ਸਾਬੀ ਵਲੋਂ ਨੌਸ਼ਹਿਰਾ ਪੱਤਣ ਦਰਿਆ ਬਿਆਸ ’ਤੇ ਬਣੀਆਂ 4 ਕਰੋੜ ਦੀ ਲਾਗਤ ਨਾਲ ਸਪਰਾਂ ਦਾ ਦੌਰਾ
ਨੌਸ਼ਹਿਰਾ ਪੱਤਣ, 17 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ ਵਲੋਂ ਪਿੰਡ ਨੌਸ਼ਹਿਰਾ ਪੱਤਣ ਦੇ ਨਾਲ ਲੱਗਦੇ ਦਰਿਆ ਬਿਆਸ ਕਿਨਾਰੇ ਨਵੀਆਂ ਬਣਾਈਆਂ ਗਈਆਂ 4 ਕਰੋੜ ਦੀ ਲਾਗਤ ਨਾਲ ਸਪਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪ੍ਰਪੋਜਲ ਕਰੀਬ 2 ਮਹੀਨੇ ਪਹਿਲਾਂ ਸਰਕਾਰ ਨੂੰ ਅਸੀਂ ਦਿੱਤੀ ਸੀ ਅਤੇ ਸਰਕਾਰ ਨੇ ਇਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਨੌਸ਼ਹਿਰਾ ਪੱਤਣ ਪਿੰਡ ਦੇ ਨਾਲ ਲੱਗਦੇ ਦਰਿਆ ਬਿਆਸ ਕਿਨਾਰੇ ਸਟੈਂਡਾਂ ਸਪਰਾਂ ਬਣਾਉਣ ਦਾ ਕੰਮ ਕਰੀਬ 2 ਮਹੀਨੇ ਵਿਚ 4 ਕਰੋੜ ਦੀ ਲਾਗਤ ਨਾਲ ਪੂਰਾ ਕਰ ਦਿੱਤਾ।
ਨੌਸ਼ਹਿਰਾ ਪੱਤਣ, 17 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ ਵਲੋਂ ਪਿੰਡ ਨੌਸ਼ਹਿਰਾ ਪੱਤਣ ਦੇ ਨਾਲ ਲੱਗਦੇ ਦਰਿਆ ਬਿਆਸ ਕਿਨਾਰੇ ਨਵੀਆਂ ਬਣਾਈਆਂ ਗਈਆਂ 4 ਕਰੋੜ ਦੀ ਲਾਗਤ ਨਾਲ ਸਪਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪ੍ਰਪੋਜਲ ਕਰੀਬ 2 ਮਹੀਨੇ ਪਹਿਲਾਂ ਸਰਕਾਰ ਨੂੰ ਅਸੀਂ ਦਿੱਤੀ ਸੀ ਅਤੇ ਸਰਕਾਰ ਨੇ ਇਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਨੌਸ਼ਹਿਰਾ ਪੱਤਣ ਪਿੰਡ ਦੇ ਨਾਲ ਲੱਗਦੇ ਦਰਿਆ ਬਿਆਸ ਕਿਨਾਰੇ ਸਟੈਂਡਾਂ ਸਪਰਾਂ ਬਣਾਉਣ ਦਾ ਕੰਮ ਕਰੀਬ 2 ਮਹੀਨੇ ਵਿਚ 4 ਕਰੋੜ ਦੀ ਲਾਗਤ ਨਾਲ ਪੂਰਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸ਼ੁੱਭ ਕਾਰਜ ਦਾ ਪਿੰਡ ਵਾਸੀਆਂ ਵਲੋਂ ਜਿਥੇ ਭਰਵਾਂ ਸਵਾਗਤ ਕੀਤਾ ਉਥੇ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਇਹ ਪੁਲ ਤੋਂ ਪਿੰਡ ਨੌਸ਼ਹਿਰਾ ਪੱਤਣ ਵਾਲੀ ਸਾਈਡ ਨੂੰ ਸਪਰਾ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਗੇ ਆਉਣ ਵਾਲੇ ਸਮੇਂ ਵਿਚ ਸਰਕਾਰ ਵਲੋਂ ਪਿੰਡ ਜਾਹਿਦਪੁਰ ਤੱਗੜਾ ਤੋਂ ਇਲਾਵਾ ਪਿੰਡ ਕਲੋਤਾ ਤੇ ਪਿੰਡ ਮਹਿਤਾਬਪੁਰ ਦੇ ਨਾਲ ਲੱਗਦੇ ਦਰਿਆ ਕਿਨਾਰੇ ਸਪਰਾ ਬਣਾਉਣ ਲਈ ਜਲਦੀ ਹੀ ਪ੍ਰਪੋਜਲ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਮੌਕੇ ਉਨ੍ਹਾਂ ਸਰਕਾਰ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਸਰਕਾਰ ਦੇ ਕੀਤੇ ਹੋਏ ਕੰਮਾਂ ਬਾਰੇ ਜਾਣੂੰ ਕਰਵਾਇਆ।