18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੇਵਾ ਸੰਕਲਪ ਅਭਿਆਨ ਤਹਿਤ ਪਿੰਡ ਵਾਸੀਆਂ ਨੂੰ ਔਸ਼ਧੀ ਬੂਟਿਆਂ ਬਾਰੇ ਕੀਤਾ ਜਾਗਰੂਕ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਆਯੂਸ਼ ਵਿਭਾਗ, ਸਿਰਸਾ ਨੇ ਢੋਲਪਾਲੀਆ, ਭਰੋਖਾਨ ਤੇ ਸ਼ੇਖੂਪੁਰੀਆ ਪਿੰਡਾਂ ਵਿੱਚ ਔਸ਼ਧੀ ਬੂਟਿਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਅਤੇ ਰੁੱਖ ਲਗਾਏ। ਜ਼ਿਲ੍ਹਾ ਆਯੂਸ਼ ਅਧਿਕਾਰੀ ਡਾ.

Ad Position 21
No active advertisement
ਅਜੀਤ ਡੈਸਕ 18-10-2026
ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਆਯੂਸ਼ ਵਿਭਾਗ, ਸਿਰਸਾ ਨੇ ਢੋਲਪਾਲੀਆ, ਭਰੋਖਾਨ ਤੇ ਸ਼ੇਖੂਪੁਰੀਆ ਪਿੰਡਾਂ ਵਿੱਚ ਔਸ਼ਧੀ ਬੂਟਿਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਅਤੇ ਰੁੱਖ ਲਗਾਏ। ਜ਼ਿਲ੍ਹਾ ਆਯੂਸ਼ ਅਧਿਕਾਰੀ ਡਾ. ਆਸ਼ੂ ਸ਼ਰਮਾ ਨੇ ਕਿਹਾ ਕਿ ਸੇਵਾ ਸੰਕਲਪ ਅਭਿਆਨ ਦਾ ਉਦੇਸ਼ ਲੋਕ ਭਲਾਈ ਗਤੀਵਿਧੀਆਂ ਰਾਹੀਂ ਸਿਹਤ, ਵਾਤਾਵਰਣ ਸੁਰੱਖਿਆ ਤੇ ਕੁਦਰਤੀ ਸਰੋਤਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਔਸ਼ਧੀ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਔਸ਼ਧੀ ਬੂਟਿਆਂ ਦੀ ਸੰਭਾਲ ਅਤੇ ਸਾਫ਼ ਅਤੇ ਹਰਾ ਵਾਤਾਵਰਣ ਬਣਾਈ ਰੱਖਣ ਵਿੱਚ ਜਨਤਕ ਭਾਗੀਦਾਰੀ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸੰਸਦ ਖੇਡ ਮਹੋਤਸਵ ਦਾ ਉਦੇਸ਼ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਹੈ: ਨਵੀਨ ਜਿੰਦਲ ਅਗਲੀ ਖ਼ਬਰ ਸੇਵਾ ਸੰਕਲਪ ਅਭਿਆਨ ਤਹਿਤ ਜ਼ਿਲ੍ਹਾ ਜੇਲ੍ਹ ਕੈਥਲ ਵਿਖੇ ਕੈਂਪ ਲਗਾਇਆ
Ad Position 24