20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੇਂਟ ਸੋਲਜਰ ਇੰਸਟੀਚਿਊਟ ’ਚ ‘ਇੰਜੀਨੀਅਰਿੰਗ ਟੈਕਨੀਕਸ’ ਵਿਸ਼ੇ ’ਤੇ ਵਰਕਸ਼ਾਪ ਲਗਾਈ

ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਟੈਕਨਾਲੋਜੀ ਚੱਬੇਵਾਲ ਵਿਖੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀ. ਸੀ.

Ad Position 21
No active advertisement
ਅਜੀਤ ਡੈਸਕ 20-09-2026
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਟੈਕਨਾਲੋਜੀ ਚੱਬੇਵਾਲ ਵਿਖੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀ. ਸੀ. ਏ.) ਦੇ ਵਿਦਿਆਰਥੀਆਂ ਲਈ ‘ਇੰਜੀਨੀਅਰਿੰਗ ਟੈਕਨੀਕਸ’ ਵਿਸ਼ੇ ‘ਤੇ ਇਕ ਗਿਆਨਵਰਧਕ ਟੈਕਨੀਕਲ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦਾ ਆਯੋਜਨ ਹੁਸ਼ਿਆਰਪੁਰ ਦੀ ‘ਓ7 ਸਰਵਿਸਿਜ਼’ ਦੇ ਸਹਿਯੋਗ ਨਾਲ ਕੀਤਾ, ਜਿਸ ‘ਚ ਗਗਨ ਸ਼ਰਮਾ ਨੇ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.), ਮਸ਼ੀਨ ਲਰਨਿੰਗ, ਡਿਜੀਟਲ ਮਾਰਕੀਟਿੰਗ, ਡਾਟਾ ਸਾਇੰਸ, ਪ੍ਰੌਮਪਟ ਇੰਜੀਨੀਅਰਿੰਗ ਅਤੇ ਜਨਰੇਟਿਵ ਏ. ਆਈ. ਸਮੇਤ ਵੱਖ-ਵੱਖ ਉੱਭਰਦੀਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਨ੍ਹਾਂ ਤਕਨੀਕਾਂ ਦੀ ਆਧੁਨਿਕ ਆਈ. ਟੀ. ਇੰਡਸਟਰੀ ਵਿਚ ਵਿਹਾਰਕ ਉਪਯੋਗਤਾ ਤੇ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਦ੍ਰਿਸ਼ਟੀਕੋਣ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਅੰਤ ‘ਚ ਸੰਸਥਾ ਦੇ ਪ੍ਰਿੰਸੀਪਲ ਡਾ. ਇੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਉੱਭਰਦੀਆਂ ਤਕਨੀਕਾਂ ਦਾ ਗਿਆਨ ਹਾਸਿਲ ਕਰਨ ਅਤੇ ਸਿੱਖਿਆ ਤੇ ਇੰਡਸਟਰੀ-ਓਰੀਐਂਟਿਡ ਮੌਕਿਆਂ ਦਾ ਪ੍ਰਭਾਵਸ਼ਾਲੀ ਲਾਭ ਉਠਾ ਕੇ ਆਪਣੇ ਕਰੀਅਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੇਟ ਦੀਆਂ ਬਿਮਾਰੀਆਂ ਦੇ ਤੁਰੰਤ ਇਲਾਜ ਦੀ ਲੋੜ - ਡਾ. ਜਸਵੰਤ ਸਿੰਘ ਅਗਲੀ ਖ਼ਬਰ ਦਸੂਹਾ ਪਾਸਟਰ ਐਸੋਸੀਏਸ਼ਨ ਤੇ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਦੀ ਪਿੰਡ ਰੰਧਾਵਾ ਵਿਖੇ ਹੋਈ ਮੀਟਿੰਗ
Ad Position 24