ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਬਿਊਟੀ ਥਰੈਪੀ ਵਿਭਾਗ ਵਲੋਂ ਅੰਮ੍ਰਿਤਸਰ ਓਰੇਨ ਇੰਟਰਨੈਸ਼ਨਲ ਅਕੈਡਮੀ ਦਾ ਦੌਰਾ
ਭੰਗਾਲਾ, 21 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਬਿਊਟੀ ਥੈਰਪੀ ਵਿਭਾਗ ਵਲੋਂ ਵਿਦਿਆਰਥਣਾਂ ਨੂੰ ਇੰਡਸਟਰੀ ਦਾ ਦੌਰਾ ਕਰਵਾਇਆ ਗਿਆ। ਇੰਡਸਟਰੀ ਦਾ ਦੌਰਾ ਕਰਵਾਉਣ ਲਈ ਵਿਦਿਆਰਥਣਾਂ ਨੂੰ ਅੰਮ੍ਰਿਤਸਰ ਓਰੇਨ ਇੰਟਰਨੈਸ਼ਨਲ ਅਕੈਡਮੀ ਦਾ ਲਿਜਾਇਆ ਗਿਆ।
ਭੰਗਾਲਾ, 21 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ ਬਿਊਟੀ ਥੈਰਪੀ ਵਿਭਾਗ ਵਲੋਂ ਵਿਦਿਆਰਥਣਾਂ ਨੂੰ ਇੰਡਸਟਰੀ ਦਾ ਦੌਰਾ ਕਰਵਾਇਆ ਗਿਆ। ਇੰਡਸਟਰੀ ਦਾ ਦੌਰਾ ਕਰਵਾਉਣ ਲਈ ਵਿਦਿਆਰਥਣਾਂ ਨੂੰ ਅੰਮ੍ਰਿਤਸਰ ਓਰੇਨ ਇੰਟਰਨੈਸ਼ਨਲ ਅਕੈਡਮੀ ਦਾ ਲਿਜਾਇਆ ਗਿਆ। ਵਿਦਿਆਰਥਣਾਂ ਨੂੰ ਸਕਿੰਨ ਲੈਬ ਵਿਚ ਮਸ਼ੀਨੀ ਫੇਸ਼ੀਅਲ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ। ਸਕਿਨ ਲੈਬ ਵਿਚ ਟਰੇਨਰ ਵਲੋਂ ਸਕਿਨ ਦੀ ਥਿਊਰੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਨੇਲ ਲੈਬ ਵਿਚ ਜਾ ਕੇ ਨੇਲ ਆਰਟ ਵੱਖ-ਵੱਖ ਕਿਸਮਾਂ ਜਿਵੇਂ ਕਿ ਮਾਰਬਲ ਆਰਟ, ਸਿਨਰੀਆਰਟ, ਡੋਟ ਆਰਟ, ਲਾਈਨ ਆਰਟ ਅਤੇ ਬਰਾਈਡਲ ਆਰਟ ਦੀਆਂ ਤਕਨੀਕਾਂ ਨਾਲ ਨੂੰ ਸਾਂਝਾ ਕੀਤਾ। ਵਿਦਿਆਰਥਣਾਂ ਨੇ ਅਕੈਡਮੀ ਵਿਚ ਹੇਅਰ ਲੈਬ ਵਿਚ ਜਾ ਕੇ ਬਹੁਤ ਹੀ ਵਧੇਰੀ ਜਾਣਕਾਰੀ ਪ੍ਰਾਪਤ ਕੀਤੀ ਜਿਸ ਵਿਚ ਉਨ੍ਹਾਂ ਨੇ ਹੇਅਰ ਕੱਲਰ ਦੀ ਤਕਨੀਕ ਫ਼ੈਸ਼ਨ ਸ਼ੇਅਡ ਬਾਰੇ ਜਾਣਕਾਰੀ ਲਈ। ਇਸ ਦੌਰੇ ਦੌਰਾਨ ਵਿਦਿਆਰਥਣਾਂ ਨੂੰ ਬਹੁਤ ਹੀ ਕੁੱਝ ਸਿੱਖਣ ਨੂੰ ਮਿਲਿਆ। ਦੌਰੇ ਅਨੁਸਾਰ ਵਿਦਿਆਰਥਣਾਂ ਨੇ ਮੇਕਅਪ ਲੈਬ ਵਿਚ ਜਾ ਕੇ ਮੇਕਅਪ ਦੇ ਪ੍ਰੋਡਕਟਸ ਅਤੇ ਉਸ ਦੀ ਤਕਨੀਕ ਨੂੰ ਸਿੱਖਿਆ ਜਿਸ ਵਿਚ ਮੇਕਅਪ ਆਰਟਿਸਟ ਦੁਆਰਾ ਉਨ੍ਹਾਂ ਨੂੰ ਬਰਾਈਡਲ ਮੇਕਅਪ, ਪਾਰਟੀ ਮੇਕਅਪ, ਇੰਗੇਜਮੈਂਟ ਮੇਕਅਪ ਅਤੇ ਹੋਰ ਵੀ ਵੱਖ-ਵੱਖ ਤਰ੍ਹਾਂ ਨੇ ਮੇਕਅਪ ਲੁੱਕ ਦੀ ਜਾਣਕਾਰੀ ਦਿੱਤੀ ਗਈ। ਇਹ ਇੰਡਸਟਰੀ ਦੌਰੇ ਦੁਆਰਾ ਵਿਦਿਆਰਥਣਾਂ ਨੂੰ ਵਧੇਰੇ ਪੱਧਰ ’ਤੇ ਜਾਣਕਾਰੀ ਮਿਲੀ। ਇਹ ਕੋਰਸ ਵਿਦਿਆਰਥਣਾਂ ਦੇ ਫਿਊਚਰ ਲਈ ਬਹੁਤ ਹੀ ਸਹਾਇਕ ਹਨ। ਇਸ ਸਮੇਂ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਉਦਯੋਗਿਕ ਦੌਰਿਆਂ ਦੀ ਮਹੱਤਤਾ ਉਜਾਗਰ ਕੀਤੀ, ਜਦਕਿ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਇੰਡਸਟਰੀ ਦੌਰੇ ਵਿਚ ਸ਼ਾਮਿਲ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ, ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ, ਡੀਨ ਅਕੈਡਮਿਕ ਪ੍ਰੋਫੈਸਰ ਸੁਖਜਿੰਦਰ ਸਿੰਘ, ਪ੍ਰੋਫੈਸਰ ਸ਼ਿਲਪਾ ਕੁਮਾਰੀ, ਪ੍ਰੋਫੈਸਰ ਅੰਸ਼ਿਕਾ ਠਾਕੁਰ ਹਾਜ਼ਰ ਸਨ।