20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅਕਾਲੀ ਦਲ ਵਲੋਂ ਪਿੰਡ ਪੱਧਰ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ-ਰਸੂਲਪੁਰ

ਟਾਂਡਾ ਉੜਮੁੜ, 19 ਸਤੰਬਰ (ਭਗਵਾਨ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਟਾਂਡਾ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਸ. ਅਰਵਿੰਦਰ ਸਿੰਘ ਰਸੂਲਪੁਰ ਵਲੋਂ ਹਲਕਾ ਟਾਂਡਾ ਵਿਚ ਵਰਕਰ ਮਿਲਣੀ ਕਰਵਾਈ।

Ad Position 21
No active advertisement
ਸਮਾਗਮ ਦੌਰਾਨ ਭਾਈ ਉਂਕਾਰ ਸਿੰਘ ਅੰਮ੍ਰਿਤਸਰ ਦਾ ਜਥਾ ਕੀਰਤਨ ਕਰਦਾ ਹੋਇਆ। ਤਸਵੀਰ : ਚੱਗਰ 20-09-2026
ਟਾਂਡਾ ਉੜਮੁੜ, 19 ਸਤੰਬਰ (ਭਗਵਾਨ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਟਾਂਡਾ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਸ. ਅਰਵਿੰਦਰ ਸਿੰਘ ਰਸੂਲਪੁਰ ਵਲੋਂ ਹਲਕਾ ਟਾਂਡਾ ਵਿਚ ਵਰਕਰ ਮਿਲਣੀ ਕਰਵਾਈ। ਇਸ ਮੌਕੇ ਅਰਵਿੰਦਰ ਸਿੰਘ ਰਸੂਲਪੁਰ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿਚ ਪਿੰਡ ਪੱਧਰ ਦੇ ਵਰਕਰਾਂ ਦੀ ਅਹਿਮ ਭੂਮਿਕਾ ਹੈ ਅਤੇ ਵਰਕਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਦਿਆਂ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ। ਰਸੂਲਪੁਰ ਨੇ ਕਿਹਾ ਕਿ ਹਲਕਾ ਟਾਂਡਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਪਿੰਡ ਵਿਚ 21 ਮੈਂਬਰੀ ਕਮੇਟੀਆਂ ਦਾ ਗਠਨ ਜਲਦ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ‘ਪੰਜਾਬ ਬਚਾਓ’ ਮੁਹਿੰਮ ਤਹਿਤ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਸੰਬੰਧੀ ਐਲਾਨ ਕੀਤੇ ਗਏ ਹਨ। ਇਸ ਮੌਕੇ ਜਥੇਦਾਰ ਗੁਰਨਾਮ ਸਿੰਘ, ਨਿਰਮਲ ਸਿੰਘ ਲੱਕੀ, ਰਣਜੀਤ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ ਤੁਲੀ, ਸਤਨਾਮ ਸਿੰਘ ਨੇਨੋਵਾਲ, ਕੁਲਜੀਤ ਸਿੰਘ ਬਿੱਟੂ ਭੂਲਪੁਰ, ਪ੍ਰਿਥੀਪਾਲ ਸਿੰਘ ਦਾਤਾ, ਅਮਰੀਕ ਸਿੰਘ ਤਲਾ, ਸਿਮਰਜੀਤ ਸਿੰਘ ਅਟਵਾਲ, ਹਰਵਿੰਦਰ ਸਿੰਘ ਸਮਰਾ, ਅਮਰੀਕ ਸਿੰਘ ਬਾਜਵਾ, ਰਵਿੰਦਰ ਸਿੰਘ ਜੱਜ, ਬਲਕਾਰ ਸਿੰਘ ਜਹੂਰਾ, ਬਲਵਿੰਦਰ ਸਿੰਘ ਜਹੂਰਾ, ਦਵਿੰਦਰ ਸਿੰਘ, ਹੈਪੀ ਜਹੂਰਾ, ਜਸਪਾਲ ਸਿੰਘ, ਬਲਰਾਜ ਸਿੰਘ ਕੋਟਲੀ, ਬਲਜੀਤ ਸਿੰਘ, ਬਲਵੀਰ ਸਿੰਘ, ਓਂਕਾਰ ਸਿੰਘ, ਸਤਪਾਲ ਸਿੰਘ ਧੁੱਗਾ, ਈਸ਼ਵਰ ਸਿੰਘ ਧੁੱਗਾ, ਲਖਵਿੰਦਰ ਸਿੰਘ, ਹਰਭਜਨ ਸਿੱਧੂ, ਬਲਵਿੰਦਰ ਸਿੰਘ ਬਿੱਲਾ, ਰਜਿੰਦਰ ਸਿੰਘ, ਹਰਦੇਵ ਸਿੰਘ ਘੁੱਲਾਂ, ਮਾਸਟਰ ਰੋਜੀ, ਕਰਨੈਲ ਸਿੰਘ ਝਾਂਵਾ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਹਰਦੀਪ ਸਿੰਘ, ਮਾ. ਜਸਵਿੰਦਰ ਸਿੰਘ, ਵਰਿਆਮ ਸਿੰਘ, ਸਵਰਨ ਸਿੰਘ, ਬੱਚਨ ਸਿੰਘ ਡੱਡੀਆਂ, ਨਿਰਵੈਰ ਸਿੰਘ, ਰਤਨ ਸਿੰਘ ਖੁੱਡਾ, ਰਵਿੰਦਰ ਸਿੰਘ ਸਿੰਘਾਪੁਰੀ, ਤਜਿੰਦਰ ਸਿੰਘ ਜੋਤੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਪਰ-ਮੋਰਬਿਡ ਓਬੇਸਿਟੀ ਤੋਂ ਪੀੜਤ ਵਿਅਕਤੀ ਨੂੰ ਮਿਲਿਆ ਨਵਾਂ ਜੀਵਨ-ਡਾ. ਅਨੁਪਮ ਗੋਇਲ ਅਗਲੀ ਖ਼ਬਰ ਐੱਸ. ਬੀ. ਬੀ. ਐੱਸ. ਯੂਨੀਵਰਸਿਟੀ ਵਿਖੇ ਆਈ. ਟੀ. ਕੰਪਨੀਆਂ ਵਲੋਂ 31 ਵਿਦਿਆਰਥੀਆਂ ਨੂੰ ਇੰਟਰਨਸ਼ਿਪ ਤੇ ਰੁਜ਼ਗਾਰ ਦੇ ਮੌਕੇ
Ad Position 24