ਸਟੇਟ ਐਵਾਰਡੀ ਅਸ਼ੋਕ ਰਾਜਪੂਤ ਦਾ ਫਿਨਲੈਂਡ ਵਿੱਦਿਅਕ ਟਰੇਨਿੰਗ ਕਪੂਰਥਲਾ ਬੈਚ-4 ਵਲੋਂ ਸਨਮਾਨ
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਮੁਹਾਲੀ ਪੰਜਾਬ ਅਤੇ ਸੂਬਾ ਸਰਕਾਰ ਵਲੋਂ ਅਸ਼ੋਕ ਰਾਜਪੂਤ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਰਾਮ ਨਗਰ ਨੂੰ ਸਿੱਖਿਆ ਪ੍ਰਤੀ ਵਡਮੁੱਲੀਆਂ ਸੇਵਾਵਾਂ ਦੇਣ ਲਈ ਅਧਿਆਪਕ ਦਿਵਸ ਮੌਕੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਪ੍ਰਾਪਤੀ ’ਤੇ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਦਿਆਂ ਫਿਨਲੈਂਡ ਵਿੱਦਿਅਕ ਟ੍ਰੇਨਿੰਗ ਕਪੂਰਥਲਾ ਬੈਚ-4 ਦੇ ਵਫ਼ਦ ਕਰਮਜੀਤ ਗਿੱਲ ਗਣਿਤ ਅਧਿਆਪਕ, ਕੁਲਦੀਪ ਚੰਦ ਸੀ.
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਮੁਹਾਲੀ ਪੰਜਾਬ ਅਤੇ ਸੂਬਾ ਸਰਕਾਰ ਵਲੋਂ ਅਸ਼ੋਕ ਰਾਜਪੂਤ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਰਾਮ ਨਗਰ ਨੂੰ ਸਿੱਖਿਆ ਪ੍ਰਤੀ ਵਡਮੁੱਲੀਆਂ ਸੇਵਾਵਾਂ ਦੇਣ ਲਈ ਅਧਿਆਪਕ ਦਿਵਸ ਮੌਕੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਪ੍ਰਾਪਤੀ ’ਤੇ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਦਿਆਂ ਫਿਨਲੈਂਡ ਵਿੱਦਿਅਕ ਟ੍ਰੇਨਿੰਗ ਕਪੂਰਥਲਾ ਬੈਚ-4 ਦੇ ਵਫ਼ਦ ਕਰਮਜੀਤ ਗਿੱਲ ਗਣਿਤ ਅਧਿਆਪਕ, ਕੁਲਦੀਪ ਚੰਦ ਸੀ. ਐੱਚ. ਟੀ., ਹਰਜਿੰਦਰ ਨਾਂਗਲੂ ਈ. ਟੀ. ਟੀ. ਅਧਿਆਪਕ ਵਲੋਂ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਵਫ਼ਦ ਨੇ ਆਸ ਪ੍ਰਗਟਾਈ ਕਿ ਅਸ਼ੋਕ ਰਾਜਪੂਤ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਬਿਹਤਰ ਸੇਵਾਵਾਂ ਭਵਿੱਖ ਵਿਚ ਵੀ ਜਾਰੀ ਰੱਖਣਗੇ। ਇਸ ਮੌਕੇ ਦਰਸ਼ਨਾ ਰਾਣੀ, ਰੀਨਾ ਰਾਣੀ ਸਾਇੰਸ ਮਿਸਟ੍ਰਰੈਸ, ਜੀਆ ਰਾਜਪੂਤ ਤੇ ਜਸ਼ਨ ਰਾਜਪੂਤ ਹਾਜ਼ਰ ਸਨ।