ਖੈਰੜ-ਅੱਛਰਵਾਲ ਦੇ ਸਰਕਾਰੀ ਸਕੂਲ ’ਚ ਪ੍ਰਿੰਸੀਪਲ ਸਮੇਤ ਹੋਰ ਖਾਲੀ ਪੋਸਟਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ-ਧੀਮਾਨ
ਕੋਟਫ਼ਤੂਹੀ, 8 ਅਕਤੂਬਰ (ਅਵਤਾਰ ਸਿੰਘ ਅਟਵਾਲ)-ਸਿੱਖਿਆ ਹੀ ਮਨੁੱਖ ਨੂੰ ਗਿਆਨਵਾਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਤੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ,ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ। ਦੁਨੀਆਂ ਵਿਚ ਉਨ੍ਹਾਂ ਦੇਸ਼ਾਂ ਨੇ ਹੀ ਤਰੱਕੀ ਕੀਤੀ ਹੈ, ਜਿੱਥੇ ਸਿੱਖਿਆ ਦਾ ਪ੍ਰਸਾਰ ਹੋਇਆ ।
ਕੋਟਫ਼ਤੂਹੀ, 8 ਅਕਤੂਬਰ (ਅਵਤਾਰ ਸਿੰਘ ਅਟਵਾਲ)-ਸਿੱਖਿਆ ਹੀ ਮਨੁੱਖ ਨੂੰ ਗਿਆਨਵਾਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਤੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ,ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ। ਦੁਨੀਆਂ ਵਿਚ ਉਨ੍ਹਾਂ ਦੇਸ਼ਾਂ ਨੇ ਹੀ ਤਰੱਕੀ ਕੀਤੀ ਹੈ, ਜਿੱਥੇ ਸਿੱਖਿਆ ਦਾ ਪ੍ਰਸਾਰ ਹੋਇਆ । ਇਸ ਸੰਬੰਧ ਵਿਚ ‘ਸਿੱਖਿਆ ਬਚਾਓ ਅੰਦੋਲਨ’ ਪ੍ਰਧਾਨ ਜੈ ਗੋਪਾਲ ਧੀਮਾਨ, ਸੀਨੀਅਰ ਕਾਂਗਰਸੀ ਆਗੂ ਜ਼ੈਲਦਾਰ ਦਵਿੰਦਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੈਰੜ-ਅੱਛਰਵਾਲ ਵਿਚ ਪ੍ਰਿੰਸੀਪਲ, ਲੈਕਚਰਾਰਾਂ ਤੇ ਟੀਚਰਾਂ ਦੀਆਂ ਖਾਲੀ ਪੋਸਟਾਂ ਦੀ ਜਾਣਕਾਰੀ ਦਿੰਦੇ ਪੰਜਾਬ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਕੂਲ ਵਿਚ ਪ੍ਰਿੰਸੀਪਲ ਦੀ ਪੋਸਟ ਲਗਪਗ ਪਿਛਲੇ 6 ਸਾਲਾਂ ਤੋਂ ਖਾਲੀ ਪਈ ਹੈ ਤੇ ਲੈਕਚਰਾਰਾਂ ਦੀਆਂ 4 ਪੋਸਟਾਂ ਜਿਨ੍ਹਾਂ ਵਿਚ ਅੰਗਰੇਜ਼ੀ, ਪੋਲੀਟੀਕਲ ਸਾਇੰਸ, ਹਿਸਟਰੀ ਤੇ ਫਿਜ਼ੀਕਲ ਐਜੂਕੇਸ਼ਨ ਖਾਲੀ ਪਈਆਂ ਹਨ ਤੇ ਮਾਸਟਰ ਕੇਡਰ ਦੀਆਂ ਸਾਇੰਸ, ਸੋਸ਼ਲ ਸਟੱਡੀ, ਡੀ. ਪੀ., ਆਰਟ ਐਂਡ ਕਰਾਫ਼ਟ, ਕਲਰਕ, ਐਸ. ਐਲ. ਏ. ਦੀਆਂ ਖਾਲੀ ਪੋਸਟਾਂ ਦੇ ਨਾਲ ਕੰਪਿਊਟਰ ਟੀਚਰ ਜੋ 4 ਮਹੀਨੇ ਤੋਂ ਐੱਸ. ਆਈ. ਆਰ. ਡਿਊਟੀ ’ਤੇ ਹਨ, ਸਕੂਲ ਵਿਚ ਕੁਲ 179 ਬੱਚਿਆਂ ਦਾ ਭਵਿੱਖ ਸਰਕਾਰ ਪੂਰਾ ਸਟਾਫ਼ ਮੁਹੱਈਆ ਨਾ ਕਰਵਾ ਕੇ ਤਬਾਹੀ ਵੱਲ ਲਿਜਾ ਰਹੀ ਹੈ। ਇਸ ਦੇ ਨਾਲ ਬਲਾਕ ਕੋਟਫ਼ਤੂਹੀ ਵਿਚ ਮਜਾਰਾ ਡੀਂਗਰੀਆਂ, ਖੈਰੜ-ਅਛੱਰਵਾਲ, ਅਜਨੋਹਾ, ਈਸਪੁਰ, ਮੁਖਸ਼ੂਸਪੁਰ, ਰਾਜਪੁਰ ਭਾਈਆਂ ਅਤੇ ਬਲਾਕ ਗੜ੍ਹਸ਼ੰਕਰ ਦੇ ਸਕੂਲ ਪੱਖੋਵਾਲ ਤੇ ਇਨ੍ਹਾਂ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਇਕ ਹੀ ਪ੍ਰਿੰਸੀਪਲ ਹੈ, ਜੋ ਇਨ੍ਹਾਂ ਸਕੂਲਾਂ ਨੂੰ ਕੰਟਰੋਲ ਕਰ ਰਿਹਾ ਹੈ।