ਸੰਗਰੂਰ ’ਚ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਲਈ ਭਲਕੇ ਧਰਨੇ ’ਚ ਟਾਂਡਾ ਤੋਂ ਨੰਬਰਦਾਰਾਂ ਦਾ ਵੱਡਾ ਜਥਾ ਜਾਵੇਗਾ-ਨੰਬਰਦਾਰ ਯੂਨੀਅਨ ਟਾਂਡਾ
ਖੁੱਡਾ, 3 ਅਕਤੂਬਰ (ਸਰਬਜੀਤ ਸਿੰਘ)-ਨੰਬਰਦਾਰਾਂ ਦੀਆਂ ਹੱਕੀ ਮੰਗਾਂ ਲਈ ਨੰਬਰਦਾਰ ਯੂਨੀਅਨ ਪੰਜਾਬ ਵਲੋਂ 5 ਅਕਤੂਬਰ ਨੂੰ ਸੰਗਰੂਰ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਟਾਂਡਾ ਤੋਂ ਨੰਬਰਦਾਰਾਂ ਦਾ ਵੱਡਾ ਜਥਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਜਸਵੰਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਰਵਾਨਾ ਹੋਵੇਗਾ। ਇਹ ਪ੍ਰਗਟਾਵਾ ਨੰਬਰਦਾਰ ਯੂਨੀਅਨ ਟਾਂਡਾ ਦੇ ਡਵੀਜ਼ਨ ਪ੍ਰਧਾਨ ਲਖਬੀਰ ਸਿੰਘ ਦੁਵਾਖਰੀ, ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲੋਧੀ ਚੱਕ, ਕੈਸ਼ੀਅਰ ਦਰਬਾਰਾ ਸਿੰਘ ਮੂਨਕ ਖ਼ੁਰਦ, ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਮੂਨਕ, ਸਲਾਹਕਾਰ ਇਕਬਾਲ ਸਿੰਘ ਸਾਬੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨੰਬਰਦਾਰਾਂ ਦੀਆਂ ਮੰਗਾਂ ਜੋ ਪੰਜਾਬ ਸਰਕਾਰ ਵਲੋਂ ਲਟਕਾਈਆਂ ਜਾ ਰਹੀਆਂ ਹਨ, ਉਨ੍ਹਾਂ ਮੰਗਾਂ ਨੂੰ ਮਨਵਾਉਣ ਵਾਸਤੇ ਨੰਬਰਦਾਰ ਯੂਨੀਅਨ ਪੰਜਾਬ ਵਲੋਂ ਧਰਨਿਆਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ 5 ਅਕਤੂਬਰ ਸੰਗਰੂਰ ਤੋਂ ਸ਼ੁਰੂ ਹੋਵੇਗੀ।
ਅਜੀਤ ਡੈਸਕ
04-10-2026