ਮਹਾਰਾਜਾ ਸ੍ਰੀ ਅਗਰਸੈਨ ਜੈਅੰਤੀ ’ਤੇ ਅਗਰਵਾਲ ਸਮਾਜ ਮੁਕੇਰੀਆਂ ਵਲੋਂ ਧਾਰਮਿਕ ਸਮਾਗਮ
ਨੌਸ਼ਹਿਰਾ ਪੱਤਣ, 12 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਹਿੰਦੂ ਮਹਾਰਾਜਾ ਸ੍ਰੀ ਅਗਰਸੈਨ ਜੀ ਦੇ ਜਨਮ ਦਿਨ ’ਤੇ ਸ੍ਰੀ ਅਗਰਵਾਲ ਸਭਾ ਮੁਕੇਰੀਆਂ ਵਲੋਂ ਸਭਾ ਦੇ ਪ੍ਰਧਾਨ ਮੰਗਲੇਸ ਕੁਮਾਰ ਜੱਜ ਦੀ ਅਗਵਾਈ ਹੇਠ ਮੁਕੇਰੀਆਂ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ। ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਅਗਰਵਾਲ ਸਭਾ ਸਮਾਜ ਦੇ ਮੈਂਬਰ ਵੱਡੀ ਗਿਣਤੀ ਵਿਚ ਮਹਾਰਾਜਾ ਅਗਰ ਸੇਨ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਨੌਸ਼ਹਿਰਾ ਪੱਤਣ, 12 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਹਿੰਦੂ ਮਹਾਰਾਜਾ ਸ੍ਰੀ ਅਗਰਸੈਨ ਜੀ ਦੇ ਜਨਮ ਦਿਨ ’ਤੇ ਸ੍ਰੀ ਅਗਰਵਾਲ ਸਭਾ ਮੁਕੇਰੀਆਂ ਵਲੋਂ ਸਭਾ ਦੇ ਪ੍ਰਧਾਨ ਮੰਗਲੇਸ ਕੁਮਾਰ ਜੱਜ ਦੀ ਅਗਵਾਈ ਹੇਠ ਮੁਕੇਰੀਆਂ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ। ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਅਗਰਵਾਲ ਸਭਾ ਸਮਾਜ ਦੇ ਮੈਂਬਰ ਵੱਡੀ ਗਿਣਤੀ ਵਿਚ ਮਹਾਰਾਜਾ ਅਗਰ ਸੇਨ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਜਨ ਮੰਡਲੀ ਵਲੋਂ ਮਹਾਰਾਜਾ ਅਗਰਸੈਨ ਦੀ ਮਹਿਮਾ ਦੇ ਗੁਣਗਾਨ ਕੀਤੇ ਗਏ। ਇਸ ਮੌਕੇ ਸ੍ਰੀ ਅਗਰਵਾਲ ਸਭਾ ਦੇ ਪ੍ਰਧਾਨ ਮਗਲੇਸ਼ ਕੁਮਾਰ ਜੱਜ ਨੇ ਬੋਲਦਿਆਂ ਕਿਹਾ ਕਿ ਅਗਰਵਾਲ ਸਭਾ ਮੁਕੇਰੀਆਂ ’ਚ ਮਹਾਰਾਜ ਅਗਰਸੈਨ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ। ਉਨ੍ਹਾਂ ਵਲੋਂ ਪਹੁੰਚੇ ਹੋਏ ਸਮੂਹ ਅਗਰਵਾਲ ਸਮਾਜ ਦੇ ਮੈਂਬਰਾਂ ਤੇ ਹੋਰ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਜੇ ਅਗਰਵਾਲ ਪ੍ਰਧਾਨ ਰਾਮ-ਲੀਲ੍ਹਾ ਮਿੱਤਰ ਦਸਹਿਰਾ ਸੁਸਾਇਟੀ, ਡਾਕਟਰ ਵਿਜੇ ਅਗਰਵਾਲ ਸਾਬਕਾ ਐੱਸ. ਐਮ. ਓ. , ਏ. ਜੀ. ਅਗਰਵਾਲ, ਅਸ਼ਨੀ ਅਗਰਵਾਲ, ਬਿਪਨ ਅਗਰਵਾਲ, ਰਿਸ਼ੂ ਅਗਰਵਾਲ, ਮਯੰਕ ਅਗਰਵਾਲ, ਸੰਜੀਵ ਅਗਰਵਾਲ, ਸੁਖਦੇਵ ਗੋਇਲ, ਪਵਨ ਅਗਰਵਾਲ, ਵਿਜੇ ਅਗਰਵਾਲ, ਰਾਘਵ ਅਗਰਵਾਲ, ਕਸ਼ਯਪ ਅਗਰਵਾਲ, ਅੰਜਲੀ ਅਗਰਵਾਲ, ਅਮੀਸ਼ਾ ਅਗਰਵਾਲ, ਰਮਨ ਅਗਰਵਾਲ, ਆਰ.. ਐਨ. ਗੁਪਤਾ, ਰੋਹਿਤ ਅਗਰਵਾਲ, ਸੁਸ਼ਮਾ ਅਗਰਵਾਲ, ਸੰਜੋਤਾ ਅਗਰਵਾਲ, ਸਰੁਚੀ ਅਗਰਵਾਲ, ਸ਼ਾਮ ਅਗਰਵਾਲ, ਸ਼ਾਮੀ ਅਗਰਵਾਲ, ਰੇਨੂ ਅਗਰਵਾਲ, ਮਨੋਜ ਗੁਪਤਾ, ਵਨੀਤ ਅਗਰਵਾਲ, ਬਰਜਿੰਦਰ ਅਗਰਵਾਲ, ਨਮਿਤ ਅਗਰਵਾਲ, ਕਸ਼ਯਪ ਅਗਰਵਾਲ, ਅੰਜਲੀ ਅਗਰਵਾਲ ਅਤੇ ਅਸੀਮ ਅਗਰਵਾਲ ਤੋਂ ਇਲਾਵਾ ਅਗਰਵਾਲ ਸਮਾਜ ਦੇ ਸਮੂਹ ਮੈਂਬਰਾਂ ਨੇ ਸਮਾਗਮ ਵਿਚ ਭਾਗ ਲਿਆ।