ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੀ ਨਿਯੁਕਤੀ ਕਾਰਨ ਟਕਸਾਲੀ ਆਗੂਆਂ ਵਿਚ ਰੋਸ-ਕਿਰਪਾਲ ਸਿੰਘ ਗੇਰਾ
ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈਕਮਾਨ ਵਲੋਂ ਮੁਕੇਰੀਆਂ ਹਲਕੇ ਦਾ ਨਵਾਂ ਇੰਚਾਰਜ ਲਗਾਉਣ ਨੂੰ ਲੈ ਕੇ ਹਲਕੇ ਦੇ ਟਕਸਾਲੀ ਆਗੂਆਂ ਵਿਚ ਭਾਰੀ ਰੋਸ ਦੀ ਲਹਿਰ ਹੈ ਕਿਉਂਕਿ ਪਾਰਟੀ ਲਈ ਜੀਅ ਜਾਨ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਜਿੱਥੇ ਅੱਖੋਂ ਪਰੋਖੇ ਕੀਤਾ ਉਥੇ ਹੀ ਉਨ੍ਹਾਂ ਦੀ ਰਾਏ ਵੀ ਲੈਣੀ ਜ਼ਰੂਰੀ ਨਹੀਂ ਸਮਝੀ ਗਈ। ਇਹ ਪ੍ਰਗਟਾਵਾ ਜਥੇਦਾਰ ਕਿਰਪਾਲ ਸਿੰਘ ਗੇਰਾ ਪ੍ਰਧਾਨ ਗੁਰੂ ਨਾਨਕ ਸੇਵਾ ਸੁਸਾਇਟੀ ਜੋ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜ ਕੇ ਪਾਰਟੀ ਦੀ ਮਜ਼ਬੂਤੀ ਲਈ ਜਿੱਥੇ ਕੰਮ ਕਰ ਰਹੇ ਹਨ, ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈਕਮਾਨ ਵਲੋਂ ਮੁਕੇਰੀਆਂ ਹਲਕੇ ਦਾ ਨਵਾਂ ਇੰਚਾਰਜ ਲਗਾਉਣ ਨੂੰ ਲੈ ਕੇ ਹਲਕੇ ਦੇ ਟਕਸਾਲੀ ਆਗੂਆਂ ਵਿਚ ਭਾਰੀ ਰੋਸ ਦੀ ਲਹਿਰ ਹੈ ਕਿਉਂਕਿ ਪਾਰਟੀ ਲਈ ਜੀਅ ਜਾਨ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਜਿੱਥੇ ਅੱਖੋਂ ਪਰੋਖੇ ਕੀਤਾ ਉਥੇ ਹੀ ਉਨ੍ਹਾਂ ਦੀ ਰਾਏ ਵੀ ਲੈਣੀ ਜ਼ਰੂਰੀ ਨਹੀਂ ਸਮਝੀ ਗਈ। ਇਹ ਪ੍ਰਗਟਾਵਾ ਜਥੇਦਾਰ ਕਿਰਪਾਲ ਸਿੰਘ ਗੇਰਾ ਪ੍ਰਧਾਨ ਗੁਰੂ ਨਾਨਕ ਸੇਵਾ ਸੁਸਾਇਟੀ ਜੋ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜ ਕੇ ਪਾਰਟੀ ਦੀ ਮਜ਼ਬੂਤੀ ਲਈ ਜਿੱਥੇ ਕੰਮ ਕਰ ਰਹੇ ਹਨ, ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ’ਤੇ ਵਿਜੀਲੈਂਸ ਦਾ ਝੂਠਾ ਕੇਸ ਪਾਇਆ ਗਿਆ ਸੀ, ਉਸ ਸਮੇਂ ਉਨ੍ਹਾਂ ਤੇ ਉਨ੍ਹਾਂ ਦੇ ਭਰਾ ਗੁਰਦੀਪ ਸਿੰਘ ਗੇਰਾ ਨੇ ਪਾਰਟੀ ਲਈ 15 ਦਿਨਾਂ ਦੀ ਜੇਲ੍ਹ ਵੀ ਕੱਟੀ। ਉਨ੍ਹਾਂ ਕਿਹਾ ਕਿ ਮੈਂ 1985 ਤੋਂ ਅਕਾਲੀ ਦਲ ਨਾਲ ਜੁੜ ਕੇ ਹਰ ਮੋਰਚੇ ਵਿਚ ਵਧ ਚੜ੍ਹ ਕੇ ਪਾਰਟੀ ਦੀ ਸੇਵਾ ਕੀਤੀ ਅਤੇ ਵੱਡੇ ਪੱਧਰ ’ਤੇ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਪਰ ਉਸ ਦੇ ਬਾਵਜੂਦ ਵੀ ਅੱਜ ਪਾਰਟੀ ਵਲੋਂ ਜੋ ਫ਼ੈਸਲੇ ਲਏ ਜਾ ਰਹੇ ਹਨ, ਉਨ੍ਹਾਂ ਵਿਚ ਪੁਰਾਣੇ ਵਰਕਰਾਂ ਨੂੰ ਦਰ-ਕਿਨਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੁਰਾਣੇ ਵਰਕਰਾਂ ਦਾ ਮਨੋਬਲ ਲਗਾਤਾਰ ਡਿਗਦਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀ ਤਾ ਕਿ ਹਾਜੀਪੁਰ ਹਲਕੇ ਨਾਲ ਸੰਬੰਧਿਤ 4 ਸਰਕਲ ਪ੍ਰਧਾਨ, ਦਰਜਨਾਂ ਸੀਨੀਅਰ ਆਗੂ, ਵਰਕਰ ਪਾਰਟੀ ਵਲੋਂ ਲਏ ਗਏ ਫ਼ੈਸਲੇ ਤੋਂ ਖ਼ਫ਼ਾ ਹਨ।