ਬੇਕਾਬੂ ਹੋਏ ਕੈਂਟਰ ਦਾ ਗੱਡੀ ਨਾਲ ਹੋਇਆ ਹਾਦਸਾ
ਬੀਣੇਵਾਲ 31 ਅਕਤੂਬਰ (ਬੈਜ ਚੌਧਰੀ)-ਬੇਕਾਬੂ ਹੋਏ ਕੈਮੀਕਲ ਵਾਲੇ ਕੈਂਟਰ ਨੇ ਇਕ ਗੱਡੀ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਕਾਂਸਟੇਬਲ ਪ੍ਰੀਤਮ ਸਿੰਘ ਵਾਸੀ ਗੜ੍ਹਸ਼ੰਕਰ ਏ.
ਬੀਣੇਵਾਲ 31 ਅਕਤੂਬਰ (ਬੈਜ ਚੌਧਰੀ)-ਬੇਕਾਬੂ ਹੋਏ ਕੈਮੀਕਲ ਵਾਲੇ ਕੈਂਟਰ ਨੇ ਇਕ ਗੱਡੀ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਕਾਂਸਟੇਬਲ ਪ੍ਰੀਤਮ ਸਿੰਘ ਵਾਸੀ ਗੜ੍ਹਸ਼ੰਕਰ ਏ. ਐੱਸ. ਆਈ. ਸਤਪਾਲ ਸਿੰਘ ਨਾਲ ਆਪਣੀ ਸਵਿਫ਼ਟ ਗੱਡੀ ਨੰਬਰ ਪੀ.ਬੀ.07-ਬੀ.ਬੀ-9323 ’ਤੇ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਗੜ੍ਹਸ਼ੰਕਰ ਦੀ ਚੜ੍ਹਾਈ ’ਚ ਬਣੇ ਹਨੂੰਮਾਨ ਮੰਦਰ ਨੇੜੇ ਪਹੁੰਚੇ ਤਾਂ ਬੇਕਾਬੂ ਹੋਏ ਕੈਮੀਕਲ ਟੈਂਕਰ ਗੱਡੀ ਨੰਬਰ ਐਨ. ਐਲ. 01 ਏ.ਐਫ 4051 ਜਿਸ ਨੂੰ ਰਾਮ ਗਿਰੀ ਵਾਸੀ ਰਾਜਸਥਾਨ ਚਲਾ ਰਿਹਾ ਸੀ ਨੇ ਆਪਣੀ ਲਪੇਟ ’ਚ ਲੈ ਲਿਆ ਤੇ ਕਾਫ਼ੀ ਦੂਰ ਤੱਕ ਖਿੱਚ ਕੇ ਲੈ ਗਿਆ, ਜਿਸ ਨਾਲ ਗੱਡੀ ਨੁਕਸਾਨੀ ਗਈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਤੋਂ ਬਾਅਦ ਇਸ ਗੱਡੀ ਵਾਲੇ ਨੂੰ ਬੀਣੇਵਾਲ ਚੌਂਕੀ ਦੇ ਮੁਲਾਜ਼ਮਾਂ ਵਲੋਂ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।