18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਤਲਵਾੜਾ ਦੇ ਆਚਮਨਪੁਰੀ ਨੇ ਵਿਗਿਆਨ ਪ੍ਰੋਗਰਾਮ ਵਿਚ ਮਾਰੀ ਬਾਜ਼ੀ

ਤਲਵਾੜਾ, 8 ਅਕਤੂਬਰ (ਐਚ. ਐਸ.

Ad Position 21
No active advertisement
ਅਜੀਤ ਡੈਸਕ 02-10-2026
ਤਲਵਾੜਾ, 8 ਅਕਤੂਬਰ (ਐਚ. ਐਸ. ਮਿੱਠੂ)-ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਤਲਵਾੜਾ ਦੀ ਸੱਤਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਆਚਮਨਪੁਰੀ ਨੇ ਰਾਸ਼ਟਰੀ ਪੱਧਰ ਦੇ ਵਿਗਿਆਨ ਪ੍ਰੋਗਰਾਮ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਭਵਿੱਖ ਵਿਗਿਆਨ ਦਲ ਵਲੋਂ ਕਰਵਾਈ ਪੰਜ ਦਿਨਾਂ ਦੀ ਆਨਲਾਈਨ ਵਿਗਿਆਨ ਵਰਕਸ਼ਾਪ ਵਿਚ ਆਚਮਨ ਨੇ ਉਤਸ਼ਾਹ ਨਾਲ ਭਾਗ ਲਿਆ। 17 ਤੋਂ 21 ਅਗਸਤ ਤੱਕ ਹੋਈ ਇਸ ਵਰਕਸ਼ਾਪ ’ਚ ਵਿਦਿਆਰਥੀਆਂ ਨੂੰ ਵਿਗਿਆਨਕ ਫ਼ਿਲਮ ਬਣਾਉਣ, ਰੋਬੋਟ ਬਣਾਉਣ, ਖਗੋਲ ਵਿਗਿਆਨ ਤੇ ਵਿਗਿਆਨ ਦੇ ਖੇਤਰ ਵਿਚ ਕੈਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਆਚਮਨ ਨੇ ਸਾਰੀਆਂ ਗਤੀਵਿਧੀਆਂ ਤੇ ਵਿਗਿਆਨਕ ਫ਼ਿਲਮ ਦਾ ਕੰਮ ਸਫਲਤਾਪੂਰਵਕ ਪੂਰਾ ਕੀਤਾ। 29 ਅਗਸਤ ਨੂੰ ਹੋਈ ਅੰਤਿਮ ਆਨਲਾਈਨ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸ ਦੀ ਇੰਟਰਵਿਊ ਲਈ ਚੋਣ ਹੋਈ। ਦੇਸ਼ ਭਰ ਦੇ ਲਗਭਗ 250 ਵਿਦਿਆਰਥੀਆਂ ’ਚੋਂ 102 ਵਿਦਿਆਰਥੀ ਅਗਲੇ ਪੜਾਅ ਲਈ ਚੁਣੇ ਗਏ, ਜਿਨ੍ਹਾਂ ਵਿਚ ਆਚਮਨ ਪੰਜਾਬ ਤੋਂ ਇਕਲੌਤਾ ਵਿਦਿਆਰਥੀ ਸੀ। ਅੰਤਿਮ ਤੌਰ ’ਤੇ ਚੁਣੇ ਗਏ 23 ਵਿਦਿਆਰਥੀਆਂ ਵਿੱਚ ਆਚਮਨ ਨੇ ਵੀ ਆਪਣੀ ਜਗ੍ਹਾ ਬਣਾਈ। ਉਸ ਨੂੰ ਨੇਹਰੂ ਵਿਗਿਆਨ ਕੇਂਦਰ, ਮੁੰਬਈ ਦੇ ਵਿਦਿਅਕ ਦੌਰੇ ਦਾ ਮੌਕਾ ਮਿਲੇਗਾ। ਸਕੂਲ ਦੇ ਪ੍ਰਿੰਸੀਪਲ ਰੋਹਿਤ ਸਲਾਰੀਆ ਨੇ ਆਚਮਨ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਅਤੇ ਇੰਜੀਨੀਅਰ ਵਿਮਲ ਕੁਮਾਰ ਮੀਨਾ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਖੈਰੜ-ਅੱਛਰਵਾਲ ਦੇ ਸਰਕਾਰੀ ਸਕੂਲ ’ਚ ਪ੍ਰਿੰਸੀਪਲ ਸਮੇਤ ਹੋਰ ਖਾਲੀ ਪੋਸਟਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ-ਧੀਮਾਨ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਵਿਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24