ਤਲਵਾੜਾ, 6 ਨਵੰਬਰ (ਮਹਿਤਾ)-ਸਰਕਾਰੀ ਆਈ. ਟੀ. ਆਈ. ਤਲਵਾੜਾ ਵਿਖੇ ਹਰ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ 12ਵਾਂ ਸਾਲਾਨਾ ਲੰਗਰ 12 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਿੰਸੀਪਲ ਇੰਜ. ਹਰਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ 12 ਨਵੰਬਰ ਨੂੰ ਸਵੇਰੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ 12:30 ਵਜੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਟਰੇਨਿੰਗ ਅਫ਼ਸਰ ਹਰਦਿਆਲ ਸਿੰਘ, ਕਾਰਜਕਾਰੀ ਟਰੇਨਿੰਗ ਅਫ਼ਸਰ ਮਨਜੀਤ ਸਿੰਘ ਸੈਣੀ ਆਦਿ ਹਾਜ਼ਰ ਸਨ।