ ’ਤੇ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਦੇ ਵਾਤਾਵਰਨ ਇੰਜੀਨੀਅਰ ਕੋਲੋਂ 1 ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ। ਖੰਨਾ ਦੇ ਦਫ਼ਤਰ ਸਕੱਤਰ ਜੋਤੀ ਕੁਮਾਰ ਜੌਲੀ ਨੇ ਦੱਸਿਆ ਕਿ ਬੀਤੇ ਦਿਨੀਂ ਇਸ ਮਾਮਲੇ ਸੰਬੰਧੀ ਮਨੁੱਖੀ ਅਧਿਕਾਰ ਸੰਗਠਨ, ਸੈਲਾ ਖ਼ੁਰਦ ਦੇ ਅਹੁਦੇਦਾਰਾਂ ਸੰਜੀਵ ਕੁਮਾਰ ਬੌਬੀ, ਰਿੰਕੂ ਚਾਂਦਪੁਰੀ, ਸਰਪੰਚ ਗੋਲਡੀ ਸਿੰਘ, ਮੋਹਿਤ ਗੁਪਤਾ, ਰਾਜੇਸ਼ ਕੁਮਾਰ, ਕਰਨਵੀਰ ਸਿੰਘ ਆਦਿ ਨੇ ਕੁਆਂਟਮ ਮਿਲ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਸੰਬੰਧੀ ਇਕ ਸ਼ਿਕਾਇਤ ਅਵਿਨਾਸ਼ ਰਾਏ ਖੰਨਾ ਨੂੰ ਸੌਂਪੀ ਸੀ ਅਤੇ ਖੰਨਾ ਵਲੋਂ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਕਮਿਸ਼ਨ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਦੇ ਵਾਤਾਵਰਨ ਇੰਜੀਨੀਅਰ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਦੇ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਤੈਅ ਕੀਤੀ ਹੈ। ਖੰਨਾ ਨੇ ਕਮਿਸ਼ਨ ਨੂੰ ਦੱਸਿਆ ਕਿ ਮਿੱਲ ਤੋਂ ਨਿਕਲਣ ਵਾਲੀਆਂ ਗੈਸਾਂ ਦੇ ਕਾਰਨ ਇਲਾਕੇ ’ਚ ਬਦਬੂ ਤੇ ਹਵਾ ’ਚ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਸਾਹ ਲੈਣ ’ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਵਲੰਟੀਅਰ ਐਵਾਰਡਜ਼-2026 ਰਾਜ ਪੱਧਰੀ ਸਮਾਗਮ ’ਚ ਚਾਰ ਨੌਜਵਾਨ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਸਾਰੀਆਂ ਪੰਥਕ ਧਿਰਾਂ ਦਾ ਇਕ ਪਲੇਟਫ਼ਾਰਮ ’ਤੇ ਇਕੱਠਿਆਂ ਹੋਣਾ ਸਮੇਂ ਦੀ ਲੋੜ-ਮਾ. ਕੁਲਦੀਪ ਸਿੰਘ ਮਸੀਤੀ
Ad Position 24