ਸਵਾਈਨ ਫਲੂ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਲੋੜ-ਡਾ. ਦੀਪਕ ਬੱਸੀ
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਤੋਂ ਡਾ. ਬੱਸੀ ਆਯੁਰਵੈਦਿਕ ਕਲੀਨਿਕ ਦੇ ਚਿਕਿਤਸਿਕ ਡਾ.
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਤੋਂ ਡਾ. ਬੱਸੀ ਆਯੁਰਵੈਦਿਕ ਕਲੀਨਿਕ ਦੇ ਚਿਕਿਤਸਿਕ ਡਾ. ਦੀਪਕ ਬੱਸੀ ਨੇ ਕਿਹਾ ਕਿ ਮੌਸਮ ਦੇ ਬਦਲਣ ਨਾਲ ਪੈਦਾ ਹੋਏ ਐੱਚ. ਵਨ. ਐਨ. ਵਨ. ਸਵਾਈਨ ਫਲੂ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਲੋੜ ਹੈ ਤੇ ਇਸ ਦੇ ਲੱਛਣਾਂ ਨੂੰ ਕਿਸੇ ਵੀ ਹਾਲਤ ਵਿਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਐੱਚ. ਵਨ. ਐਨ. ਵਨ. ਇਕ ਕਿਸਮ ਦਾ ਇਨਫਲੂਐਜ਼ਾ ਵਾਇਰਸ ਹੈ ਜੋ ਮੁੱਖ ਤੌਰ ’ਤੇ ਸਾਹ ਦੀਆਂ ਬੂੰਦਾਂ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦਾ ਹੈ। ਇਸ ਦੀ ਸਮੇਂ ਸਿਰ ਪਛਾਣ ਨਾਲ ਤੇ ਸਹੀ ਇਲਾਜ ਨਾਲ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਡਾ. ਦੀਪਕ ਬੱਸੀ ਨੇ ਦੱਸਿਆ ਕਿ ਤੇਜ਼ ਬੁਖ਼ਾਰ, ਠੰਢ ਲੱਗਣਾ, ਖੰਘ ਅਤੇ ਗਲੇ ਵਿਚ ਦਰਜ਼, ਨੱਕ ਦਾ ਵਗਣਾ, ਨੱਕ ਬੰਦ ਹੋਣਾ, ਸਿਰ ਦਰਦ ਅਤੇ ਸਰੀਰ ਵਿਚ ਦਰਦ, ਬਹੁਤ ਜ਼ਿਆਦਾ ਥਕਾਵਟ, ਉਲਟੀ ਜਾਂ ਦਸਤ ਹੋਣ ’ਤੇ ਡਾਕਟਰੀ ਸਲਾਹ ਹਰ ਹਾਲ ਵਿਚ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਛੋਟੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਮਹਿਲਾਵਾਂ, ਦਮਾ, ਸ਼ੂਗਰ, ਦਿਲ ਜਾਂ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਵਿਚ ਵਿਸ਼ੇਸ਼ ਸਾਵਧਾਨੀ ਦੀ ਜ਼ਰੂਰਤ ਹੈ।