21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਏ. ਆਈ. ਈ. ਸੀ. ਨੇ ਕੁਝ ਦਿਨਾਂ ’ਚ ਹਾਸਿਲ ਕੀਤੇ ਵੱਖ-ਵੱਖ ਮੁਲਕਾਂ ਦੇ 50 ਤੋਂ ਵਧੇਰੇ ਸਟੱਡੀ ਵੀਜ਼ੇ

ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)-ਇਮੀਗ੍ਰੇਸ਼ਨ ਦੇ ਖੇਤਰ ’ਚ ਲੰਮੇ ਅਰਸੇ ਤੋਂ ਸਟੱਡੀ ਵੀਜ਼ਾ, ਪੀ. ਆਰ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 20-09-2026
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)-ਇਮੀਗ੍ਰੇਸ਼ਨ ਦੇ ਖੇਤਰ ’ਚ ਲੰਮੇ ਅਰਸੇ ਤੋਂ ਸਟੱਡੀ ਵੀਜ਼ਾ, ਪੀ. ਆਰ. ਤੇ ਇਮੀਗ੍ਰੇਸ਼ਨ ਖੇਤਰ ਦੀਆਂ ਸੇਵਾਵਾਂ ਦੇ ਰਹੇ ਅਵਤਾਰ ਸਿੰਘ ਅਰੋੜਾ ਮੈਨੇਜਿੰਗ ਡਾਇਰੈਕਟਰ ਏ. ਆਈ. ਈ. ਸੀ. (ਅਰੋੜਾ ਇਨ ਐਜੂਕੇਸ਼ਨਲ ਕੰਸਲਟੈਂਸੀ) ਸੁਰਿੰਦਰਾ ਟਾਵਰ, ਨੇੜੇ ਗਰੈਂਡ ਹੋਟਲ, ਬੰਗਾ ਰੋਡ ਨਵਾਂਸ਼ਹਿਰ ਤੇ ਸ੍ਰੀ ਅਨੰਦਪੁਰ ਸਾਹਿਬ ਚੌਕ, ਗੜ੍ਹਸ਼ੰਕਰ ਨੇ ਦੱਸਿਆ ਕਿ ਕੰਪਨੀ ਵਲੋਂ ਬੀਤੇ ਕੁਝ ਦਿਨਾਂ ਵਿਚ ਵੱਖ-ਵੱਖ ਮੁਲਕਾਂ ਦੇ 50 ਤੋਂ ਵਧੇਰੇ ਸਟੱਡੀ ਵੀਜ਼ੇ ਹਾਸਿਲ ਕਰਕੇ ਵਿਦੇਸ਼ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਦਾ ਸੁਪਨਾ ਸਾਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਪ੍ਰਾਪਤ ਸਟੱਡੀ ਵੀਜ਼ਿਆਂ ’ਚ ਜ਼ਿਆਦਾ ਵੀਜ਼ੇ ਨਿਊਜ਼ੀਲੈਂਡ ਨਾਲ ਸੰਬੰਧਿਤ ਹਨ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਵਿਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਪੀ. ਆਰ. ਲੈਣੀ ਆਸਾਨ ਹੋ ਗਈ ਹੈ। ਉਨ੍ਹਾਂ ਦੱਸਿਆ ਕਿ 10+2 ਤੋਂ ਬਾਅਦ ਗ੍ਰੀਨ ਲਿਸਟ ਵਾਲੇ ਪ੍ਰੋਗਰਾਮ ਕਾਫ਼ੀ ਵਧੀਆਂ ਹਨ, ਜਿਨ੍ਹਾਂ ਵਿਚ ਵੀਜ਼ਾ ਸਕਸੈੱਸ ਰੇਟ ਵੀ ਬਹੁਤ ਵਧੀ ਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਵਲੋਂ ਹਾਲ ਹੀ ਵਿਚ ਕੈਨੇਡਾ ਦੇ ਡਿਪਲੋਮਾ ਤੇ ਮਾਸਟਰ ਕੋਰਸ ਵਿਚ ਦਾਖ਼ਲੇ ਦੇ ਸਟੱਡੀ ਵੀਜ਼ੇ ਵੀ ਹਾਸਿਲ ਕੀਤੇ ਗਏ ਹਨ ਤੇ ਵਿਦਿਆਰਥੀਆਂ ਲਈ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਵੀ ਘਬਰਾਉਣ ਦੀ ਲੋੜ ਨਹੀਂ ਹੈ। ਅਵਤਾਰ ਸਿੰਘ ਅਰੋੜਾ ਨੇ ਦੱਸਿਆ ਕਿ ਯੂ. ਕੇ. ਸਟੱਡੀ ਵੀਜ਼ੇ ਦਾ ਸਕਸੈੱਸ ਰੇਟ ਵੀ ਕਾਫ਼ੀ ਬਿਹਤਰ ਹੈ। ਅਵਤਾਰ ਸਿੰਘ ਅਰੋੜਾ ਨੇ ਦੱਸਿਆ ਕਿ ਉਹ ਸੋਮਵਾਰ ਤੋਂ ਸਨਿਚਰਵਾਰ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਸਟੱਡੀ ਵੀਜ਼ਾ ਕੌਂਸਲਿੰਗ ਲਈ ਵਿਦਿਆਰਥੀਆਂ ਦੇ ਰੂ-ਬਰੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਟੱਡੀ ਵੀਜ਼ੇ ਤੇ ਹੋਰ ਕਿਸੇ ਵੀ ਇਮੀਗ੍ਰੇਸ਼ਨ ਮਾਮਲੇ ਲਈ ਸਾਡੇ ਨਵਾਂਸ਼ਹਿਰ ਮੁੱਖ ਦਫ਼ਤਰ ਜਾਂ ਗੜ੍ਹਸ਼ੰਕਰ ਬਰਾਂਚ ਦਫ਼ਤਰ ਵਿਖੇ ਪਹੁੰਚ ਕੇ ਮੈਨੂੰ ਮਿਲ ਸਕਦੇ ਹਨ। ਅਰੋੜਾ ਨੇ ਕਿਹਾ ਕਿ ਜਿਹੜੇ ਬੱਚੇ ਕੈਨੇਡਾ ਵਿਚ ਸਟੱਡੀ ਵੀਜ਼ੇ ’ਤੇ ਗਏ ਹਨ ਤੇ ਉਨ੍ਹਾਂ ਦਾ ਸਟੱਡੀ ਵੀਜ਼ਾ ਖ਼ਤਮ ਹੋ ਰਿਹਾ ਹੈ ਜਾਂ ਬੱਚਿਆਂ ਨੂੰ ਪੜ੍ਹਾਈ ਉਪਰੰਤ ਕੈਨੇਡਾ ਦੀ ਪੀ. ਆਰ. ਲੈਣ ਵਿਚ ਸਮੱਸਿਆ ਪੇਸ਼ ਆ ਰਹੀ ਹੈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ। ਅਰੋੜਾ ਇਨ ਐਜੂਕੇਸ਼ਨਲ ਕੰਸਲਟੈਂਸੀ ਵਲੋਂ ਉਨ੍ਹਾਂ ਦਾ ਹੱਲ੍ਹ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਪੰਜਾਬ ਵਲੋਂ ਪਿੰਡ ਹਬੀਬ ਵਾਲਾ ਵਿਖੇ ਇਕਾਈਆਂ ਦਾ ਗਠਨ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਤ ਪ੍ਰਧਾਨ ਬਣਨ ’ਤੇ ਐਡ: ਗੁਰਪ੍ਰੀਤ ਕੌਰ ਦਾ ਸਨਮਾਨ
Ad Position 24