13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ੍ਰੀ ਕ੍ਰਿਸ਼ਨ ਲੀਲ੍ਹਾ ਕਮੇਟੀ ਮੇਲੇ ਸੰਬੰਧੀ ਝੰਡੇ ਦੀ ਰਸਮ ਨਿਭਾਈ

ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੀ ਸੁੱਖ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਕਰਵਾਏ ਜਾਂਦੇ ਸ੍ਰੀ ਕ੍ਰਿਸ਼ਨ ਲੀਲ੍ਹਾ ਮੇਲੇ ਦੇ ਸੰਬੰਧ ‘ਚ ਪਹਿਲੇ ਨਰਾਤੇ ਦੇ ਦਿਹਾੜੇ ‘ਤੇ ਝੰਡੇ ਦੀ ਰਸਮ ਧੂਮ-ਧਾਮ ਨਾਲ ਅਦਾ ਕੀਤੀ ਗਈ। ਇਸ ਮੌਕੇ ਸ੍ਰੀ ਰਾਮਾ ਮੰਦਰ ਗੜ੍ਹਸ਼ੰਕਰ ਤੋਂ ਪੂਰਨ ਵਿਧੀ ਵਿਧਾਨ ਤੇ ਪੂਜਾ ਅਰਚਨਾ ਕਰਨ ਉਪਰੰਤ ਸ਼ਹਿਰ ’ਚੋਂ ਪਰਿਕਰਮਾ ਕੀਤੀ ਗਈ ਇਸ ਤੋਂ ਬਾਅਦ ਝੰਡਾ ਸ੍ਰੀ ਕ੍ਰਿਸ਼ਨ ਲੀਲ੍ਹਾ ਮੇਲਾ ਗਰਾਊਂਡ ਵਿਖੇ ਸਥਾਪਿਤ ਕੀਤਾ।

Ad Position 21
No active advertisement
ਅਜੀਤ ਡੈਸਕ 13-10-2026
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੀ ਸੁੱਖ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਕਰਵਾਏ ਜਾਂਦੇ ਸ੍ਰੀ ਕ੍ਰਿਸ਼ਨ ਲੀਲ੍ਹਾ ਮੇਲੇ ਦੇ ਸੰਬੰਧ ‘ਚ ਪਹਿਲੇ ਨਰਾਤੇ ਦੇ ਦਿਹਾੜੇ ‘ਤੇ ਝੰਡੇ ਦੀ ਰਸਮ ਧੂਮ-ਧਾਮ ਨਾਲ ਅਦਾ ਕੀਤੀ ਗਈ। ਇਸ ਮੌਕੇ ਸ੍ਰੀ ਰਾਮਾ ਮੰਦਰ ਗੜ੍ਹਸ਼ੰਕਰ ਤੋਂ ਪੂਰਨ ਵਿਧੀ ਵਿਧਾਨ ਤੇ ਪੂਜਾ ਅਰਚਨਾ ਕਰਨ ਉਪਰੰਤ ਸ਼ਹਿਰ ’ਚੋਂ ਪਰਿਕਰਮਾ ਕੀਤੀ ਗਈ ਇਸ ਤੋਂ ਬਾਅਦ ਝੰਡਾ ਸ੍ਰੀ ਕ੍ਰਿਸ਼ਨ ਲੀਲ੍ਹਾ ਮੇਲਾ ਗਰਾਊਂਡ ਵਿਖੇ ਸਥਾਪਿਤ ਕੀਤਾ। ਸ਼੍ਰੀ ਕ੍ਰਿਸ਼ਨ ਲੀਲ੍ਹਾ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਚੰਦਰਭਾਨ, ਸਮਾਜ ਸੇਵੀ ਦਲਜੀਤ ਸਿੰਘ ਬੈਂਸ, ਰਾਜੀਵ ਰਾਣਾ ਨੇ ਦੱਸਿਆ ਕਿ 13 ਤੋਂ 19 ਨਵੰਬਰ ਤੱਕ ਸ਼੍ਰੀਮਦ ਭਗਵਤ ਕਥਾ ਕਰਵਾਈ ਜਾਵੇਗੀ ਅਤੇ 20 ਤੋਂ 24 ਨਵੰਬਰ ਤੱਕ ਕੁਸ਼ਤੀਆਂ ਤੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਅਤੇ ਸ੍ਰੀ ਕ੍ਰਿਸ਼ਨ ਲੀਲ੍ਹਾ ਮੇਲਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਕੁਲਬੀਰ ਸਿੰਘ ਜੇ. ਈ., ਦਵਿੰਦਰ ਰਾਣਾ, ਜਰਨੈਲ ਸਿੰਘ ਰਾਣਾ, ਰਾਕੇਸ਼ ਕਪੂਰ, ਰਾਜੀਵ ਰਾਣਾ, ਡਾ. ਕਰਮਜੀਤ, ਸਮਾਜ ਸੇਵੀ ਦਲਜੀਤ ਸਿੰਘ ਬੈਂਸ, ਵਿਨੇ ਕੁਮਾਰ, ਬਲਵਿੰਦਰ ਟੋਨੀ, ਮਾਰਸ਼ਲ ਬਿਲੜੋਂ, ਹਰਬੰਸ ਭੱਟੀ, ਰਵਿੰਦਰ ਗੌਤਮ, ਰਾਣਾ ਉਦੇ ਭਾਨ ਸਿੰਘ, ਬੀ. ਐੱਨ. ਸੰਘਾ, ਅਜੇ ਰਾਣਾ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਦੇਸ਼ ਨੂੰ ਅਰਾਜਕਤਾ ਵੱਲ ਧੱਕ ਰਹੀ ਹੈ-ਸ਼ੰਭੂ ਨਾਥ ਭਾਰਤੀ ਅਗਲੀ ਖ਼ਬਰ ਅਕਾਲ ਸਹਾਇ ਜਥੇਬੰਦੀ ਦੀ ਮੀਟਿੰਗ
Ad Position 24