22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਰਸੀ ’ਤੇ ਵਿਸ਼ੇਸ਼ - ਸੰਤ ਬਾਬਾ ਹਰੀ ਸਿੰਘ ਕਹਾਰਪੁਰੀ

ਮਾਹਿਲਪੁਰ- ਸੰਤ ਬਾਬਾ ਹਰੀ ਸਿੰਘ ਦਾ ਜਨਮ 1877 ਈ. ‘ਚ ਪਿਤਾ ਸਰਦਾਰ ਅਤਰ ਸਿੰਘ ਅਤੇ ਮਾਤਾ ਅਤਰ ਕੌਰ ਦੀ ਕੁੱਖੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਿਆਣ ਵਿਚ ਹੋਇਆ।

Ad Position 21
No active advertisement
ਅਜੀਤ ਡੈਸਕ 22-10-2026
ਮਾਹਿਲਪੁਰ- ਸੰਤ ਬਾਬਾ ਹਰੀ ਸਿੰਘ ਦਾ ਜਨਮ 1877 ਈ. ‘ਚ ਪਿਤਾ ਸਰਦਾਰ ਅਤਰ ਸਿੰਘ ਅਤੇ ਮਾਤਾ ਅਤਰ ਕੌਰ ਦੀ ਕੁੱਖੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਿਆਣ ਵਿਚ ਹੋਇਆ। ਆਪ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ ਅਤੇ ਪ੍ਰਮਾਤਮਾ ਦੀ ਬੰਦਗੀ ਵਿਚ ਲੀਨ ਰਹਿੰਦੇ ਸਨ। ਆਪ ਸੰਤ ਬਾਬਾ ਹਰਨਾਮ ਸਿੰਘ ਪਾਸੋਂ ਆਸ਼ੀਰਵਾਦ ਪ੍ਰਾਪਤ ਕਰਕੇ ਪਿੰਡ ਜਿਆਣ ਦੀ ਧਰਤੀ ‘ਤੇ ਪ੍ਰਭੂ ਸਿਮਰਨ ਅਤੇ ਸੰਗਤ ਦੀ ਸੇਵਾ ‘ਚ ਜੁੱਟ ਪਏ। ਪਿੰਡ ਜਿਆਣ ਵਿਚ ਕਰੀਬ ਚਾਰ ਸਾਲ ਦੀ ਸੇਵਾ ਉਪਰੰਤ ਪਿੰਡ ਕਹਾਰਪੁਰ ਵਿਖੇ ਆ ਗਏ ਅਤੇ ਇੱਥੇ ਸਿੱਖ ਧਰਮ ਤੇ ਸਮਾਜ ਸੇਵਾ ਲਈ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਆਪ ਨੇ ਸਿੱਖੀ ਦੇ ਪ੍ਰਚਾਰ ਹਿੱਤ ਪਿੰਡ ਜਿਆਣ ਵਿਚ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ‘ਚ 1929 ਈ. ਨੂੰ ਗੁਰਦੁਆਰਾ ਅੰਗੀਠਾ ਸਾਹਿਬ ਦਾ ਨਿਰਮਾਣ ਕਰਵਾਇਆ। ਪਿੰਡ ਕੋਠੀ, ਮਹਿੰਗਰਵਾਲ ਵਿਚ ਵੀ ਗੁਰਦੁਆਰਾ ਸਾਹਿਬ ਦੇ ਨਿਰਮਾਣ ਕਾਰਜ ਕਰਵਾਏ। 1923 ਈ. ‘ਚ ਆਪ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਹਿੱਤ ਅਨੇਕਾਂ ਕਾਰਜ ਕਰਵਾਏ। 1936 ਈ. ਵਿਚ ਗੁਰਦੁਆਰਾ ਦਮਾਲਗੜ੍ਹ ਸਾਹਿਬ ਦੀ ਸੇਵਾ ਅਤੇ ਕਲਗ਼ੀਧਰ ਸਰੋਵਰ, ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਵਾਈ। ਆਪ ਨੇ ਸਿੱਖਿਆ ਦੇ ਖੇਤਰ ਵਿਚ ਯਾਦਗਾਰੀ ਕਾਰਜ ਕਰਦੇ ਹੋਏ ਪਿੰਡ ਜਿਆਣ ਵਿਖੇ ਕੰਨਿਆ ਖ਼ਾਲਸਾ ਹਾਈ ਸਕੂਲ ਸ੍ਰੀ ਅਨੰਦਪੁਰ ਸਾਹਿਬ, ਖ਼ਾਲਸਾ ਹਾਈ ਸਕੂਲ ਪੱਖੋਵਾਲ, ਨੈਸ਼ਨਲ ਹਾਈ ਸਕੂਲ ਨਸਰਾਲਾ, ਖ਼ਾਲਸਾ ਹਾਈ ਸਕੂਲ ਗੁਰੂਸਰ (ਜ਼ਿਲ੍ਹਾ ਸਰਗੋਧਾ, ਮੌਜੂਦਾ ਪਾਕਿਸਤਾਨ) ਅਤੇ ਸੰਤ ਹਰੀ ਸਿੰਘ ਖ਼ਾਲਸਾ ਹਾਈ ਸਕੂਲ ਜਿਆਣ ਦੀ ਸਥਾਪਨਾ ਕਰਵਾਈ ਤੇ ਕੰਢੀ ਇਲਾਕੇ ‘ਚ ਆਪ ਨੇ 1946 ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੀ ਸਥਾਪਨਾ ‘ਚ ਮੋਢੀ ਭੂਮਿਕਾ ਨਿਭਾਈ। ਆਪ ਇਸ ਕਾਲਜ ਦੀ ਸੰਚਾਲਕ ਸੰਸਥਾ ਸਿੱਖ ਐਜੂਕੇਸ਼ਨਲ ਕੌਂਸਲ, ਮਾਹਿਲਪੁਰ ਦੇ ਜੀਵਨ ਭਰ ਪ੍ਰਧਾਨ ਵਜੋਂ ਕਾਰਜਸ਼ੀਲ ਰਹੇ। ਇਸੇ ਕਾਲਜ ਦੇ ਕੈਂਪਸ ਵਿਚ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅਤੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸਕੂਲ ਮਾਹਿਲਪੁਰ ਸਫਲਤਾ ਪੂਰਵਕ ਚੱਲ ਰਹੇ ਹਨ। ਸਿੱਖ ਧਰਮ ਦੇ ਪ੍ਰਚਾਰ ਪਾਸਾਰ ਲਈ ਆਪ ਨੇ 1909 ਤੋਂ 1973 ਤੱਕ ਭਾਰਤ ਦੇ ਵੱਖ ਵੱਖ ਸੂਬਿਆਂ ਦਾ ਰਟਨ ਕੀਤਾ ਅਤੇ ਅਨੇਕਾਂ ਪਰਉਪਕਾਰੀ ਕਾਰਜ ਕੀਤੇ। 21 ਅਕਤੂਬਰ 1973 ਨੂੰ ਸਵੇਰੇ ਤਿੰਨ ਵਜੇ ਆਪ ਕੁਟੀਆ ਕਹਾਰਪੁਰ ਵਿਖੇ ਗੁਰਪੁਰੀ ਸਿਧਾਰ ਗਏ। ਆਪ ਦੀ ਸਾਲਾਨਾ ਬਰਸੀ 22 ਅਕਤੂਬਰ ਨੂੰ ਕੁਟੀਆ ਕਹਾਰਪੁਰ ਵਿਖੇ ਪੂਰੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਪੰਥ ਦੇ ਮਹਾਨ ਕੀਰਤਨੀਏ, ਢਾਡੀ ਜਥੇ ਅਤੇ ਕਥਾ ਵਾਚਕ ਹਾਜ਼ਰ ਸੰਗਤਾਂ ਨੂੰ ਗੁਰਬਾਣੀ, ਸ਼ਬਦ ਕੀਰਤਨ ਅਤੇ ਸਿੱਖ ਇਤਿਹਾਸ ਦੀ ਸ਼ਾਨਾਮੱਤੀ ਪਰੰਪਰਾ ਨਾਲ ਨਿਹਾਲ ਕਰਨਗੇ। -ਰਜਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਯੋਗ ਤੇ ਧਿਆਨ ਸਾਧਨਾ ਨਾਲ ਹੋਵੇਗਾ ਸਰੀਰਕ, ਮਾਨਸਿਕ ਤੇ ਅਧਿਆਤਮਿਕ ਵਿਕਾਸ - ਸਵਾਮੀ ਵਿਗਿਆਨਾਨੰਦ ਅਗਲੀ ਖ਼ਬਰ ਮੀਰੀ-ਪੀਰੀ ਸੇਵਾ ਸੁਸਾਇਟੀ ਵਲੋਂ ਸੂਬਾ ਮੀਤ ਪ੍ਰਧਾਨ ਕੈਰੇ ਦਾ ਸਨਮਾਨ
Ad Position 24