ਨਸ਼ੇ ਤੇ ਕਾਨੂੰਨ ਵਿਵਸਥਾ ’ਤੇ ਰਾਜਨੀਤੀ ਦੇ ਸ਼ੋਰ ਨੇ ਵਿਕਾਸ ਦੇ ਮੁੱਦੇ ਨੂੰ ਭੁਲਾਇਆ-ਸੂਦ
ਹੁਸ਼ਿਆਰਪੁਰ, 17 ਅਕਤੂਬਰ (ਹਰਪ੍ਰੀਤ ਕੌਰ)-ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਪੰਜਾਬ ਵਿਚ ਅੱਜ-ਕੱਲ੍ਹ ਸਾਰੇ ਰਾਜਨੀਤਿਕ ਸੰਗਠਨ ਨਸ਼ਿਆਂ ਦੇ ਵਧ ਰਹੇ ਪ੍ਰਚਲਨ ਅਤੇ ਇਸ ਦੇ ਨਤੀਜਿਆਂ ਨੂੰ ਮੁੱਦਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੀ ਚਰਮਰਾਈ ਕਾਨੂੰਨ ਵਿਵਸਥਾ ਇਕ ਪ੍ਰਮੁੱਖ ਮੁੱਦਾ ਬਣੀ ਹੋਈ ਹੈ, ਜਿਸ ’ਤੇ ਭਾਰੀ ਰਾਜਨੀਤੀ ਹੋ ਰਹੀ ਹੈ।
ਹੁਸ਼ਿਆਰਪੁਰ, 17 ਅਕਤੂਬਰ (ਹਰਪ੍ਰੀਤ ਕੌਰ)-ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਪੰਜਾਬ ਵਿਚ ਅੱਜ-ਕੱਲ੍ਹ ਸਾਰੇ ਰਾਜਨੀਤਿਕ ਸੰਗਠਨ ਨਸ਼ਿਆਂ ਦੇ ਵਧ ਰਹੇ ਪ੍ਰਚਲਨ ਅਤੇ ਇਸ ਦੇ ਨਤੀਜਿਆਂ ਨੂੰ ਮੁੱਦਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੀ ਚਰਮਰਾਈ ਕਾਨੂੰਨ ਵਿਵਸਥਾ ਇਕ ਪ੍ਰਮੁੱਖ ਮੁੱਦਾ ਬਣੀ ਹੋਈ ਹੈ, ਜਿਸ ’ਤੇ ਭਾਰੀ ਰਾਜਨੀਤੀ ਹੋ ਰਹੀ ਹੈ। ਭ੍ਰਿਸ਼ਟਾਚਾਰ ਤੇ ਨਾਜਾਇਜ਼ ਮਾਈਨਿੰਗ ਨੂੰ ਵੀ ਸਿਆਸੀ ਦਲ ਮੁੱਦਾ ਬਣਾ ਰਹੇ ਹਨ। ਸੂਦ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪੰਜਾਬ ਵਿਚ ਪਿਛਲੇ 10-12 ਸਾਲਾਂ ਤੋਂ ਜੋ ਨਸ਼ਿਆਂ ਦਾ ਪ੍ਰਚਲਨ ਵਧਿਆ ਹੈ, ਉਸ ਨੇ ਕਈ ਜਾਨਾਂ ਲਈਆਂ ਹਨ। ਕਾਨੂੰਨ ਵਿਵਸਥਾ ਦੀ ਸਥਿਤੀ ਵੀ ਅੱਜਕਲ੍ਹ ਇੰਨੀ ਵਿਗੜੀ ਹੋਈ ਹੈ, ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ, ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਵਿਚਕਾਰ ਵਿਕਾਸ ਦਾ ਮੁੱਦਾ ਦਬ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਚੜ੍ਹ ਰਹੇ ਕਰਜੇ ਦੇ ਬੋਝ ਕਾਰਨ ਕੋਈ ਵੀ ਨਵਾਂ ਇਨਫ਼ਰਾਸਟਰੱਕਚਰ ਤਿਆਰ ਨਹੀਂ ਹੋ ਸਕਦਾ। ਸੂਦ ਨੇ ਕਿਹਾ ਕਿ ਸਾਲ 2007 ਤੋਂ 2017 ਦੌਰਾਨ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਵਿਚ ਸ਼ਾਂਤੀ ਦਾ ਮਾਹੌਲ ਕਾਇਮ ਰੱਖਿਆ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ।