14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਤੇ ਬੈਜ ਸਮਾਰੋਹ

ਦਸੂਹਾ, 13 ਅਕਤੂਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਮੌਜੂਦਾ ਸੈਸ਼ਨ ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ। ਇਸ ਗਠਨ ਲਈ ਵੱਖ-ਵੱਖ ਵਿਸ਼ਿਆਂ ਵਿਚੋਂ ਚੁਣੇ ਕਲਾਸ ਪ੍ਰਤੀਨਿਧੀਆਂ ਦੀ ਮੀਟਿੰਗ ਹੋਈ ਅਤੇ ਉਨ੍ਹਾਂ ਦੀ ਮਦਦ ਨਾਲ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਤੇ ਵੱਖ-ਵੱਖ ਅਹੁਦਿਆਂ ਦੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਦੁਆਰਾ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 14-10-2026
ਦਸੂਹਾ, 13 ਅਕਤੂਬਰ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਮੌਜੂਦਾ ਸੈਸ਼ਨ ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ। ਇਸ ਗਠਨ ਲਈ ਵੱਖ-ਵੱਖ ਵਿਸ਼ਿਆਂ ਵਿਚੋਂ ਚੁਣੇ ਕਲਾਸ ਪ੍ਰਤੀਨਿਧੀਆਂ ਦੀ ਮੀਟਿੰਗ ਹੋਈ ਅਤੇ ਉਨ੍ਹਾਂ ਦੀ ਮਦਦ ਨਾਲ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਤੇ ਵੱਖ-ਵੱਖ ਅਹੁਦਿਆਂ ਦੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਦੁਆਰਾ ਚੁਣਿਆ ਗਿਆ। ਇਸ ਮੌਕੇ ਬੀ. ਏ. ਸਮੈਸਟਰ ਪੰਜਵੇਂ ਦੀ ਤ੍ਰਿਸ਼ਟੀ ਨੂੰ ਪੈ੍ਜ਼ੀਡੈਂਟ ਅਹੁਦੇ ’ਤੇ, ਪੀ. ਜੀ. ਡੀ. ਸੀ. ਏ. ਦੀ ਰਾਜਵਿੰਦਰ ਕੌਰ ਵਾਈਸ ਪ੍ਰੈਜ਼ੀਡੈਂਟ, ਪੀ. ਜੀ. ਡੀ. ਸੀ. ਏ. ਦੀ ਨਵਜੋਤ ਕੌਰ ਨੂੰ ਸੈਕਟਰੀ ਦੇ ਅਹੁਦੇ ’ਤੇ ਨਿਯੁਕਤ ਕੀਤਾ। ਇਨ੍ਹਾਂ ਦੇ ਨਾਲ ਜੁਆਇੰਟ ਸੈਕਟਰੀ ਅਤੇ ਸਾਰੇ ਵਿਭਾਗਾਂ ਦੀਆਂ ਕਲਾਸਾਂ ਨੂੰ ਸੰਬੋਧਨ ਕਰਨ ਲਈ ਕਲਾਸ ਪ੍ਰਤੀਨਿਧੀ ਨਿਯੁਕਤ ਕੀਤੇ ਗਏ। ਮਿਤੀ 5 ਅਕਤੂਬਰ 2026 ਨੂੰ ਵਿਸ਼ੇਸ਼ ਪ੍ਰਾਰਥਨਾ ਸਭਾ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਵਿਦਿਆਰਥੀ ਪ੍ਰੀਸ਼ਦ ਦੇ ਕੋਆਰਡੀਨੇਟਰ (ਵਾਈਸ ਪ੍ਰਿੰ.) ਡਾ. ਰਮਨੀਕ ਕੌਰ, ਆਈ. ਕਿਉ. ਏ. ਸੀ . ਕੋਆਰਡੀਨੇਟਰ ਅਸਿ. ਪ੍ਰੋ. ਗੁਰਬਿੰਦਰ ਕੌਰ ਅਤੇ ਮੈਂਬਰਜ਼ ਅਸਿ. ਪ੍ਰੋ. ਸੁਦੇਸ਼ ਵਰਮਾ, ਅਸਿ. ਪ੍ਰੋ. ਗਗਨਦੀਪ ਸਿੰਘ, ਅਸਿ. ਪ੍ਰੋ. ਪਰਮਿੰਦਰ ਕੌਰ ਤੇ ਸਮੂਹ ਸਟਾਫ਼ ਦੁਆਰਾ ਇਹਨਾਂ ਅਹੁਦੇਦਾਰਾਂ ਤੇ ਕਲਾਸ ਪ੍ਰਤੀਨਿਧੀਆਂ ਨੂੰ ਬੈਜ ਤਕਸੀਮ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਬਿੱਕਾ ਚੀਮਾ ਵਲੋਂ ਡੋਰ-ਟੂ-ਡੋਰ ਮੁਹਿੰਮ, ਪਿੰਡ ਲੁਡਿਆਣੀ ਸਮੇਤ ਵੱਖ-ਵੱਖ ਪਿੰਡਾਂ ’ਚ ਕੀਤੀ ਪਹੁੰਚ ਅਗਲੀ ਖ਼ਬਰ ਪ੍ਰਿੰਸੀਪਲ ਗੁਰਦਿਆਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀਚੱਕ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ
Ad Position 24