ਦੀਵਾਲੀ ਸਮਾਜ ਨੂੰ ਜੋੜਨ ਅਤੇ ਖ਼ੁਸ਼ੀਆਂ ਵੰਡਣ ਦਾ ਤਿਉਹਾਰ-ਪਲਾਹਾ
ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)-ਦੀਵਾਲੀ ਦੇ ਪਾਵਨ ਅਤੇ ਸ਼ੁੱਭ ਮੌਕੇ ’ਤੇ ਮਹੰਤ ਰਾਮਾਧੀਨ ਦਾਸ ਸਰਵਹਿੱਤਕਾਰੀ ਵਿੱਦਿਆ ਮੰਦਰ ਮੁਕੇਰੀਆਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਚੰਦ ਰਾਣਾ ਕੈਨੇਡਾ ਵਲੋਂ ਸਮੂਹ ਮੈਂਬਰਾਂ ਅਤੇ ਕਰਮਚਾਰੀਆਂ ਲਈ ਵਿਸ਼ੇਸ਼ ਦੀਵਾਲੀ ਤੋਹਫ਼ੇ ਅਤੇ ਸ਼ੁੱਭਕਾਮਨਾਵਾਂ ਦਾ ਸੰਦੇਸ਼ ਭੇਜਿਆ ਗਿਆ। ਪ੍ਰਬੰਧਕ ਕਮੇਟੀ ਦੇ ਸੂਬਾ ਪ੍ਰਤੀਨਿਧੀ ਪ੍ਰਦੀਪ ਸਿੰਘ ਪਲਾਹਾ, ਮੈਂਬਰ ਰਾਜ ਕੁਮਾਰ ਅਤੇ ਸਕੂਲ ਇੰਚਾਰਜ ਭਾਨੂ ਪ੍ਰਤਾਪ ਸਿੰਘ ਵਲੋਂ ਅਧਿਆਪਕਾਂ ਨੂੰ ਦੀਵਾਲੀ ਦੇ ਤੋਹਫ਼ੇ ਭੇਟ ਕੀਤੇ ਗਏ।
ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)-ਦੀਵਾਲੀ ਦੇ ਪਾਵਨ ਅਤੇ ਸ਼ੁੱਭ ਮੌਕੇ ’ਤੇ ਮਹੰਤ ਰਾਮਾਧੀਨ ਦਾਸ ਸਰਵਹਿੱਤਕਾਰੀ ਵਿੱਦਿਆ ਮੰਦਰ ਮੁਕੇਰੀਆਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਚੰਦ ਰਾਣਾ ਕੈਨੇਡਾ ਵਲੋਂ ਸਮੂਹ ਮੈਂਬਰਾਂ ਅਤੇ ਕਰਮਚਾਰੀਆਂ ਲਈ ਵਿਸ਼ੇਸ਼ ਦੀਵਾਲੀ ਤੋਹਫ਼ੇ ਅਤੇ ਸ਼ੁੱਭਕਾਮਨਾਵਾਂ ਦਾ ਸੰਦੇਸ਼ ਭੇਜਿਆ ਗਿਆ। ਪ੍ਰਬੰਧਕ ਕਮੇਟੀ ਦੇ ਸੂਬਾ ਪ੍ਰਤੀਨਿਧੀ ਪ੍ਰਦੀਪ ਸਿੰਘ ਪਲਾਹਾ, ਮੈਂਬਰ ਰਾਜ ਕੁਮਾਰ ਅਤੇ ਸਕੂਲ ਇੰਚਾਰਜ ਭਾਨੂ ਪ੍ਰਤਾਪ ਸਿੰਘ ਵਲੋਂ ਅਧਿਆਪਕਾਂ ਨੂੰ ਦੀਵਾਲੀ ਦੇ ਤੋਹਫ਼ੇ ਭੇਟ ਕੀਤੇ ਗਏ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸੂਬਾ ਪ੍ਰਤੀਨਿਧੀ ਪ੍ਰਦੀਪ ਸਿੰਘ ਪਲਾਹਾ ਨੇ ਸਮੂਹ ਮੈਂਬਰਾਂ ਨੂੰ ਦੀਵਾਲੀ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਖ਼ੁਸ਼ੀਆਂ, ਆਪਸੀ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦਾ ਤਿਉਹਾਰ ਹੈ। ਦੀਵਾਲੀ ਹਨੇਰੇ ਨੂੰ ਦੂਰ ਕਰਕੇ ਰੌਸ਼ਨੀ ਵੱਲ ਲੈ ਕੇ ਜਾਣ ਵਾਲਾ ਦੇਸ਼ ਦਾ ਪ੍ਰਮੁੱਖ ਤਿਉਹਾਰ ਹੈ। ਅਜਿਹੇ ਤੋਹਫ਼ੇ ਦੇਣ ਦੇ ਸਮਾਗਮ ਆਪਸੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸਮਾਜ ਅਤੇ ਸੰਗਠਨ ਵਿਚ ਏਕਤਾ ਤੇ ਸਹਿਯੋਗ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਸਕੂਲ ਇੰਚਾਰਜ ਭਾਨੂ ਪ੍ਰਤਾਪ ਸਿੰਘ ਨੇ ਸਾਰਿਆਂ ਲਈ ਸੁੱਖ, ਖ਼ੁਸ਼ਹਾਲੀ, ਚੰਗੀ ਸਿਹਤ ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਸਿੱਖਿਆ ਅਧਿਕਾਰੀ, ਅਧਿਆਪਕ ਸਾਹਿਬਾਨ ਅਤੇ ਕਮੇਟੀ ਮੈਂਬਰ ਹਾਜ਼ਰ ਸਨ।