ਫ਼ਿਰੋਜ਼ ਰੌਲੀਆ ਦੇ ਸਾਬਕਾ ਸਰਪੰਚ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਟਾਂਡਾ ਉੜਮੁੜ, 12 ਅਕਤੂਬਰ (ਭਗਵਾਨ ਸਿੰਘ ਸੈਣੀ)-ਪਿੰਡ ਫ਼ਿਰੋਜ਼ ਰੌਲੀਆ ਵਿਚ ਚੋਰਾਂ ਨੇ ਸਾਬਕਾ ਸਰਪੰਚ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਕੀਮਤੀ ਸਾਮਾਨ ਕੱਪੜੇ ਤੇ ਬਰਤਨ ਚੋਰੀ ਕਰ ਲਏ ਗਏ ਹਨ। ਚੋਰਾਂ ਨੇ ਸਾਬਕਾ ਸਰਪੰਚ ਜਰਨੈਲ ਸਿੰਘ ਪੁੱਤਰ ਦਰਬਾਰਾ ਸਿੰਘ ਦੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਹੈ ਜਦੋਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਅਮਰੀਕਾ ਗਿਆ ਹੋਇਆ ਹੈ।
ਟਾਂਡਾ ਉੜਮੁੜ, 12 ਅਕਤੂਬਰ (ਭਗਵਾਨ ਸਿੰਘ ਸੈਣੀ)-ਪਿੰਡ ਫ਼ਿਰੋਜ਼ ਰੌਲੀਆ ਵਿਚ ਚੋਰਾਂ ਨੇ ਸਾਬਕਾ ਸਰਪੰਚ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਕੀਮਤੀ ਸਾਮਾਨ ਕੱਪੜੇ ਤੇ ਬਰਤਨ ਚੋਰੀ ਕਰ ਲਏ ਗਏ ਹਨ। ਚੋਰਾਂ ਨੇ ਸਾਬਕਾ ਸਰਪੰਚ ਜਰਨੈਲ ਸਿੰਘ ਪੁੱਤਰ ਦਰਬਾਰਾ ਸਿੰਘ ਦੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਹੈ ਜਦੋਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਅਮਰੀਕਾ ਗਿਆ ਹੋਇਆ ਹੈ। ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਚੋਰੀ ਬਾਰੇ ਪਤਾ ਚੱਲਣ ’ਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਦੀ ਇਹ ਕਰਤੂਤ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿਚ ਰਿਕਾਰਡ ਹੋਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਜਾਣਕਾਰੀ ਮੁਤਾਬਿਕ ਚੋਰ ਘਰ ’ਚੋਂ ਲਗਪਗ 50 ਹਜ਼ਾਰ ਰੁਪਏ ਦੀ ਨਕਦੀ ਕੀਮਤੀ ਸਾਮਾਨ ਬਰਤਨ ਤੇ ਕੱਪੜੇ ਆਦਿ ਲੈ ਗਏ ਹਨ। ਜਦਕਿ ਨੁਕਸਾਨ ਦੀ ਸਹੀ ਜਾਣਕਾਰੀ ਜਰਨੈਲ ਸਿੰਘ ਦੇ ਵਾਪਸ ਪਰਤਣ ’ਤੇ ਹੀ ਲੱਗੇਗੀ। ਪੁਲਿਸ ਸੀ. ਸੀ. ਟੀ. ਵੀ. ਫੁੱਟੇਜ ਦੇ ਆਧਾਰ ਤੇ ਜਾਂਚ ’ਚ ਵਿਚ ਜੁਟੀ ਹੋਈ ਹੈ।