ਸਾਇੰਸ ਡਰਾਮਾ ਮੁਕਾਬਲੇ ’ਚ ਸ. ਸ. ਸ. ਪੱਦੀ ਸੂਰਾ ਸਿੰਘ ਨੇ ਹਾਸਿਲ ਕੀਤਾ ਪਹਿਲਾ ਸਥਾਨ
ਸੈਲਾ ਖ਼ੁਰਦ, 17 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਵਿਖੇ ਕਰਵਾਏ ਗੜ੍ਹਸ਼ੰਕਰ-1 ਦੇ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਆਪਣੀ ਥਾਂ ਬਣਾਈ। ਮੁਕਾਬਲਿਆਂ ਦਾ ਮੁੱਖ ਵਿਸ਼ਾ ‘ਵਿਗਿਆਨ ਤੇ ਸਮਾਜ’ ਸੀ।
ਸੈਲਾ ਖ਼ੁਰਦ, 17 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਵਿਖੇ ਕਰਵਾਏ ਗੜ੍ਹਸ਼ੰਕਰ-1 ਦੇ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਆਪਣੀ ਥਾਂ ਬਣਾਈ। ਮੁਕਾਬਲਿਆਂ ਦਾ ਮੁੱਖ ਵਿਸ਼ਾ ‘ਵਿਗਿਆਨ ਤੇ ਸਮਾਜ’ ਸੀ। ਸ. ਸ. ਸ. ਪੱਦੀ ਸੂਰਾ ਸਿੰਘ ਦੇ ਵਿਦਿਆਰਥੀਆਂ ਵਲੋਂ ਮੁਕਾਬਲਿਆਂ ਦੌਰਾਨ ‘ਬਿਜਲਈ ਵਾਹਨ: ਭਵਿੱਖ ਦਾ ਰਾਹ’ ਵਿਸ਼ੇ ’ਤੇ ਡਰਾਮਾ ਪੇਸ਼ ਕੀਤਾ, ਜਿਸ ਦੀ ਸਾਰਿਆਂ ਵਲੋਂ ਸ਼ਲਾਘਾ ਕੀਤੀ ਗਈ। ਡਾਇਰੈਕਟਰ ਦੇ ਤੌਰ ’ਤੇ ਆਇਸ਼ਾ ਜਮਾਤ ਬਾਰ੍ਹਵੀਂ ਨੇ ਬਹੁਤ ਮਿਹਨਤ ਕੀਤੀ। ਡਰਾਮੇ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ’ਚ ਰੀਤੀਕਾ, ਤਰਨਪ੍ਰੀਤ, ਨਵਨੀਤ, ਵੰਸ਼, ਸੌਰਵ, ਆਲੀਅਨ, ਤਰੁਣ ਅਤੇ ਰੋਹਿਤ ਬੰਗਾ ਸ਼ਾਮਿਲ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਬਿਲਾਸ ਬੰਗਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਾਇੰਸ ਅਧਿਆਪਕ ਰਾਜਦੀਪ ਕੌਰ, ਸੁਨੀਤਾ ਦੇਵੀ ਤੇ ਗੁਰਿੰਦਰ ਸਿੰਘ ਵਲੋਂ ਕਰਵਾਈ ਤਿਆਰੀ ਅਤੇ ਮਿਹਨਤ ਲਈ ਸਨਮਾਨਿਤ ਕੀਤਾ। ਇਸ ਮੌਕੇ ਮਨੋਜ ਬੰਗਾ, ਰਾਜ ਕੁਮਾਰ, ਜਸਵੀਰ ਸਿੰਘ, ਰੁਪਿੰਦਰ ਕੌਰ, ਰਣਜੀਤ ਸਿੰਘ, ਰੀਤੂ ਮਹਿੰਦਰ ਕੌਰ, ਹਰਵਿੰਦਰ ਕੌਰ ਸਮੇਤ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।