12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੈਟਰੋਲ ਪੰਪ ਤੋਂ ਮਹਿੰਦਰਾ ਪਿਕਅਪ ਗੱਡੀ ਚੋਰੀ, ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ

ਹਾਜੀਪੁਰ, 11 ਅਕਤੂਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਹਰਦੋਖੁੰਦਪੁਰ ’ਚ ਪੈਟਰੋਲ ਪੰਪ ’ਤੇ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮਹਿੰਦਰ ਸਿੰਘ ਪੁੱਤਰ ਬਿਹਾਰੀ ਲਾਲ ਵਾਸੀ ਹਰਦੋਖੁੰਦਪੁਰ ਥਾਣਾ ਹਾਜੀਪੁਰ ਨੇ ਦੱਸਿਆ ਕਿ ਉਹ ਆਪਣਾ ਪ੍ਰਾਈਵੇਟ ਕੰਮ ਕਰਦਾ ਹੈ ਤੇ ਉਸ ਦੇ ਨਾਂਅ ’ਤੇ ਇਕ ਗੱਡੀ ਮਹਿੰਦਰਾ ਪਿਕਅਪ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 12-10-2026
ਹਾਜੀਪੁਰ, 11 ਅਕਤੂਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਿੰਡ ਹਰਦੋਖੁੰਦਪੁਰ ’ਚ ਪੈਟਰੋਲ ਪੰਪ ’ਤੇ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮਹਿੰਦਰ ਸਿੰਘ ਪੁੱਤਰ ਬਿਹਾਰੀ ਲਾਲ ਵਾਸੀ ਹਰਦੋਖੁੰਦਪੁਰ ਥਾਣਾ ਹਾਜੀਪੁਰ ਨੇ ਦੱਸਿਆ ਕਿ ਉਹ ਆਪਣਾ ਪ੍ਰਾਈਵੇਟ ਕੰਮ ਕਰਦਾ ਹੈ ਤੇ ਉਸ ਦੇ ਨਾਂਅ ’ਤੇ ਇਕ ਗੱਡੀ ਮਹਿੰਦਰਾ ਪਿਕਅਪ ਨੰਬਰ ਪੀ.ਬੀ. 06 ਜੇ 2640 ਹੈ ਜਿਸ ’ਤੇ ਉਹ ਸ਼ੈਲਰਾਂ ਤੋਂ ਢੋਆ ਢੁਆਈ ਦਾ ਕੰਮ ਕਰਦਾ ਹੈ ਤੇ 4 ਅਕਤੂਬਰ 2026 ਨੂੰ ਉਹ ਸਮੇਤ ਡਰਾਈਵਰ ਵਿਜੇ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਨਹਿਰ ਕਾਲੋਨੀ ਵਾਸੀ ਨਵਾਂ ਭੰਗਾਲਾ ਉਕਤ ਮਹਿੰਦਰਾ ਪਿਕਅਪ ਗੱਡੀ ਨੂੰ ਐਚ. ਪੀ. ਪੈਟਰੋਲ ਪੰਪ ਹਰਦੋਖੁੰਦਪੁਰ ਤੇ ਸ਼ਾਮ 5 ਵਜੇ ਦੇ ਕਰੀਬ ਖੜ੍ਹੀ ਕਰਕੇ ਆਪਣੇ ਘਰ ਚਲਾ ਗਿਆ ਸੀ ਤੇ 5 ਅਕਤੂਬਰ 2026 ਨੂੰ ਉਸ ਦਾ ਲੜਕਾ ਕਾਰਤਿਕ ਕੁਮਾਰ ਸਵੇਰੇ 7 ਵਜੇ ਪੰਪ ’ਤੇ ਗੱਡੀ ਦੇਖਣ ਗਿਆ ਤਾਂ ਗੱਡੀ ਪੈਟਰੋਲ ਪੰਪ ’ਤੇ ਨਹੀਂ ਸੀ। ਆਸ-ਪਾਸ ਭਾਲ ਕਰਨ ’ਤੇ ਉਕਤ ਮਹਿੰਦਰਾ ਪਿੱਕਅਪ ਗੱਡੀ ਦਾ ਕੁੱਝ ਪਤਾ ਨਹੀਂ ਚੱਲਿਆ ਜਿਸ ਨੂੰ ਕੋਈ ਚੋਰੀ ਕਰਕੇ ਲੈ ਗਿਆ ਹੈ। ਹਾਜੀਪੁਰ ਪੁਲਿਸ ਵਲੋਂ ਉਕਤ ਬਿਆਨ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ
Ad Position 24