ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਹਰ ਪੰਜਾਬੀ ਦਾ 25 ਲੱਖ ਤੱਕ ਦਾ ਮੁਫ਼ਤ ਇਲਾਜ ਸਕੀਮ ਲਾਗੂ ਕਰਾਂਗੇ-ਰਸੂਲਪੁਰ
ਚੌਲਾਂਗ, 12 ਅਕਤੂਬਰ (ਸੁਖਦੇਵ ਸਿੰਘ)-ਵਿਧਾਨ ਸਭਾ ਹਲਕਾ ਉੜਮੁੜ ਦੇ ਪਿੰਡ ਜੌੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਰਨਲ ਸਕੱਤਰ ਤੇ ਹਲਕਾ ਟਾਂਡਾ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਡੋਰ ਟੂ ਡੋਰ ਕੰਪੇਨ ਦਾ ਪ੍ਰਚਾਰ ਸਰਕਲ ਪ੍ਰਧਾਨ ਸੁਰਜੀਤ ਸਿੰਘ ਜੌੜਾ ਸਰਕਲ ਅੱਡਾ ਸਰਾਂ ਦੀ ਅਗਵਾਈ ਵਿਚ ਪਿੰਡ ਜੌੜਾ ਵਿਖੇ ਸੰਬੋਧਨ ਦੌਰਾਨ ਰਸੂਲਪਰ ਨੇ ਕਿਹਾ ਕੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 6 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਡੋਰ ਟੂ ਡੋਰ ਕੰਪੇਨ ਦੀ ਸ਼ੁਰੂਆਤ ਕੀਤੀ ਗਈ ਹੈ।
ਚੌਲਾਂਗ, 12 ਅਕਤੂਬਰ (ਸੁਖਦੇਵ ਸਿੰਘ)-ਵਿਧਾਨ ਸਭਾ ਹਲਕਾ ਉੜਮੁੜ ਦੇ ਪਿੰਡ ਜੌੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਰਨਲ ਸਕੱਤਰ ਤੇ ਹਲਕਾ ਟਾਂਡਾ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਡੋਰ ਟੂ ਡੋਰ ਕੰਪੇਨ ਦਾ ਪ੍ਰਚਾਰ ਸਰਕਲ ਪ੍ਰਧਾਨ ਸੁਰਜੀਤ ਸਿੰਘ ਜੌੜਾ ਸਰਕਲ ਅੱਡਾ ਸਰਾਂ ਦੀ ਅਗਵਾਈ ਵਿਚ ਪਿੰਡ ਜੌੜਾ ਵਿਖੇ ਸੰਬੋਧਨ ਦੌਰਾਨ ਰਸੂਲਪਰ ਨੇ ਕਿਹਾ ਕੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 6 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਡੋਰ ਟੂ ਡੋਰ ਕੰਪੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਹਲਕਾ ਉੜਮੁੜ ਵਿਖ਼ੇ ਅਕਾਲੀ ਵਰਕਰਾਂ ਵਲੋਂ ਵੀ ਡੋਰ ਟੂ ਡੋਰ ਕੰਪੇਨ ਨੂੰ ਭਰਵਾਂ ਉਤਸ਼ਾਹ ਮਿਲ ਰਿਹਾ ਹੈ। ਸ. ਰਸੂਲਪੁਰ ਨੇ ਕਿਹਾ ਕਿ ਲੋਕਾਂ ਨੂੰ ਮਿਲ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਪੰਜਾਬੀਆ ਨੂੰ ਇਹ ਵਿਸ਼ਵਾਸ ਦਵਾਇਆ ਜਾਵੇਗਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਹਰ ਪੰਜਾਬੀ ਦਾ 25 ਲੱਖ ਤੱਕ ਦਾ ਮੁਫ਼ਤ ਇਲਾਜ ਸਕੀਮ ਪੰਜਾਬ ਵਿਚ ਲਾਗੂ ਕਰਾਂਗੇ। ਇਹ ਐਲਾਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਸ. ਰਸੂਲਪਰ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਦਾ ਜੋ ਵਿਕਾਸ ਹੋਇਆ ਅਤੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕੀਤਾ, ਕੋਈ ਵੀ ਸਰਕਾਰ ਉਸ ਦੇ ਨੇੜੇ ਤੇੜੇ ਵੀ ਪਹੁੰਚ ਨਹੀਂ ਸਕੀ। ਇਸ ਮੌਕੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਜੌੜਾ, ਸਰਕਲ ਪ੍ਰਧਾਨ ਪ੍ਰਿਥੀਪਾਲ ਸਿੰਘ ਦਾਤਾ, ਚੈਨ ਸਿੰਘ ਜੌੜਾ, ਗੁਰਨਾਮ ਸਿੰਘ ਜੌੜਾ, ਬਲਬੀਰ ਸਿੰਘ ਜੌੜਾ, ਕਸ਼ਮੀਰ ਸਿੰਘ ਜੌੜਾ, ਸੁਖਵਿੰਦਰ ਸਿੰਘ ਜੌੜਾ, ਜਸਵਿੰਦਰ ਸਿੰਘ ਜੌੜਾ, ਕਮਲਜੀਤ ਸਿੰਘ ਜੌੜਾ, ਸੁਰਿੰਦਰ ਸਿੰਘ ਜੌੜਾ, ਜਸਵੀਰ ਸਿੰਘ ਜੌੜਾ, ਸੰਦੀਪ ਸਿੰਘ ਜੌੜਾ, ਮਨਜੀਤ ਸਿੰਘ ਜੌੜਾ, ਪਰਮਜੀਤ ਸਿੰਘ ਜੌੜਾ, ਜਤਿੰਦਰ ਸਿੰਘ ਜੌੜਾ, ਸਤਨਾਮ ਸਿੰਘ ਜੌੜਾ, ਸਮੇਤ ਪਿੰਡ ਵਾਸੀ ਤੇ ਅਕਾਲੀ ਵਰਕਰ ਹਾਜ਼ਰ ਸਨ।