ਪੰਜਾਬ ਅੰਡਰ-19 ਕ੍ਰਿਕਟ ਕੈਂਪ ਲਈ ਹੁਸ਼ਿਆਰਪੁਰ ਦੀਆਂ 2 ਖਿਡਾਰਨਾਂ ਦੀ ਚੋਣ
ਹੁਸ਼ਿਆਰਪੁਰ, 19 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਐੱਚ. ਡੀ.
ਹੁਸ਼ਿਆਰਪੁਰ, 19 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਐੱਚ. ਡੀ. ਸੀ. ਏ. ਸੈਂਟਰ ਤੋਂ ਟਰੇਨਿੰਗ ਲੈਣ ਵਾਲੀ ਸੁਰਭੀ ਤੇ ਆਰੁਸ਼ੀ ਠਾਕੁਰ ਦੀ ਪੰਜਾਬ ਅੰਡਰ-19 ਕੈਂਪ ਲਈ ਚੋਣ ਹੋਈ ਹੈ, ਜੋ ਕਿ ਮਾਣ ਵਾਲੀ ਗੱਲ ਹੈ। ਇਸ ਸੰਬੰਧੀ ਐੱਚ. ਡੀ. ਸੀ. ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪਟਿਆਲਾ ’ਚ ਚੱਲਣ ਵਾਲੇ ਇਸ 1 ਹਫ਼ਤੇ ਦੇ ਕੈਂਪ ’ਚ ਖਿਡਾਰੀਆਂ ਨੂੰ ਅਭਿਆਸ ਮੈਚਾਂ ’ਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੀ ਖਿਡਾਰੀਆਂ ਨੂੰ ਪੰਜਾਬ ਅੰਡਰ-19 ਟੀਮ ਲਈ ਚੁਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਰਭੀ ਇਸ ਤੋਂ ਪਹਿਲਾ ਪੰਜਾਬ ਦੀ ਅੰਡਰ-15,19 ਅਤੇ ਅੰਡਰ-23 ਟੀਮ ਲਈ ਖੇਡ ਰਹੀ ਹੈ। ਖਿਡਾਰੀਆਂ ਦੀ ਇਸ ਚੋਣ ਲਈ ਐੱਚ. ਡੀ. ਸੀ. ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾ, ਵਿਵੇਕ ਸਾਹਨੀ, ਯੋਗਰਾਜ ਸ਼ਰਮਾ, ਡਾ. ਪੰਕਜ ਸ਼ਿਵ, ਅਤੁੱਲ ਠਾਕੁਰ, ਜਤਿੰਦਰ ਸੂਦ, ਸੁਭਾਸ਼ ਸ਼ਰਮਾ, ਕੋਚ ਦਵਿੰਦਰ ਕੌਰ ਕਲਿਆਣ, ਨਿਕਿਤਾ ਸ਼ਰਮਾ, ਦਲਜੀਤ ਸਿੰਘ, ਅਸ਼ੋਕ ਸ਼ਰਮਾ, ਪ੍ਰਵੀਨ ਕਪੂਰ, ਪੰਕਜ ਪਿੰਕਾ, ਕੁਲਦੀਪ ਧਾਮੀ ਤੇ ਹੋਰਨਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।