ਮੈਸ਼ ਪ੍ਰੋਲਾਈਫ ਹਸਪਤਾਲ ਨੇ ‘ਮੋਟਾਪਾ ਘਟਾਓ ਪ੍ਰੋਗਰਾਮ’ ਸਫਲਤਾਪੂਰਵਕ ਨੇਪਰੇ ਚਾੜ੍ਹਿਆ
ਆਲਮਗੀਰ, 6 ਅਕਤੂਬਰ (ਜਰਨੈਲ ਸਿੰਘ ਪੱਟੀ)-ਮੋਟਾਪੇ ਦੀ ਵਧ ਰਹੀ ਸਮੱਸਿਆ ਤੇ ਇਸ ਨਾਲ ਜੁੜੀਆਂ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ‘’ਮੋਟਾਪਾ ਘਟਾਓ ਪ੍ਰੋਗਰਾਮ’’ ਦਾ ਪ੍ਰਬੰਧ ਕੀਤਾ। ਇਸ ਮੌਕੇ ਡਾ.
ਆਲਮਗੀਰ, 6 ਅਕਤੂਬਰ (ਜਰਨੈਲ ਸਿੰਘ ਪੱਟੀ)-ਮੋਟਾਪੇ ਦੀ ਵਧ ਰਹੀ ਸਮੱਸਿਆ ਤੇ ਇਸ ਨਾਲ ਜੁੜੀਆਂ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ‘’ਮੋਟਾਪਾ ਘਟਾਓ ਪ੍ਰੋਗਰਾਮ’’ ਦਾ ਪ੍ਰਬੰਧ ਕੀਤਾ। ਇਸ ਮੌਕੇ ਡਾ. ਹਰਪ੍ਰੀਤ ਸਿੰਘ ਜੌਲੀ ਡਾਇਰੈਕਟਰ ਮੈਸ਼ ਪ੍ਰੋਲਾਈਫ ਹਸਪਤਾਲ ਤੇ ਚੀਫ਼ ਕੰਸਲਟੈਂਟ ਡਾਇਰੈਕਟਰ ਮੈਸ਼ ਪ੍ਰੋਲਾਈਫ ਹਸਪਤਾਲ ਅਤੇ ਚੀਫ਼ ਕੰਸਲਟੈਂਟ ਲੈਪਰੋਸਕੋਪੀ, ਗੈਸਟ੍ਰੋਇੰਟੈਸਟਾਈਨਲ ਅਤੇ ਬੈਰੀਐਟ੍ਰਿਕ ਸਰਜਰੀ ਨੇ ਲੋਕਾਂ ਨੂੰ ਮੋਟਾਪੇ ਦੇ ਕਾਰਨਾਂ, ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਆਧੁਨਿਕ ਇਲਾਜ ਦੇ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਜੌਲੀ ਨੇ ਕਿਹਾ ਕਿ ਮੋਟਾਪਾ ਸਿਰਫ਼ ਸਰੀਰ ਦਾ ਵਜ਼ਨ ਵਧਣ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਸਿਹਤ ਨਾਲ ਜੁੜੀਆਂ ਕਈ ਗੰਭੀਰ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸਮੇਂ ਸਿਰ ਮਾਹਿਰ ਦੀ ਸਲਾਹ ਲੈਣਾ ਤੇ ਵਜ਼ਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੌਰਾਨ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਬੀ. ਐਮ. ਆਈ. ਸਹੀ ਡਾਈਟ, ਜੀਵਨ ਸ਼ੈਲੀ ਵਿਚ ਬਦਲਾਅ, ਕਸਰਤ ਅਤੇ ਮੋਟਾਪੇ ਦੇ ਆਧੁਨਿਕ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹਾਜ਼ਰ ਲੋਕਾਂ ਨੇ ਡਾਕਟਰ ਨਾਲ ਸਿੱਧੀ ਗੱਲਬਾਤ ਕਰਕੇ ਆਪਣੇ ਸਵਾਲ ਪੁੱਛੇ ਤੇ ਆਪਣੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਲਈ ਮਾਹਿਰ ਸਲਾਹ ਪ੍ਰਾਪਤ ਕੀਤੀ। ਪ੍ਰੋਗਰਾਮ ਦਾ ਮੁੱਖ ਸੰਦੇਸ਼ ਇਹ ਰਿਹਾ ਕਿ ਮੋਟਾਪੇ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਸਹੀ ਜਾਂਚ, ਸਹੀ ਸਲਾਹ ਤੇ ਸਹੀ ਇਲਾਜ ਲੈਣਾ ਚਾਹੀਦਾ ਹੈ। ਮੈਸ਼ ਪ੍ਰੋਲਾਈਫ ਹਸਪਤਾਲ ਦੀ ਟੀਮ ਨੇ ਦੱਸਿਆ ਕਿ ਹਸਪਤਾਲ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਉਨ੍ਹਾਂ ਤੱਕ ਮਾਹਿਰ ਡਾਕਟਰੀ ਸਲਾਹ ਪਹੁੰਚਾਉਣ ਲਈ ਅਜਿਹੇ ਜਾਗਰੂਕਤਾ ਪ੍ਰੋਗਰਾਮ ਤੇ ਹੈਲਥ ਕੈਂਪ ਲਗਾਤਾਰ ਕਰਵਾਏ ਜਾ ਰਹੇ ਹਨ। ਹੁਸ਼ਿਆਰਪੁਰ ਵਿਚ ਕਰਵਾਇਆ ਗਿਆ ਇਹ ਪ੍ਰੋਗਰਾਮ ਵੀ ਇਸੇ ਮੁਹਿੰਮ ਦਾ ਇਕ ਮਹੱਤਵਪੂਰਨ ਹਿੱਸਾ ਸੀ।